ਖੇਡ ਜਗਤ ਤੋਂ ਐਥਲੀਟ ਕੁਲਦੀਪ ਸਿੰਘ ਔਲਖ ਨੂੰ ਭਾਈਚਾਰੇ ਵਿੱਚ ਉਹਨਾਂ ਵਲੋਂ ਖੇਡਾਂ ਵਿੱਚ ਪਾਏ ਜਾਂਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ।
ਪਿਛਲੇ ਸਾਲ ਉਹਨਾਂ ਦੀ ਟੀਮ ਵਲੋਂ ਮਲਟੀਕਲਚਰ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਵੱਖੋ-ਵੱਖ ਭਾਈਚਾਰਿਆਂ ਅਤੇ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ ਸੀ।
ਇਸ ਸਾਲ ਵੀ ਉਹਨਾਂ ਵੱਲੋਂ 9 ਸਤੰਬਰ ਨੂੰ ਇਹ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਖਿਡਾਰੀਆਂ ਅਤੇ ਦਰਸ਼ਕਾਂ ਦੇ ਬੈਠਣ ਤੋਂ ਲੈ ਕੇ ਖਾਣ-ਪੀਣ ਦੇ ਪ੍ਰਬੰਧਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਵੱਖ-ਵੱਖ ਉਮਰ ਵਰਗ ਅਤੇ ਖੇਡ ਮੁਕਾਬਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਗੱਲਬਾਤ ਦੌਰਾਨ ਕੁਲਦੀਪ ਸਿੰਘ ਔਲਖ ਨੇ ਜ਼ੋਰ ਦੇ ਕੇ ਸਾਰੇ ਭਾਗੀਦਾਰਾਂ ਨੂੰ 25 ਅਗਸਤ ਤੋਂ ਪਹਿਲਾਂ ਦਾਖਲੇ ਭਰਨ ਦੀ ਬੇਨਤੀ ਕੀਤੀ।
ਉਹਨਾਂ ਵਲੋਂ ਸਾਂਝੇ ਕੀਤੇ ਗਏ ਪੂਰੇ ਵੇਰਵੇ ਜਾਨਣ ਲਈ ਇਸ ਆਡੀਓ 'ਤੇ ਕਲਿੱਕ ਕਰੋ: