ਦਾ ਨੈਸ਼ਨਲ ਕਾਂਉਂਸਲ ਆਫ ਐਜੂਕੇਸ਼ਨ ਅਤੇ ਟਰੇਨਿੰਗ ਨੇ ਘੋਸ਼ਣਾ ਕੀਤੀ ਹੈ ਕਿ ਉਹ ਜਲਦ ਹੀ ਸੈਂਟਰਲ ਬੋਰਡ ਆਫ ਐਜੂਕੇਸ਼ਨ ਦੇ ਅਧੀਨ ਚਲਣ ਵਾਲੇ ਸਕੂਲਾਂ ਦੇ ਪਾਠਕਰਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਾਮਲ ਕਰਨ ਜਾ ਰਹੀ ਹੈ। ਅਤੇ ਅਜਿਹਾ ਕਰਨ ਦਾ ਫੈਸਲਾ ਇਸ ਨੇ ਦਿੱਲੀ ਤੋਂ ਐਮ ਐਲ ਏ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ ਮਨਜਿੰਦਰ ਸਿੰਘ ਸਿਰਸਾ ਵਲੋਂ ਵਿੱਢੀ ਗਈ ਉਸ ਮੁਹਿੰਮ ਤੋਂ ਲਿਆ ਹੈ, ਜਿਸ ਵਿਚ ਉਹਨਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਦੇਸ਼ ਅਤੇ ਕੌਮ ਲਈ ਆਪਣੇ ਪ੍ਰੀਵਾਰ ਨੂੰ ਵਾਰ ਦੇਣ ਬਾਬਤ ਨੈਸ਼ਨਲ ਲੈਵਲ ਦੀਆਂ ਕਿਤਾਬਾਂ ਵਿਚ ਦਸਿਆ ਜਾਣਾ ਚਾਹੀਦਾ ਹੈ।
ਸ਼੍ਰੀ ਸਿਰਸਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦਸਿਆ, “ਹੁਣ ਜਦੋਂ ਕਿ ਐਨ ਸੀ ਆਰ ਟੀ ਨੇ ਗੁਰੂ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਿਲੇਬਸ ਵਿੱਚ ਸ਼ਾਮਲ ਕਰਨ ਦਾ ਫੈਸਲਾ ਕਰ ਲਿਆ ਹੈ, ਇਹ ਬਹੁਤ ਹੀ ਜਰੂਰੀ ਹੈ ਕਿ ਇਸ ਬਾਬਤ ਸਹੀ, ਢੁੱਕਵੀਂ ਅਤੇ ਤੱਥਾਂ ਤੇ ਅਧਾਰਤ ਜਾਣਕਾਰੀ ਨੂੰ ਹੀ ਸ਼ਾਮਲ ਕੀਤਾ ਜਾਵੇ।“