ਬੇਸ਼ਕ ਕੱਲ ਐਤਵਾਰ 29 ਨਵੰਬਰ ਵਾਲੇ ਦਿਨ ਦੱਖਣੀ ਆਸਟ੍ਰੇਲੀਆ ਵਿੱਚ ਕੋਵਿਡ-19 ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਸੀ ਆਇਆ, ਪਰ ਅਧਿਕਾਰੀਆਂ ਵਲੋਂ 30 ਸਾਲਾਂ ਦੇ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੇ ਕੂਆਰਨਟੀਨ ਨਿਯਮਾਂ ਨੂੰ ਤੋੜਦੇ ਹੋਏ ਕਈ ਸਥਾਨਾਂ ਉੱਤੇ ਜਾ ਕੇ ਖਰੀਦਦਾਰੀ ਕੀਤੀ ਸੀ।
ਇਹ ਵਿਅਕਤੀ, ਇੱਕ ਅਜਿਹੇ ਲਾਗ ਨਾਲ ਪੀੜਤ ਵਿਅਕਤੀ ਦਾ ਨਜ਼ਦੀਕੀ ਹੈ ਜਿਸ ਨੂੰ ਫਲਿੰਡਰਜ਼ ਯੂਨਿਵਰਸਿਟੀ ਦੇ ਸਟੂਰਟ ਕੈਂਪਸ ਵਿੱਚਲੇ ਅੰਗਰੇਜ਼ੀ ਲੈਂਗੂਏਜ ਇੰਸਟੀਚਿਊਟ ਵਿੱਚੋਂ ਕਰੋਨਾਵਾਇਰਸ ਦੀ ਲਾਗ ਲੱਗੀ ਸੀ। ਇਸ ਲੈਂਗੂਏਜ ਸਕੂਲ ਦੇ ਤਿੰਨ ਵਿਅਕਤੀਆਂ ਵਿੱਚ ਕਰੋਨਾ ਵਾਇਰਸ ਪਾਇਆ ਗਿਆ ਹੈ। ਮੁੱਖ ਸਿਹਤ ਅਧਿਕਾਰੀ ਨਿਕੋਲਾ ਸਪੱਰਰ ਦਾ ਕਹਿਣਾ ਹੈ ਕਿ ਉਹ ਸਾਰੇ ਵਿਅਕਤੀ ਜੋ ਇਹਨਾਂ ਖਰੀਦਦਾਰੀ ਵਾਲੇ ਸਥਾਨਾਂ ਉੱਤੇ ਗਏ ਸਨ, ਟੈਸਟਿੰਗ ਵਾਸਤੇ ਅੱਗੇ ਆਉਣ ਅਤੇ ਲੱਛਣ ਨਾ ਹੋਣ ਦੀ ਸੂਰਤ ਵਿੱਚ ਵੀ ਟੈਸਟਾਂ ਦੇ ਨਤੀਜੇ ਸਾਹਮਣੇ ਆਉਣ ਤੱਕ ਇਕੱਲਤਾ ਵਿੱਚ ਹੀ ਰਹਿਣ।
ਵਿਕਟੋਰੀਆ ਨੇ ਲਗਾਤਾਰ 30ਵੇਂ ਦਿਨ ਕਿਸੇ ਵੀ ਨਵੇਂ ਕੇਸ ਦੇ ਸਾਹਮਣੇ ਨਾ ਆਉਣ ਵਾਲੀ ਵੱਡੀ ਪ੍ਰਾਪਤੀ ਹਾਸਲ ਕਰ ਲਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਰਾਜ ਵਿੱਚੋਂ ਕਰੋਨਾਵਾਰਿਸ ਮੁੱਕ ਚੁੱਕਾ ਹੈ। ਅਤੇ ਇਸ ਦਾ ਮਤਲਬ ਹੋਵੇਗਾ ਕਿ ਆਸਟ੍ਰੇਲੀਆ ਦੇ ਕਈ ਹੋਰ ਰਾਜ ਵਿਕਟੋਰੀਆ ਦੇ ਲੋਕਾਂ ਨੂੰ ਆਪਣੇ ਰਾਜਾਂ ਵਿੱਚ ਆਉਣ ਦੀ ਇਜਾਜਤ ਦੇ ਦੇਣਗੇ।
ਨਿਊ ਸਾਊਥ ਵੇਲਜ਼ ਨੇ ਵਿਕਟੋਰੀਆ ਨਾਲ ਲੱਗਦੀ ਸਰਹੱਦ ਨੂੰ ਸੋਮਵਾਰ ਤੋਂ ਖੋਹਲ ਦਿੱਤਾ ਸੀ ਜਦਕਿ ਕੂਈਨਜ਼ਲ਼ੈਂਡ ਅਤੇ ਦੱਖਣੀ ਆਸਟ੍ਰੇਲੀਆ ਵੀ ਆਪਣੀਆਂ ਸਰਹੱਦਾਂ 1 ਦਸੰਬਰ ਤੋਂ ਖੋਹਲਣ ਜਾ ਰਹੇ ਹਨ।
ਨਿਊ ਸਾਊਥ ਵੇਲਜ਼ ਵਿੱਚ ਵੀ 22ਵੇਂ ਦਿਨ ਲਗਾਤਾਰ ਕੋਈ ਸਥਾਨਕ ਕਰੋਨਾਵਾਇਰਸ ਕੇਸ ਸਾਹਮਣੇ ਨਹੀਂ ਆਇਆ ਹੈ, ਪਰ ਅਧਿਕਾਰੀ ਵਲੋਂ ਅਣਪਛਾਤੇ ਲਾਗ ਉੱਤੇ ਚਿੰਤਾ ਜਤਾਈ ਜਾ ਰਹੀ ਹੈ। ਸਿਹਤ ਵਿਭਾਗ ਦੇ ਡਾ ਮਾਈਕਲ ਡਗਲੱਸ ਨੇ ਰਾਜ ਦੇ ਲੋਕਾਂ ਨੂੰ ਸਮਾਜਕ ਦੂਰੀਆਂ ਦੀ ਪਾਲਣਾ ਕਰਦੇ ਰਹਿਣ ਦੀ ਅਪੀਲ ਕੀਤੀ ਹੈ।
ਨਿਊ ਸਾਊਥ ਵੇਲਜ਼ ਵਲੋਂ ਨਿਵਾਸੀਆਂ ਨੂੰ ਖੇਤਰੀ ਰਾਜਾਂ ਦੀ ਯਾਤਰਾ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਰਾਜ ਦੇ ਸੈਰ ਸਪਾਟਾ ਮੰਤਰੀ ਸਟੂਆਰਟ ਏਅਰਸ ਨੇ ਕਿਹਾ ਹੈ ਕਿ ਇਸ ਮੁਹਿੰਮ ਦੁਆਰਾ ਵਿੱਤੀ ਹਾਲਤ ਸੁਧਾਰਨ ਵਿੱਚ ਮਦਦ ਮਿਲੇਗੀ।
ਅਤੇ ਕੂਈਨਜ਼ਲੈਂਡ ਸੂਬੇ ਵਲੋਂ ਵੀ ਇੱਕ ਅਜਿਹੀ ਮੁਹਿੰਮ ਦੀ ਸ਼ੁਰੂਆਤ ਕੀਤੇ ਜਾਣ ਦੀ ਘੋਸ਼ਣਾਂ ਹੋਈ ਹੈ ਜਿਸ ਦਾ ਲਾਭ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਤਕਰੀਬਨ 8.3 ਮਿਲੀਅਨ ਲੋਕ ਲੈ ਸਕਣਗੇ। ਰਾਜ ਦੇ ਖਜਾਨਚੀ ਕੈਮਰੂਨ ਡਿੱਕ ਵਲੋਂ ਪਹਿਲੀ ਦਸੰਬਰ ਨੂੰ ਬਜਟ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਇਸ ‘ਗੁੱਡ-ਟੂ-ਗੋ ਨਾਮੀ’ ਮੁਹਿੰਮ ਬਾਰੇ ਹੋਰ ਚਾਨਣਾ ਪਾਇਆ ਜਾਵੇਗਾ।
ਇਸ ਸਮੇਂ ਪੱਛਮੀ ਆਸਟ੍ਰੇਲੀਆ ਹੀ ਅਜਿਹਾ ਸੂਬਾ ਹੈ ਜਿਸ ਨੇ ਹਾਲੇ ਵੀ ਵਿਕਟੋਰੀਆ ਨਾਲ ਲੱਗਦੀਆਂ ਆਪਣੀਆਂ ਸਰਹੱਦਾ ਨੂੰ ਬੰਦ ਰੱਖਿਆ ਹੋਇਆ ਹੈ। ਪਰ ਰਾਜ ਦੇ ਪ੍ਰੀਮੀਅਰ ਮਾਰਕ ਮੈਕ-ਗੋਵਨ ਵਲੋਂ ਇਸ ਹਫਤੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਨਾਲ ਲੱਗਦੀਆਂ ਸਰਹੱਦਾਂ ਬਾਰੇ ਕੁੱਝ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਕਰੋਨਾਵਾਇਰਸ ਬਾਰੇ ਆਪਣੀ ਭਾਸ਼ਾ ਵਿੱਚ ਤਾਜ਼ੀ ਜਾਣਕਾਰੀ ਲੈਣ ਲਈ ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ‘ਤੇ ਜਾਉ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






