ਹਾਲ ਹੀ ਵਿੱਚ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਵਿੱਚ ਸਲਾਨਾ ਸਿੱਖ ਖੇਡਾਂ ਦਾ ਆਯੋਜਨ ਕੀਤਾ ਗਿਆ। ਖੇਡ ਪ੍ਰਬੰਧਕਾਂ ਵਿੱਚੋਂ ਇੱਕ ਹਰਜਿੰਦਰ ਸਿੰਘ ਬਸਿਆਲਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਮੀਂਹ ਪੈਣ ਕਾਰਨ ਖੇਡਾਂ ਦੇ ਦੂਸਰੇ ਦਿਨ ਕੁੱਝ ਪ੍ਰਤੀਯੋਗਤਾਵਾਂ ਨੂੰ ਰੱਦ ਕਰਨਾ ਪਿਆ ਪਰ ਇਸਦੇ ਬਾਵਜੂਦ ਸੱਭਿਆਚਾਰਕ ਮੇਲੇ ਅਤੇ ਹੋਰ ਖੇਡਾਂ ਕਾਰਨ ਰੌਣਕਾਂ ਬਰਕਰਾਰ ਰਹੀਆਂ।
ਨਿਊਜ਼ੀਲੈਂਡ ਸਿੱਖ ਖੇਡਾਂ ਵਿੱਚ ਕਬੱਡੀ, ਕ੍ਰਿਕੇਟ, ਫੁੱਟਬਾਲ ਸਣੇ ਰਗਬੀ ਅਤੇ ਹਾਕੀ ਵਰਗੀਆਂ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਸਿਆਲਾ ਨੇ ਦੱਸਿਆ ਕਿ ਹਾਕੀ ਦੇ ਮੈਚ ਲੋਕਾਂ ਲਈ ਖਿੱਚ ਦਾ ਮੁੱਖ ਕੇਂਦਰ ਰਹੇ ਜਿਸ ਵਿੱਚ ਮੈਲਬੌਰਨ ਦੀ ਟੀਮ ਜੇਤੂ ਰਹੀ।
ਇਸ ਤੋਂ ਇਲਾਵਾ ਮੇਲੇ ਵਿੱਚ ਪੰਜਾਬੀ ਗਾਇਕ ਦੇਬੀ ਮਖ਼ਸੂਸਪੁਰੀ, ਗੈਰੀ ਸੰਧੂ, ਸਰਬਜੀਤ ਚੀਮਾ ਸਣੇ ਕਈ ਹੋਰ ਕਲਾਕਾਰਾਂ ਨੇ ਰੌਣਕਾਂ ਬੰਨੀਆਂ।
ਪੂਰੀ ਜਾਣਕਾਰੀ ਲਈ ਪੇਜ਼ ਉੱਪਰ ਸਾਂਝੀ ਕੀਤੀ ਗਈ ਆਡੀਓ ਇੰਟਰਵਿਊ ਸੁਣੋ।
Share





