ਨਿਰੰਕਾਰੀ ਮਿਸ਼ਨ ਵਲੋਂ ਵਿਕਟੋਰੀਆ ਦੇ ਕੋਵਿਡ-19 ਪੀੜਤ ਭਾਈਚਾਰੇ ਦੀ ਕੀਤੀ ਜਾ ਰਹੀ ਹੈ ਮਦਦ

Sunny Duggal (extreme right) with representatives of Nirankari Mission handing over essential food items to various community centres in Melbourne

Sunny Duggal (extreme right) with representatives of Nirankari Mission handing over essential food items to various community centres in Melbourne Source: Supplied

ਬੇਸ਼ਕ ਕਰੋਨਾਵਾਇਰਸ ਮਹਾਂਮਾਰੀ ਤੋਂ ਅਣਗਿਣਤ ਲੋਕ ਪ੍ਰਭਾਵਤ ਹੋਏ ਹਨ, ਪਰ ਇਸ ਦੇ ਨਾਲ ਹੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੀ ਇਸ ਮੁਸੀਬਤ ਦੀ ਘੜੀ ਵਿੱਚ ਅੱਗੇ ਆ ਕੇ ਮਦਦ ਪ੍ਰਦਾਨ ਕੀਤੀ ਗਈ ਹੈ। ਇਹਨਾਂ ਵਿੱਚੋਂ ਹੀ ਹਨ ਨਿਰੰਕਾਰੀ ਮਿਸ਼ਨ ਆਸਟ੍ਰੇਲੀਆ ਅਤੇ ਇੰਡੀਆ ਸੁਪੋਰਟ ਸੈਂਟਰ ਵੀ, ਜਿਨ੍ਹਾਂ ਨੇ ਲੋੜਵੰਦਾਂ ਦੀ ਮਦਦ ਕਰਨ ਵਾਸਤੇ ਰਾਸ਼ਨ ਅਤੇ ਹੋਰ ਸਹਾਇਤਾ ਵੀ ਪ੍ਰਦਾਨ ਕੀਤੀ।


ਪੰਜਾਬੀ ਭਾਈਚਾਰੇ ਦੇ ਸੰਨੀ ਦੁੱਗਲ ਵੀ ਅਜਿਹੇ ਕਾਰਜਾਂ ਵਿੱਚ ਅੱਗੇ ਹੋ ਕੇ ਮਦਦ ਪ੍ਰਦਾਨ ਕਰਦੇ ਰਹੇ ਹਨ ਅਤੇ ਉਹ ਨਿਰੰਕਾਰੀ ਮਿਸ਼ਨ ਨੂੰ ਆਪਣੀ ਪ੍ਰੇਰਨਾਂ ਦਾ ਸਰੋਤ ਦਸਦੇ ਹਨ।


 ਪ੍ਰਮੁਖ ਨੁੱਕਤੇ:

  • ਇਸ ਸਾਲ ਦੇ ਸ਼ੁਰੂ ਤੋਂ ਹੀ ਕੋਵਿਡ-19 ਮਹਾਂਮਾਰੀ ਦੇ ਢਾਏ ਕਹਿਰ ਕਾਰਨ ਬਹੁਤ ਸਾਰੇ ਅਦਾਰੇ ਬੰਦ ਹੋਏ ਹਨ ਅਤੇ ਨਤੀਜ਼ਤਨ ਲੱਖਾਂ ਨੌਕਰੀਆਂ ਵੀ ਚਲੀਆਂ ਗਈਆਂ ਹਨ।
  • ਪ੍ਰਭਾਵਤ ਹੋਏ ਲੋਕਾਂ ਵਿੱਚੋਂ ਵੱਡੀ ਮਾਤਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਦੀ ਹੈ।
  • ਇਸ ਅਚਾਨਕ ਫੈਲੀ ਮੰਦੀ ਸਮੇਂ ਬਹੁਤ ਸਾਰੀਆਂ ਭਾਈਚਾਰਕ ਸੰਸਥਾਵਾਂ ਨੇ ਅੱਗੇ ਆ ਕੇ ਇਸ ਮਹਾਂਮਾਰੀ ਤੋਂ ਝੰਬੇ ਹੋਏ ਲੋਕਾਂ ਦੀ ਮਦਦ ਕੀਤੀ ਗਈ ਹੈ।
“ਨਿਰਾਂਕਾਰੀ ਮਿਸ਼ਨ ਨੇ ਸ਼ੁਰੂ ਤੋਂ ਹੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਤਸ਼ਾਹਤ ਕੀਤਾ ਹੈ ਕਿ ਅਸੀਂ ਲੋੜ ਪੈਣ ‘ਤੇ ਵਿਆਪਕ ਭਾਈਚਾਰੇ ਦੀ ਮਦਦ ਵਾਸਤੇ ਅੱਗੇ ਆਈਏ”, ਕਿਹਾ ਸ਼੍ਰੀ ਦੁੱਗਲ ਨੇ।
Tones of groceries distributed to the Covid-19 victims in Victoria
Tones of groceries distributed to the Covid-19 victims in Victoria Source: Sunny Duggal
ਪਿਛਲੇ ਦਸੰਬਰ/ਜਨਵਰੀ ਦੌਰਾਨ ਵਿਕਟੋਰੀਆ ਵਿੱਚ ਲੱਗੀਆਂ ਭਿਆਨਕ ਅੱਗਾਂ ਸਮੇਂ ਵੀ ਸ਼੍ਰੀ ਦੁੱਗਲ ਅਤੇ ਉਹਨਾਂ ਦੇ ਸਾਥੀਆਂ ਨੇ ਹੰਗਾਮੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਦਾਰਿਆਂ ਨਾਲ ਮਿਲ ਕੇ ਆਪਣਾ ਬਣਦਾ ਯੋਗਦਾਨ ਪਾਇਆ ਸੀ।

ਸ਼੍ਰੀ ਦੁੱਗਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਮੈਂ ਹੰਗਾਮੀ ਸੇਵਾ ਲਈ ਚੁਣੇ ਜਾਣ ਵਾਲਿਆਂ ਵਿੱਚੋਂ ਮੋਹਰੀ ਸੀ ਅਤੇ ਛੇ ਟੱਨ ਤੋਂ ਵੀ ਜਿਆਦਾ ਪ੍ਰਚੂਨ ਦੀਆਂ ਵਸਤਾਂ ਲੋੜਵੰਦਾਂ ਤੱਕ ਵੰਡਣ ਵਿੱਚ ਕਾਮਯਾਬ ਹੋ ਸਕਿਆ ਸੀ”।
Non perishable foods being delivered to various aged care facilities and community centres in Melbourne
Non perishable foods being delivered to various aged care facilities and community centres in Melbourne Source: Supplied
ਕਰੋਨਾਵਾਇਰਸ ਦੇ ਸ਼ੁਰੂ ਹੋਣ ਤੋਂ ਲੈ ਕਿ ਹੁਣ ਤੱਕ ਬਹੁਤ ਸਾਰੇ ਅਦਾਰਿਆਂ ਦੇ ਬੰਦ ਹੋਣ ਕਾਰਨ ਲੱਖਾਂ ਹੀ ਨੌਕਰੀਆਂ ਚਲੀਆਂ ਗਈਆਂ ਹਨ। ਇਸ ਅਚਾਨਕ ਫੈਲੀ ਮਹਾਂਮਾਰੀ ਦੇ ਨਤੀਜੇ ਕਾਰਨ ਸ਼੍ਰੀ ਦੁੱਗਲ ਅਤੇ ਉਹਨਾਂ ਦੇ ਸਾਥੀਆਂ ਨੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦਾ ਫੈਸਲਾ ਕੀਤਾ।

“ਮੈਨੂੰ ਬਹੁਤ ਸਾਰੇ ਵਿਕਟੋਰੀਆ ਵਾਸੀਆਂ ਨੇ ਮਦਦ ਵਾਸਤੇ ਸੰਪਰਕ ਕੀਤਾ ਅਤੇ ਅਸੀਂ ਤਕਰੀਬਨ ਇੱਕ ਟਨ ਗਰੋਸਰੀ ਵਿਕਟੋਰੀਆ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਾਉਣ ਵਿੱਚ ਸਫਲ ਹੋ ਸਕੇ ਹਾਂ”।

ਇਸ ਸੇਵਾ ਵਾਲੇ ਕੰਮ ਵਿੱਚ ਵਿਕਟੋਰੀਆ ਦੇ ਕੌਂਸਲੇਟ ਦਫਤਰ ਨੇ ਵੀ ਭਰਵਾਂ ਯੋਗਦਾਨ ਪਾਇਆ ਹੈ ਅਤੇ ਕਈ ਥਾਵਾਂ ‘ਤੇ ਉਹਨਾਂ ਨੇ ਨਾਲ ਜਾ ਕੇ ਰਾਸ਼ਨ ਵੰਡਣ ਵਿੱਚ ਮਦਦ ਕੀਤੀ ਹੈ।
Volunteers of SNMA distributing food items
Covid-19 victims getting support and help from volunteers of Nirankari Mission. Source: Sunny Duggal
ਵਿਕਟੋਰੀਆ ਵਿੱਚ ਦੂਜੇ ਗੇੜ ਦੀ ਮਹਾਂਮਾਰੀ ਜੋ ਕਿ ਜੂਨ ਜੂਲਾਈ ਵਿੱਚ ਸ਼ੁਰੂ ਹੋਈ ਸੀ, ਤੋਂ ਬਾਅਦ ਤਾਂ ਹਾਲਾਤ ਬਦ ਨਾਲੋਂ ਬਦਤਰ ਹੋ ਗਏ ਸਨ।

“ਦੂਜੇ ਗੇੜ ਦੀ ਇਸ ਮਹਾਂਮਾਰੀ ਵਾਲੇ ਸਮੇਂ ਦੌਰਾਨ ਸਾਡੇ ਮਿਸ਼ਨ ਵਲੋਂ ਤਿੰਨ ਟਨ ਦੇ ਕਰੀਬ ਰਾਸ਼ਨ ਵੰਡਿਆ ਜਾ ਚੁੱਕਿਆ ਹੈ ਅਤੇ ਇਹ ਮਦਦ ਨਿਰੰਤਰ ਜਾਰੀ ਹੈ”, ਦੱਸਿਆ ਸ਼੍ਰੀ ਦੁੱਗਲ ਨੇ।

ਮਦਦ ਵਾਲੇ ਕਾਰਜਾਂ ਲਈ ਅੱਗੇ ਆਉਣ ਵਾਲੀਆਂ ਕਈ ਹੋਰਨਾਂ ਸੰਸਥਾਵਾਂ ਜਿਨ੍ਹਾਂ ਵਿੱਚ ਮੈਂਟਲ ਹੈਲਥ ਔਰਗੇਨਾਈਜ਼ੇਸ਼ਨ ਵੀ ਸ਼ਾਮਲ ਹੈ, ਦੇ ਨਾਲ ਮਿਲਦੇ ਹੋਏ ਸ਼੍ਰੀ ਦੁੱਗਲ ਅਤੇ ਉਹਨਾਂ ਦੇ ਸਾਥੀਆਂ ਨੇ ਇੱਕ ਖਾਸ ਉਪਰਾਲਾ ਕਰਦੇ ਹੋਏ ਰੋਜ਼ਾਨਾਂ ਅੱਠ ਤੋਂ ਨੌਂ ਸੋ ਖਾਣੇ ਦੇ ਪੈਕਟ ਲੋੜਵੰਦਾਂ ਲਈ ਪ੍ਰਦਾਨ ਕੀਤੇ।

ਸ਼੍ਰੀ ਦੁੱਗਲ ਮੈਂਟਲ ਹੈਲਥ ਔਰਗੇਨਾਈਜ਼ੇਨ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ।
Many community members sent message of thanks
Some community members said that they are left with only two days of groceries to survive. Source: Sunny Duggal
“ਸਾਨੂੰ ਮਦਦ ਲੈਣ ਵਾਲੇ ਕਈ ਲੋਕਾਂ ਨੇ ਧੰਨਵਾਦ ਦੇ ਸੁਨੇਹੇ ਭੇਜੇ ਹਨ। ਕਈ ਲੋਕਾਂ ਨੇ ਸਾਨੂੰ ਦੱਸਿਆ ਸੀ ਕਿ ਉਹਨਾਂ ਕੋਲ ਸਿਰਫ ਦੋ ਦਿਨਾਂ ਦਾ ਰਾਸ਼ਨ ਹੀ ਬੱਚਿਆ ਹੈ ਅਤੇ ਬੰਦਸ਼ਾਂ ਕਾਰਨ ਉਹ ਬਾਹਰ ਜਾ ਕੇ ਸਮਾਨ ਵਗੈਰਾ ਨਹੀਂ ਖਰੀਦ ਪਾ ਰਹੇ। ਹੋਰਨਾਂ ਨੇ ਕਿਹਾ ਕਿ ਉਹਨਾਂ ਕੋਲ ਸਿਰਫ ਪਾਣੀ ਅਤੇ ਲੂਣ ਹੀ ਬਾਕੀ ਬੱਚਿਆ ਹੋਇਆ ਹੈ”।

ਸ਼੍ਰੀ ਦੁੱਗਲ ਅਤੇ ਉਹਨਾਂ ਦੀ ਟੀਮ ਵਲੋਂ ਹੰਗਾਮੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਲਈ ਵੀ ਇੱਕ ਵਿਸ਼ੇਸ਼ ਮਦਦ ਮੁਹਿੰਮ ਸ਼ੁਰੂ ਕਰਦੇ ਹੋਏ ਉਹਨਾਂ ਨੂੰ ਰੋਜ਼ਮਰਾ ਦੀਆਂ ਜ਼ਰੂਰੀ ਵਸਤਾਂ ਪ੍ਰਦਾਨ ਕੀਤੀਆਂ ਗਈਆਂ ਸਨ, ਕਿਉਂਕਿ ਲੰਬੀਆਂ ਡਿਊਟੀਆਂ ਕਰਨ ਤੋਂ ਬਾਅਦ ਉਹਨਾਂ ਕੋਲ ਖਾਣਾ ਪਕਾਉਣ ਜਾਂ ਹੋਰ ਖਰੀਦਦਾਰੀ ਕਰਨ ਦਾ ਸਮਾਂ ਹੀ ਨਹੀਂ ਬਚਦਾ ਸੀ।

“ਵਿਆਪਕ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਲੋੜਵੰਦਾਂ ਦੀ ਮਦਦ ਲਈ ਹੋਰ ਵੀ ਜਿਆਦਾ ਕਾਰਜਸ਼ੀਲ ਹੋਣ। ਮੈਨੂੰ ਸਿੱਧਾ ਸੰਪਰਕ ਵੀ ਕੀਤਾ ਜਾ ਸਕਦਾ ਹੈ”, ਕਿਹਾ ਸ਼੍ਰੀ ਦੁੱਗਲ ਨੇ।

ਇਸੀ ਤਰਾਂ ਦੀ ਹੀ ਸਿਡਨੀ ਦੀ ਇੱਕ ਹੋਰ ਸੰਸਥਾ ‘ਇੰਡੀਅਨ ਸੁਪੋਰਟ ਸੈਂਟਰ’ ਨੇ ਵੀ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕਿ ਹੁਣ ਤੱਕ ਇਸ ਮਹਾਂਮਾਰੀ ਤੋਂ ਪ੍ਰਭਾਵਤ ਹੋਏ ਲੋਕਾਂ ਲਈ ਮੁਫਤ ਰਾਸ਼ਨ ਵੰਡਿਆ ਹੈ।

ਇਸ ਸੰਸਥਾ ਦੇ ਸੂਬਾ ਰਾਓ ਵੈਰੀਗੌਂਡਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ, “ਸਿਡਨੀ ਸਥਿੱਤ ਵੈਂਟਰਵਰਥਵਿੱਲ ਵਾਲੇ ਸਾਡੇ ਸੈਂਟਰ ਤੋਂ ਰੋਜ਼ਾਨਾਂ ਸ਼ਾਮ ਨੂੰ ਲੋੜਵੰਦਾਂ ਵਾਸਤੇ ਰਾਸ਼ਨ ਵੰਡਿਆ ਜਾਂਦਾ ਹੈ। ਸਮਾਜਕ ਦੂਰੀਆਂ ਦੀ ਪਾਲਣਾਂ ਕਰਨ ਹਿੱਤ ਰਜਿੱਸਟ੍ਰੇਸ਼ਨ ਕਰਵਾਉਣੀ ਜਰੂਰੀ ਹੈ”।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਨਿਰੰਕਾਰੀ ਮਿਸ਼ਨ ਵਲੋਂ ਵਿਕਟੋਰੀਆ ਦੇ ਕੋਵਿਡ-19 ਪੀੜਤ ਭਾਈਚਾਰੇ ਦੀ ਕੀਤੀ ਜਾ ਰਹੀ ਹੈ ਮਦਦ | SBS Punjabi