SKIP TO MAIN CONTENT

ਵਿਦੇਸ਼ਾਂ 'ਚ ਜਨਮੇ ਆਸਟ੍ਰੇਲੀਆਈ ਨਿਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ ‘ਤੇ, ਇੰਗਲੈਂਡ ਨੂੰ ਪਛਾੜ ਭਾਰਤੀ ਬਣੇ ਸਭ ਤੋਂ ਵੱਡਾ ਸਮੂਹ

cutout pics (1).png
ਆਸਟ੍ਰੇਲੀਆ ਵਿੱਚ ਵਿਦੇਸ਼ਾਂ ਵਿੱਚ ਜਨਮੇ ਲੋਕਾਂ ਦਾ ਹਿੱਸਾ ਇਤਿਹਾਸਕ ਉੱਚਾਈ ‘ਤੇ ਪਹੁੰਚ ਗਿਆ ਹੈ Credit: olaser/Getty Images

ਆਸਟ੍ਰੇਲੀਆ ਦੀ ਜਨਗਣਨਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਗਲੈਂਡ ਨੂੰ ਪਿੱਛੇ ਛੱਡਦੇ ਹੋਏ, ਭਾਰਤ ਵਿੱਚ ਪੈਦਾ ਹੋਏ ਲੋਕ ਦੇਸ਼ ਦੇ ਸਭ ਤੋਂ ਵੱਡੇ ਵਿਦੇਸ਼ੀ ਜਨਮ ਸਮੂਹ ਬਣ ਗਏ ਹਨ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ, ਦੇਸ਼ ਦੀ ਅਨੁਮਾਨਿਤ ਆਬਾਦੀ 27.6 ਮਿਲੀਅਨ ਹੈ, ਜਿਸ ਵਿੱਚੋਂ 8.83 ਮਿਲੀਅਨ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ, ਜੋ ਕਿ ਇੱਕ ਨਵਾਂ ਰਿਕਾਰਡ ਹੈ। ਇਹ ਬਦਲਾਅ ਆਸਟ੍ਰੇਲੀਆ ਦੀ ਬਹੁ-ਸਭਿਆਚਾਰਕ ਪਹਿਚਾਣ ਅਤੇ ਭਵਿੱਖੀ ਰੁਝਾਨਾਂ ਵੱਲ ਇਸ਼ਾਰਾ ਕਰਦਾ ਹੈ। ਇਸ ਦੇ ਸੰਭਾਵਿਤ ਪ੍ਰਭਾਵਾਂ ਬਾਰੇ ਹੋਰ ਜਾਨਣ ਲਈ ਸੁਣੋ ਇਹ ਰਿਪੋਰਟ...

Published

By Shyna Kalra

Presented by Shyna Kalra

Source: SBS

Skip to podcast episode content

ਆਸਟ੍ਰੇਲੀਆ ਦੀ ਜਨਗਣਨਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਗਲੈਂਡ ਨੂੰ ਪਿੱਛੇ ਛੱਡਦੇ ਹੋਏ, ਭਾਰਤ ਵਿੱਚ ਪੈਦਾ ਹੋਏ ਲੋਕ ਦੇਸ਼ ਦੇ ਸਭ ਤੋਂ ਵੱਡੇ ਵਿਦੇਸ਼ੀ ਜਨਮ ਸਮੂਹ ਬਣ ਗਏ ਹਨ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ, ਦੇਸ਼ ਦੀ ਅਨੁਮਾਨਿਤ ਆਬਾਦੀ 27.6 ਮਿਲੀਅਨ ਹੈ, ਜਿਸ ਵਿੱਚੋਂ 8.83 ਮਿਲੀਅਨ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ, ਜੋ ਕਿ ਇੱਕ ਨਵਾਂ ਰਿਕਾਰਡ ਹੈ। ਇਹ ਬਦਲਾਅ ਆਸਟ੍ਰੇਲੀਆ ਦੀ ਬਹੁ-ਸਭਿਆਚਾਰਕ ਪਹਿਚਾਣ ਅਤੇ ਭਵਿੱਖੀ ਰੁਝਾਨਾਂ ਵੱਲ ਇਸ਼ਾਰਾ ਕਰਦਾ ਹੈ। ਇਸ ਦੇ ਸੰਭਾਵਿਤ ਪ੍ਰਭਾਵਾਂ ਬਾਰੇ ਹੋਰ ਜਾਨਣ ਲਈ ਸੁਣੋ ਇਹ ਰਿਪੋਰਟ...

2025 ਤੱਕ ਆਸਟ੍ਰੇਲੀਆ ਦੀ ਕੁੱਲ ਅਬਾਦੀ ਲੱਗਭਗ 27.6 ਮਿਲੀਅਨ ਸੀ, ਜਿਸ ਵਿੱਚੋਂ 8.83 ਮਿਲੀਅਨ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ।

ਵਿਦੇਸ਼ਾਂ ਵਿੱਚ ਜੰਮੇ ਲੋਕਾਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤ, ਇੰਗਲੈਂਡ, ਚੀਨ, ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਤੋਂ ਆਏ ਲੋਕਾਂ ਦੀ ਹੈ। ਦੂਜੇ ਪਾਸੇ, 2015 ਤੋਂ ਬਾਅਦ ਇਟਲੀ ਅਤੇ ਇੰਗਲੈਂਡ ਵਿੱਚ ਜਨਮੇ ਲੋਕਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਗਿਰਾਵਟ ਆਈ ਹੈ।

ਇਨ੍ਹਾਂ 8.83 ਮਿਲੀਅਨ ਵਿੱਚੋਂ ਕਰੀਬ 9.7 ਲੱਖ ਲੋਕਾਂ ਦਾ ਜਨਮ ਸਥਾਨ ਭਾਰਤ ਹੈ।

ਇਤਿਹਾਸ ਵਿੱਚ ਇਸ ਤਰ੍ਹਾਂ ਦੀ ਉੱਚ ਪ੍ਰਵਾਸੀ ਅਬਾਦੀ ਆਖਰੀ ਵਾਰ 1891 ਦੇ ਗੋਲਡ ਰਸ਼ ਦੌਰਾਨ ਦੇਖੀ ਗਈ ਸੀ।

population.png

ਪਿਛਲੇ ਚਾਰ ਸਾਲਾਂ ਵਿੱਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਵਿਸ਼ਵ ਪੱਧਰ ‘ਤੇ, ਆਸਟ੍ਰੇਲੀਆ, ਪ੍ਰਵਾਸੀਆਂ ਦੀ ਹਿੱਸੇਦਾਰੀ ਦੇ ਮਾਮਲੇ ਵਿੱਚ ਦੁਨੀਆ ਵਿੱਚ ਅੱਠਵੇਂ ਨੰਬਰ ‘ਤੇ ਹੈ।

2024 ਵਿੱਚ ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆ ਭਰ ਵਿੱਚ ਲਗਭਗ 304 ਮਿਲੀਅਨ ਲੋਕ ਆਪਣੇ ਜਨਮ-ਦੇਸ਼ ਤੋਂ ਬਾਹਰ ਰਹਿ ਰਹੇ ਸਨ, ਜੋ ਕਿ ਦੁਨੀਆ ਦੀ ਕੁੱਲ ਅਬਾਦੀ ਦਾ 3.7% ਬਣਦਾ ਹੈ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now