ਸਜਾਈਏ ਮੁੜ ਤੋਂ ਉਮੀਦਾਂ ਦੇ ਦੀਵੇ, ਪਾਈਏ ਇਨ੍ਹਾਂ ਵਿੱਚ ਸੱਧਰਾਂ ਦਾ ਤੇਲ। ਬਣਾਈਏ ਉਮੀਦਾਂ ਦੀ ਬੱਤੀ ਤੇ, ਮੰਗੀਏ ਦੁਆ ਕਿ ਹਮੇਸ਼ਾ ਮੱਘਦੇ ਰਹਿਣ।
ਬੇਸ਼ਕ, ਇਸ ਸਾਲ ਨੇ ਸਾਨੂੰ ਕਈ ਸਬਕ ਸਿਖਾ ਦਿੱਤੇ। ਇਹ ਉਹ ਸਬਕ ਸਨ ਜਿਨ੍ਹਾਂ ਨੇ ਸਾਨੂੰ ਇਹ ਸਿਖਾ ਦਿੱਤਾ ਕਿ ਜ਼ਿੰਦਗੀ ਇੱਕ ਰੰਗਮੰਚ ਹੈ ਤੇ ਅਸੀਂ ਇਸ ਵਿਸ਼ਾਲ ਨਾਟਕ ਵਿੱਚ ਬੱਸ ਇੱਕ ਅਦਾਕਾਰ ਹਾਂ।
ਤੁਹਾਨੂੰ ਪਤਾ ਹੈ, ਮਾਹਿਰ ਕਲਾਕਾਰ ਉਹ ਹੁੰਦਾ ਹੈ ਜੋ ਹਰ ਪਰਿਸਥਿਤੀ ਅਨੁਸਾਰ ਢੱਲ ਜਾਂਦਾ ਹੈ। ਜਦੋ ਰੋਣਾ ਹੋਵੇ ਰੋਂਦਾ ਹੈ, ਜਦੋ ਹੱਸਣਾ ਹੋਵੇ ਹੱਸਦਾ ਹੈ, ਤੇ ਮੈਨੂੰ ਲੱਗਦਾ ਹੈ ਅਸੀਂ ਸਭ ਨੇ ਸਿਰ ਤੇ ਪਈ ਕੁਦਰਤੀ ਕਰੋਪੀ ਵਿੱਚ ਅਦਾਕਾਰੀ ਬੜੀ ਨਿੰਪੁਨਤਾ ਨਾਲ ਨਿਭਾਈ ਹੈ ।
ਇਸ ਪੇਸ਼ਕਾਰੀ ਨੂੰ ਸੁਣਨ ਲਈ ਉੱਪਰ ਫੋਟੋ ਵਿਚਲੇ ਸਪੀਕਰ ਉੱਤੇ ਕਲਿੱਕ ਕਰੋ ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ