ਮੈਡੀਕੇਅਰ ਦੀਆਂ ਮਹਿੰਗੀਆਂ ਫੀਸਾਂ ਕਾਰਨ ਡਾਕਟਰਾਂ ਤੋਂ ਦੂਰ ਹੋ ਰਹੇ ਹਨ ਮਰੀਜ਼

Minister for Health Mark Butler arrives at a press conference at Parliament House in Canberra, Monday, January 29, 2024. Source: AAP / MICK TSIKAS/AAPIMAGE
ਆਸਟ੍ਰੇਲੀਆ ਦੀ ਹੈਲਥਕੇਅਰ ਸਕੀਮ ਮੈਡੀਕੇਅਰ, ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ ਪਰ ਇੱਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਮਹਿੰਗੀਆਂ ਫੀਸਾਂ ਦੇ ਚਲਦਿਆਂ ਡਾਕਟਰ ਨਾਲ ਮੁਲਾਕਾਤ ਦਾ ਸਮਾਂ ਲੈਣ ਵਿੱਚ ਦੇਰੀ ਕਰਨ ਵਾਲੇ ਜਾਂ ਫਿਰ ਸਮਾਂ ਲੈਕੇ ਹਾਜ਼ਰ ਨਾ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਕੇ ਦੁੱਗਣੀ ਹੋ ਗਈ ਹੈ। ਅੰਕੜੇ ਦੱਸਦੇ ਹਨ ਕਿ ਲੰਘੇ 12 ਮਹੀਨਿਆਂ ਵਿੱਚ ਅਜਿਹੇ ਲੋਕਾਂ ਦੀ ਸੰਖਿਆ 3.5% ਤੋਂ ਵੱਧ ਕੇ 7% ’ਤੇ ਪੁੱਜ ਗਈ ਹੈ। ਵਧੇਰੇ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ...
Share