2014 ਵਿੱਚ ਆਸਟ੍ਰੇਲੀਆ ਪਰਵਾਸ ਕਰਨ ਅਤੇ ਅਕਾਊਂਟਿੰਗ ਅਤੇ ਬਿਜ਼ਨਸ ਦੀ ਪੜ੍ਹਾਈ ਕਰਨ ਤੋਂ ਬਾਅਦ, ਸ਼੍ਰੀ ਕਾਹਲੋਂ ਨੇ ਇੱਕ ਬਹੁਤ ਹੀ ਵੱਖਰਾ ਕੈਰੀਅਰ ਚੁਣਿਆ ਅਤੇ ਉਹ ਸੀ ਫਿਲਮਾਂ ਬਣਾਉਣ ਦਾ।
ਸ੍ਰੀ ਕਾਹਲੋਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਮੈਂ ਹਮੇਸ਼ਾ ਕਹਾਣੀਆਂ ਲਿਖਣਾ ਅਤੇ ਸਾਂਝੀਆਂ ਕਰਨਾ ਚਾਹੁੰਦਾ ਸੀ, ਅਤੇ ਫ਼ਿਲਮਾਂ ਰਾਹੀਂ ਅਮੀਰ ਪੰਜਾਬੀ ਸੱਭਿਆਚਾਰ ਨੂੰ ਬਾਕੀ ਦੁਨੀਆਂ ਨਾਲ ਪ੍ਰਫੁੱਲਤ ਕਰਨਾ ਚਾਹੁੰਦਾ ਸੀ।"
ਪ੍ਰਮੁੱਖ ਨੁਕਤੇ:
- ਮੈਲਬੌਰਨ ਵਿੱਚ ਰਹਿ ਰਿਹਾ ਰੌਨ ਕਾਹਲੋਂ ਇੱਕ ਉੱਭਰਦਾ ਹੋਇਆ ਫ਼ਿਲਮਸਾਜ਼ ਹੈ।
- ਸ੍ਰੀ ਕਾਹਲੋਂ ਨੂੰ ਆਪਣੀ ਫਿਲਮ 'ਦਿ ਸੀਸ਼ੈੱਲ' ਦੇ ਸੈੱਟ ਉੱਤੇ ਸਿੱਧ ਆਦਿਵਾਸੀ ਕਲਾਕਾਰ ਅੰਕਲ ਜੈਕ ਚਾਰਲਸ ਨਾਲ ਕੰਮ ਕਰਕੇ ਕਾਫੀ ਖੁਸ਼ੀ ਹੋਈ।।
- ਉਨ੍ਹਾਂ ਦੱਸਿਆ ਕਿ ਭਾਰਤੀ-ਟੋਰੇਸ ਸਟ੍ਰੇਟ ਆਈਲੈਂਡਰ ਕਲਾਕਾਰ ਲੈਲਾ ਠਾਕਰ ਨੇ ਉਸਦੀ ਫਿਲਮ 'ਦ ਅਨਟੋਲਡ' ਨੂੰ ਇਕ ਵੱਖਰੇ ਪੱਧਰ 'ਤੇ ਲੈ ਆਂਦਾ।
ਸ਼ੁਰੂਆਤ ਵਿੱਚ, ਸ਼੍ਰੀ ਕਾਹਲੋਂ ਨੇ ਮੈਲਬੌਰਨ ਵਿੱਚ ਦੋ ਸੰਗੀਤ ਵੀਡੀਓਜ਼ ਨਾਲ ਆਪਣੇ ਫਿਲਮ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਫਿਰ ਘਰੇਲੂ ਹਿੰਸਾ ਅਤੇ ਜਲਵਾਯੂ ਤਬਦੀਲੀ ਵਰਗੇ ਭਖਦੇ ਸਮਾਜਿਕ ਮੁੱਦਿਆਂ 'ਤੇ ਲਘੂ ਫਿਲਮਾਂ ਬਣਾਉਣ ਵੱਲ ਆਪਣਾ ਧਿਆਨ ਕੇਂਦਰਤ ਕੀਤਾ।
"ਫਿਲਮਾਂ ਬਣਾਉਂਦੇ ਸਮੇਂ, ਮੈਂ ਹਮੇਸ਼ਾ ਉਸ ਦੇਸ਼ ਦੇ ਸਥਾਨਕ ਕਲਾਕਾਰਾਂ ਨੂੰ ਲੱਭਣ ਅਤੇ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜਿੱਥੇ ਮੈਂ ਰਹਿ ਰਿਹਾ ਹਾਂ।"
2020 ਵਿੱਚ ਜਲਵਾਯੂ ਪਰਿਵਰਤਨ ਦੇ ਵਿਸ਼ੇ 'ਤੇ ਉਸ ਵੱਲੋਂ ਬਣਾਈ ਗਈ ਦੀ ਲਘੂ ਫਿਲਮ 'ਦਿ ਸੀਸ਼ੈੱਲ' ਲਈ ਆਸਟ੍ਰੇਲੀਅਨ ਕਲਾਕਾਰਾਂ ਦੀ ਖੋਜ ਕਰਦੇ ਹੋਏ, ਸ੍ਰੀ ਕਾਹਲੋਂ ਦਾ ਮੇਲ ਪ੍ਰਸਿੱਧ ਅਭਿਨੇਤਾ ਅੰਕਲ ਜੈਕ ਚਾਰਲਸ ਨਾਲ ਹੋਇਆ ਜਿਨ੍ਹਾਂ ਦੀ ਪ੍ਰਤਿਭਾ ਅਤੇ ਸਮਰਪਣ ਨੇ ਉਸਨੂੰ ਹੈਰਾਨ ਕਰ ਦਿੱਤਾ।
"ਮੇਰਾ ਮੇਲ ਇੱਕ ਜਾਣੀ-ਪਛਾਣੀ, ਬਹੁ-ਆਯਾਮੀ ਆਦਿਵਾਸੀ ਸ਼ਖਸੀਅਤ ਅੰਕਲ ਜੈਕ ਚਾਰਲਸ ਨਾਲ ਹੋਇਆ ਜੋ ਕਿ ਇੱਕ ਖੁੱਲ੍ਹੇ-ਦਿਲ ਵਾਲੇ, ਸੰਜੀਦਾ ਅਤੇ ਖੁਸ਼ ਮਿਜ਼ਾਜ਼ ਸ਼ਖਸੀਅਤ ਸੀ।"

A young girl finds a seashell and holds it to her ear, expecting to hear peaceful ocean waves. Instead, she hears mother nature's disappointed son, Ricky, who's filling in for his busy mom. Source: Ron Kahlon

Aboriginal elder Uncle Jack Charles with Ron Kahlon and team while shooting for the film The Seashell. Source: Ron Kahlon
ਉਸ ਨੇ ਕਿਹਾ ਕਿ ਅੰਕਲ ਚਾਰਲਸ ਇਸ ਭੂਮਿਕਾ ਲਈ ਬਿਲਕੁਲ ਫਿੱਟ ਸਨ ਜਿਸ ਲਈ ਧਰਤੀ ਨਾਲ ਡੂੰਘੇ ਸਬੰਧ ਦੀ ਲੋੜ ਸੀ।
ਆਪਣੀ ਦੂਜੀ ਫਿਲਮ 'ਦ ਅਨਟੋਲਡ' (2020), ਜੋ ਕਿ ਕਰਮ ਦੇ ਸੰਕਲਪ 'ਤੇ ਆਧਾਰਿਤ ਹੈ, ਦੀ ਯੋਜਨਾ ਬਣਾਉਂਦੇ ਹੋਏ, ਸ੍ਰੀ ਕਾਹਲੋਂ ਨੇ ਭਾਰਤੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਵਿਰਾਸਤ ਦੀ ਮਸ਼ਹੂਰ ਕਲਾਕਾਰ ਲੈਲਾ ਠਾਕਰ ਨਾਲ ਸੰਪਰਕ ਬਣਾਇਆ।
"ਮਿਸ ਠਾਕਰ ਇੱਕ ਬਹੁਤ ਹੀ ਮਿਹਨਤੀ ਅਤੇ ਦੋਸਤਾਨਾ ਕਲਾਕਾਰ ਹੈ ਜੋ ਅਸਲ ਵਿੱਚ ਮੇਰੀ ਫਿਲਮ ਨੂੰ ਇੱਕ ਉੱਚੇ ਪੱਧਰ ਤੱਕ ਲੈ ਗਈ।"

The Untold story performed by Indian Torres Strait Islander artist. Source: Ron Kahlon
ਸ਼੍ਰੀ ਕਾਹਲੋਂ ਨੇ ਕਿਹਾ ਕਿ ਉਸਨੂੰ ਮਿਸ ਠਾਕਰ ਦੇ ਨਾਲ ਕੰਮ ਕਰਦੇ ਹੋਏ ਅਜਿਹਾ ਮਹਿਸੂਸ ਹੋਇਆ ਜਿਵੇਂ ਉਹ ਇੱਕ ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੇ ਹਨ।
ਸ੍ਰੀ ਕਾਹਲੋਂ ਨੇ ਕਿਹਾ, “ਮੇਰੇ ਕੋਲ ਇਨ੍ਹਾਂ ਦੋਵਾਂ ਸਵਦੇਸ਼ੀ ਕਲਾਕਾਰਾਂ ਨਾਲ ਕੰਮ ਕਰਨ ਦੇ ਸੁਹਾਵਣੇ ਅਨੁਭਵ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ।"

Budding film maker who worked closely with Aboriginal Australians in his movies on social issues. Source: Ron Kahlon
ਐਸ ਬੀ ਐਸ ਪੰਜਾਬੀ ਨਾਲ ਰੌਨ ਕਾਹਲੋਂ ਦੀ ਇੰਟਰਵਿਓ ਸੁਣਨ ਲਈ ਉੱਪਰ ਦਿੱਤੀ ਫੋਟੋ ਵਿੱਚ 'ਸਪੀਕਰ' 'ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।