ਉੱਪ ਚੋਣਾਂ ਲਈ 28 ਜੂਲਾਈ ਦੀ ਤਾਰੀਖ ਮਿੱਥੇ ਜਾਣ ਨਾਲ ਲੇਬਰ ਖਾਸੀ ਨਰਾਜ ਜਾਪਦੀ ਹੈ। ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਫੈਡਰੇਸ਼ਨ ਦੀ 1901 ਵਾਲੀ ਸਥਾਪਨਾਂ ਤੋਂ ਲੈ ਕੇ ਹੁਣ ਤੱਕ ਇੰਨੀਆਂ ਜਿਆਦਾ ਉੱਪ ਚੋਣਾਂ ਕਦੇ ਵੀ ਇਕੋ ਹੀ ਦਿਨ ਇਕੱਠੀਆਂ ਨਹੀਂ ਕਰਵਾਈਆਂ ਗਈਆਂ ਹਨ।
ਫੈਡਰਲ ਲੇਬਰ ਨੇ ਗਿਲਾ ਕੀਤਾ ਹੈ ਕਿ ਸਰਕਾਰ ਦਾ ਉੱਪ-ਚੋਣਾਂ ਐਨ ਉਸੇ ਦਿਨ ਕਰਵਾਉਣ ਦਾ ਫੈਸਲਾ, ਜਿਸ ਦਿਨ ਲੇਬਰ ਪਾਰਟੀ ਨੇ ਆਪਣੀ ਨੈਸ਼ਨਲ ਕਾਂਨਫਰੰਸ ਕਰਨੀ ਹੈ, ਤਕਰੀਬਨ ਅੱਧਾ ਮਿਲੀਅਨ ਲੋਕਾਂ ਵਲੋਂ ਨਾ-ਮਨਜ਼ੂਰ ਕੀਤਾ ਜਾ ਸਕਦਾ ਹੈ। ਪਰ ਪ੍ਰਧਾਨ ਮੰਤਰੀ ਇਸ ਨੂੰ ਨਕਾਰਦੇ ਹੋਏ ਕਹਿੰਦੇ ਹਨ ਕਿ ਇਸ ਸਾਰੇ ਵਾਸਤੇ ਲੇਬਰ ਖੁਦ ਹੀ ਜਿੰਮੇਵਾਰ ਹੈ। ਅਤੇ ਇਹ ਸ਼ਬਦਾਂ ਦੇ ਤੀਰ ਐਨ ਜਿਸ ਦਿੰਨ ਆਹਮੇ ਸਾਹਮਣਿਓਂ ਛੱਡੇ ਜਾ ਰਹੇ ਸਨ, ਐਨ ਉਸੇ ਦਿੰਨ ਇਕ ਹੋਰ ਸੇਨੇਟਰ ਨੇ ਵੀ ਆਪਣਾ ਅਸਤੀਫਾ ਪੇਸ਼ ਕਰ ਦਿੱਤਾ।
ਉੱਪ ਚੋਣਾਂ ਲਈ 28 ਜੂਲਾਈ ਦੀ ਤਰੀਕ ਮਿੱਥੇ ਜਾਣ ਨਾਲ ਲੇਬਰ ਖਾਸੀ ਨਰਾਜ ਜਾਪਦੀ ਹੈ। ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਫੈਡਰੇਸ਼ਨ ਦੀ 1901 ਵਾਲੀ ਸਥਾਪਨਾਂ ਤੋਂ ਲੈ ਕੇ ਹੁਣ ਤੱਕ ਇੰਨੀਆਂ ਜਿਆਦਾ ਉੱਪ ਚੋਣਾਂ ਕਦੇ ਵੀ ਇਕੋ ਹੀ ਦਿਨ ਇਕੱਠੀਆਂ ਨਹੀਂ ਕਰਵਾਈਆਂ ਗਈਆਂ ਹਨ। ਇਸ ਤਰੀਕ ਦੀ ਘੋਸ਼ਣਾਂ ਵੀ ਲਿਬਰਲ ਐਮ ਪੀ ਅਤੇ ਸਪੀਕਰ ਟੋਨੀ ਸਮਿੱਥ ਵਲੋਂ ਵੀਰਵਾਰ ਐਨ ਉਸ ਸਮੇਂ ਕੀਤੀ ਗਈ ਜਦੋਂ ਪਿਛਲੇ ਹਫਤੇ ਦਾ ਆਖਰੀ ਸੈਸ਼ਨ ਮੁਕਣ ਹੀ ਵਾਲਾ ਸੀ।
ਜੂਲਾਈ ਮਹੀਨੇ ਦੇ ਆਖਰੀ ਸ਼ਨੀਵਾਰ ਜਦੋਂ ਇਹ ਉੱਪ ਚੋਣਾਂ ਕਰਵਾਈਆਂ ਜਾਣੀਆਂ ਹਨ, ਵਾਲੇ ਦਿਨ ਹੀ ਲੇਬਰ ਪਾਰਟੀ ਆਪਣੀ ਨੈਸ਼ਨਲ ਲੈਵਲ ਵਾਲੀ ਕਾਂਨਫਰੰਸ ਵੀ ਕਰਵਾਉਣ ਜਾ ਰਹੀ ਹੈ, ਜੋ ਕਿ ਹਰ ਤਿੰਨ ਸਾਲਾਂ ਪਿੱਛੋਂ ਇਕ ਵਾਰ ਕਰਵਾਈ ਜਾਂਦੀ ਹੈ। ਲੇਬਰ ਪਾਰਟੀ ਦੇ ਪ੍ਰਧਾਨ ਮਾਰਕ ਬਟਲਰ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਉਪ-ਚੋਣਾਂ ਐਨ ਕਾਂਨਫਰੰਸ ਵਾਲੇ ਦਿਨ ਕਰਵਾਏ ਜਾਣਾ, ਲੇਬਰ ਪਾਰਟੀ ਨੂੰ ਨੁਕਸਾਨ ਪਹੁੰਚਾਣ ਦੇ ਮੰਤਵ ਨਾਲ ਲਿਆ ਜਾਪਦਾ ਹੈ।
ਪਰ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਇਹਨਾਂ ਦੋਸ਼ਾਂ ਦਾ ਖੰਡਨ ਕਰਦੇ ਹਨ। ਨਿਊ ਸਾਊਥ ਵੇਲਸ ਦੇ ਸੈਂਟਰਲ ਕੋਸਟ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਹਨਾਂ ਆਖਿਆ ਕਿ ਇਹ ਫੈਸਲਾ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਵਲੋਂ ਮਿਲੀ ਇੱਕ ਸੁਤੰਤਰ ਸਲਾਹ ਤੋਂ ਬਾਅਦ ਹੀ ਲਿਆ ਗਿਆ ਹੈ।
ਨਾਲ ਹੀ ਸ਼੍ਰੀ ਟਰਨਬੁੱਲ ਨੇ ਇਹ ਵੀ ਕਿਹਾ ਕਿ ਲੇਬਰ ਇਸ ਟਕਰਾਅ ਤੋਂ ਬੱਚ ਸਕਦੀ ਸੀ ਅਗਰ ਉਸ ਦੇ ਵੀ ਉਹ ਵਾਲੇ ਸਾਰੇ ਮੈਂਬਰ ਜਿਨ੍ਹਾਂ ਕੋਲ ਦੂਹਰੀ ਨਾਗਰਿਕਤਾ ਸੀ, ਕੂਲੀਸ਼ਨ ਦੇ ਐਪ ਪੀਆਂ ਵਾਂਗ ਹੀ ਪਿਛਲੇ ਸਾਲ ਹੀ ਅਸਤੀਫੇ ਦੇ ਦਿੰਦੇ।
ਇਹ ਉੱਪ-ਚੋਣਾਂ ਪੰਜ ਅਸਤੀਫਿਆਂ ਦਾ ਨਤੀਜਾ ਹਨ। ਤਿੰਨ ਲੇਬਰ ਦੇ ਐਮ ਪੀ ਅਤੇ ਇੱਕ ਸਾਊਥ ਆਸਟ੍ਰੇਲੀਆ ਦੀ ਅਜਾਦ ਐਮ ਪੀ ਰਿਬੇਖਾ ਸ਼ਾਰਕੀ, ਜੋ ਕਿ ਸਾਰੇ ਹੀ ਦੂਹਰੀ ਨਾਗਰਿਕਤਾ ਰਖਦੇ ਸਨ ਨੇ ਇਸੇ ਮਹੀਨੇ ਹੀ ਆਪਣੇ ਅਸਤੀਫੇ ਦਿੱਤੇ ਹਨ। ਲੇਬਰ ਦੇ ਟਿਮ ਹੈਮੰਡ ਨੇ ਪਰਥ ਤੋਂ ਆਪਣੀ ਸੀਟ ਪਰਿਵਾਰਕ ਜਿੰਮੇਵਾਰੀਆਂ ਦੇ ਮੱਦੇਨਜ਼ਰ ਛੱਡੀ ਹੈ।
ਮਾਰਕ ਬਟਲਰ ਨੇ ਏ ਬੀ ਸੀ ਨਾਲ ਗੱਲ ਕਰਦੇ ਹੋਏ ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਲੇਬਰ ਆਪਣੀਆਂ ਆਪਸ਼ਨਸ ਉੱਤੇ ਵਿਚਾਰ ਕਰ ਰਹੀ ਹੈ।
ਵਿਰੋਧੀ ਧਿਰ ਦੇ ਨੇਤਾ ਬਿਲ ਸ਼ਾਰਟਨ ਨੇ ਕਿਹਾ ਹੈ ਕਿ ਉਹ ਉੱਪ-ਚੋਣਾਂ ਕਰਵਾਏ ਜਾਣ ਲਈ ਹਰ ਸਮੇਂ ਤਿਆਰ ਹਨ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਨੂੰ ਕਿਸੇ ਅਗੇਤੀ ਤਰੀਕ ਨੂੰ ਕਰਵਾਏ।
ਇਸ ਸਾਰੇ ਦੇ ਚਲਦੇ, ਇਸ ਹਫਤੇ ਪਾਰਲੀਆਮੈਂਟ ਵਿੱਚ ਕਈ ਹੋਰ ਵੀ ਤਬਦੀਲੀਆਂ ਹੋਈਆਂ ਹਨ। ਨਿਊ ਸਾਊਥ ਵੇਲਜ਼ ਦੀ ਗਰੀਨਜ਼ ਪਾਰਟੀ ਦੇ ਸੇਨੇਟਰ ਲੀਅ ਰੀਆਨੇਨ ਨੇ ਘੋਸ਼ਣਾਂ ਕੀਤੀ ਹੈ ਕਿ ਉਹ ਅਗਸਤ ਵਿੱਚ ਸੇਵਾ ਮੁਕਤ ਹੋ ਜਾਣਗੇ। ਆਪਣੀ ਮਿਆਦ ਮੁਕਣ ਤੋਂ 10 ਮਹੀਨੇ ਪਹਿਲਾਂ ਹੀ ਅਹੁਦਾ ਛੱਡਣ ਨਾਲ ਉਹ ਗਰੀਨਸ ਸਿਆਸਤਦਾਨ ਮੈਹਰੀਨ ਫਾਰੂਕੀ ਲਈ ਢੁੱਕਵੀ ਜਗਾ ਬਣਾ ਜਾਣਗੇ।
ਵੈਸੇ ਸੇਨੇਟਰ ਰਿਆਨੇਨ ਪਾਰਟੀ ਵਿੱਚ ਵਿਵਾਦਪੂਰਨ ਰਹੇ ਹਨ। ਪਿਛਲੇ ਸਾਲ ਉਹਨਾਂ ਨੂੰ ਪ੍ਰੀ-ਇਲੈਕਸ਼ਨ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਗਰੀਨਜ਼ ਪਾਰਟੀ ਦੀ ਇੱਕ ਨੀਤੀ ਨੂੰ ਮਾੜਾ ਚੰਗਾ ਕਿਹਾ ਸੀ। ਸੇਨੇਟਰ ਨੇ ਐਸ ਬੀ ਐਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸਤੀਫੇ ਵਾਲਾ ਨਿਰਣਾ ਉਹਨਾਂ ਦਾ ਨਿਜੀ ਹੈ, ਪਰ ਉਹਨਾਂ ਨੇ ਪਾਰਟੀ ਲਈ ਇੱਕ ਚਿਤਾਵਨੀ ਭਰਿਆ ਸੁਨੇਹਾ ਵੀ ਦਿੱਤਾ।





