ਆਸਟ੍ਰੇਲੀਆ ਦੀ ਰਾਜਨੀਤੀ ਲਈ ਕਿਵੇਂ ਦਾ ਰਿਹਾ ਸਾਲ 2022?

Leader of the Opposition Anthony Albanese and Prime Minister Scott Morrison during Question Time in the House of Representatives at Parliament House in Canberra, Wednesday, February 16, 2022.

Leader of the Opposition Anthony Albanese and Prime Minister Scott Morrison during Question Time in the House of Representatives at Parliament House in Canberra Source: AAP

ਆਸਟ੍ਰੇਲੀਆ ਦੇ ਵਿਦੇਸ਼ੀ ਮਸਲਿਆਂ ਤੋਂ ਲੈਕੇ ਕੁਦਰਤੀ ਆਫਤਾਂ ਤੱਕ ਸਾਲ 2022 ਦੌਰਾਨ ਫੈਡਰਲ ਸਿਆਸਤਦਾਨਾਂ ਦੇ ਦਿਮਾਗ ਉੱਤੇ ਸਥਾਨਕ ਅਤੇ ਗਲੋਬਲ ਘਟਨਾਵਾਂ ਹਾਵੀ ਰਹੀਆਂ। ਹਾਲਾਂਕਿ ਆਸਟ੍ਰੇਲੀਆ ਨੇ ਮਈ ਵਿੱਚ ਨਵੇਂ ਪ੍ਰਧਾਨ ਮੰਤਰੀ ਨੂੰ ਚੁਣਿਆ ਪਰ ਉਹੀ ਪੁਰਾਣੇ ਸਵਾਲ ਇਸ ਸਾਲ ਵੀ ਚੁੱਕੇ ਗਏ। ਇਸ ਸਾਲ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਕੀ ਕੁੱਝ ਖ਼ਾਸ ਰਿਹਾ ਇਸ ਬਾਬਤ ਪੇਸ਼ ਹੈ ਇਹ ਆਡੀਓ ਰਿਪੋਰਟ...


ਇਸ ਸਾਲ ਦੀ ਸ਼ੁਰੂਆਤ ਗਰਮੀਆਂ ਦੇ ਟੈਨਿਸ ਮੈਚਾਂ ਤੋਂ ਹੋਈ। ਇੱਕ ਪਾਸੇ ਆਸਟ੍ਰੇਲੀਅਨ ਓਪਨ ਵਿੱਚ ਵੱਡੀ ਭੀੜ ਦੇ ਇੱਕਠ ਦੇ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਦੂਜੇ ਪਾਸੇ ਫੈਡਰਲ ਸਰਕਾਰ ਲਈ ਇਸ ਸਾਲ ਦੀ ਸ਼ੁਰੂਆਤ ਇੱਕ ਵਿਵਾਦ ਤੋਂ ਹੋਈ ਜਿਸ ਵਿੱਚ ਇੱਕ ਟੈਨਿਸ ਸਟਾਰ ਸ਼ਾਮਲ ਸੀ ਜਿਸਨੇ ਕੋਵਿਡ ਵੈਕਸੀਨ ਨਹੀਂ ਲਗਾਈ ਸੀ।

ਜਨਵਰੀ ਵਿੱਚ ਸਰਬੀਅਨ ਖਿਡਾਰੀ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਓਪਨ ਲਈ ਆਪਣਾ ਵੀਜ਼ਾ ਰੱਦ ਕਰਨ ਦੇ ਇਮੀਗ੍ਰੇਸ਼ਨ ਮੰਤਰੀ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਸੀ।

ਪਰ ਫੈਡਰਲ ਅਦਾਲਤ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਕੌਟ ਮਾਰੀਸਨ ਦੇ ਕਾਲ ਦੌਰਾਨ ਸਰਹੱਦਾਂ ਨੂੰ ਮਜ਼ਬੂਤ ਰੱਖਣ ਦੀ ਲੋੜ ਦਾ ਹਵਾਲਾ ਦਿੰਦਿਆਂ ਉਸਦੀ ਨਿਆਂਇਕ ਸਮੀਖਿਆ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ।

ਦੱਸਣਯੋਗ ਹੈ ਕਿ ਜੋਕੋਵਿਕ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਨਿਕਾਲਾ ਵੀ ਦਿੱਤਾ ਗਿਆ ਸੀ ਪਰ ਉਹ 2023 ਵਿੱਚ ਇੱਕ ਵਾਰ ਫਿਰ ਮੁਕਾਬਲਾ ਕਰਨ ਲਈ ਯਾਤਰਾ ਕਰਨ ਦੇ ਯੋਗ ਹੈ।

ਮਹਾਂਮਾਰੀ ਨਾਲ ਜੁੜੇ ਨਿਯਮਾਂ ਕਾਰਨ ਪੂਰਾ ਸਾਲ ਕੋਵਿਡ-19 ਸਿਹਤ ਨਿਯਮਾਂ ਬਾਰੇ ਬਹਿਸ ਜਾਰੀ ਰਹੀ।

ਕਰੋਨਾਵਾਇਰਸ ਨੇ ਰਾਜਨੀਤੀ ਵਿੱਚ ਉਦੋਂ ਹੋਰ ਵੀ ਚਰਚਾ ਛੇੜ ਦਿੱਤੀ ਜਦੋਂ ਐਂਥਨੀ ਅਲਬਨੀਜ਼ੀ ਨੂੰ ਚੋਣ ਮੁਹਿੰਮ ਦੇ ਟ੍ਰਾਇਲ ਦੌਰਾਨ ਕੋਵਿਡ ਹੋ ਗਿਆ ਸੀ।

ਇੱਕ ਹੋਰ ਰਾਜਨੀਤਿਕ ਮਾਮਲਾ ਜਿੱਥੇ ਵਾਰਿੰਗਾਹ ਦੀ ਸੀਟ ਲਈ ਦਾਅਵੇਦਾਰ ਨੇ ਟਰਾਂਸਜੈਂਡਰ ਬੱਚਿਆਂ ਬਾਰੇ ਕੁੱਝ ਟਿੱਪਣੀਆਂ ਕੀਤੀਆਂ ਅਤੇ ਚੋਣਾਂ ਵਿੱਚ ਹਾਰ ਗਿਆ।

ਅਤੇ ਰਾਜਨੀਤੀ ਵਿੱਚ ਇੱਕ ਨਵੇਂ ਮੋੜ ਤਹਿਤ ਲੇਬਰ ਪਾਰਟੀ ਦੀ ਸਰਕਾਰ ਬਣੀ ਜਿੱਥੇ ਐਂਥਨੀ ਅਲਬਨੀਜ਼ੀ ਨੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਓਥੇ ਉਹਨਾਂ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਦੇਸ਼ ਜਾਣ ਵਿੱਚ ਕੋਈ ਸਮਾਂ ਬਰਬਾਦ ਨਹੀਂ ਕੀਤਾ।

ਉਸਤੋਂ ਇਲਾਵਾ 2022 ਵਿੱਚ ਨਿਊ ਸਾਊਥ ਵੇਲਜ਼ ਵਿੱਚ ਹੜ੍ਹ ਐਮਰਜੈਂਸੀ ਅਕਸਰ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਸੀ।

ਇਸੇ ਹੀ ਸਾਲ ਸਤੰਬਰ ਵਿੱਚ ਮਹਾਂਰਾਣੀ 'ਐਲਿਜ਼ਾਬੈਥ ਦਾ ਸੈਕੰਡ' ਦਾ ਦੇਹਾਂਤ ਹੋਣ ਉੱਤੇ ਰਾਜਨੀਤੀ ਦੇ ਸਾਰੇ ਪਾਸਿਆਂ ਤੋਂ ਸ਼ਰਧਾਂਜਲੀਆਂ ਵੀ ਆਈਆਂ।

ਰੂਸ ਅਤੇ ਯੂਕਰੇਨ ਦੀ ਲੜਾਈ ਕਾਰਨ ਵੀ ਆਸਟ੍ਰੇਲੀਆ ਦੀ ਸਿਆਸਤ ਉੱਤੇ ਪ੍ਰਭਾਵ ਪਿਆ।


Share

Follow SBS Punjabi

Download our apps

Watch on SBS

Punjabi News

Watch now