Watch FIFA World Cup 2026™

LIVE, FREE and EXCLUSIVE starting June 12 2026

SBS Examines: ਨਸ਼ਿਆਂ ਖ਼ਿਲਾਫ਼ ਲੜਾਈ ਅਤੇ ਵਪਾਰਕ ਹਿੱਤਾਂ ਨੇ ਜੋੜੇ ਪ੍ਰਸ਼ਾਂਤ ਤੇ ਲਾਤੀਨੀ ਅਮਰੀਕੀ ਦੇਸ਼

Screenshot 2026-06-02 at 4.28.18 pm.png

Mitglieder der US-Küstenwache verladen im östlichen Pazifik Pakete mit beschlagnahmtem Kokain von einem mutmaßlichen Schmuggelschiff.

ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ, ਕੂਟਨੀਤਕ ਗੱਠਜੋੜ ਅਤੇ ਵਪਾਰ ਵਿਚਾਰਧਾਰਾ ਪ੍ਰਸ਼ਾਂਤ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਰਹੇ ਹਨ।


Published

By Tavishek Sharma, Tuipoloa Evan Charlton

Presented by MP Singh

Source: SBS



Share this with family and friends


ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ, ਕੂਟਨੀਤਕ ਗੱਠਜੋੜ ਅਤੇ ਵਪਾਰ ਵਿਚਾਰਧਾਰਾ ਪ੍ਰਸ਼ਾਂਤ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਰਹੇ ਹਨ।


ਪ੍ਰਸ਼ਾਂਤ ਖੇਤਰ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਜ਼ਬਤ ਕੀਤੇ ਗਏ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਮਾਤਰਾ ਰਿਕਾਰਡ ਪੱਧਰ ਤੱਕ ਪਹੁੰਚ ਗਈ ਹੈ।

ਇਹ ਸਥਿਤੀ ਕਈ ਪ੍ਰਸ਼ਾਂਤ ਟਾਪੂ ਦੇਸ਼ਾਂ ਵਿੱਚ ਲੰਬੇ ਸਮੇਂ ਤੋਂ ਵਿਕਸਿਤ ਹੋ ਰਹੀ ਪ੍ਰਕਿਰਿਆ ਦਾ ਨਤੀਜਾ ਹੈ, ਜਿੱਥੇ ਇਹ ਦੇਸ਼ ਸਿਰਫ਼ ਨਸ਼ਿਆਂ ਦੀ ਤਸਕਰੀ ਦੇ ਰਸਤੇ ਹੀ ਨਹੀਂ ਰਹੇ, ਸਗੋਂ ਵੰਡ ਕੇਂਦਰਾਂ ਅਤੇ ਲਾਭਕਾਰੀ ਸਥਾਨਕ ਬਾਜ਼ਾਰਾਂ ਵਜੋਂ ਵੀ ਉਭਰੇ ਹਨ।

ਇਸ ਸੰਕਟ ਦੇ ਮੱਦੇਨਜ਼ਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਵਿੱਤੀ ਸਹਾਇਤਾ ਨਾਲ ਕੋਲੰਬੀਆ ਵਿੱਚ ਇੱਕ ਵਿਸ਼ੇਸ਼ ਜਾਂਚ ਇਕਾਈ (Special Investigation Unit) ਸਥਾਪਿਤ ਕੀਤੀ ਗਈ ਹੈ।

ਹਾਲਾਂਕਿ, ਪ੍ਰਸ਼ਾਂਤ ਟਾਪੂ ਫੋਰਮ ਦੇ ਮੈਂਬਰ ਦੇਸ਼ਾਂ ਅਤੇ ਲਾਤੀਨੀ ਅਮਰੀਕਾ ਵਿਚਕਾਰ ਵੱਧ ਰਹੇ ਸੰਬੰਧਾਂ ਦੇ ਪਿੱਛੇ ਕੇਵਲ ਅੰਤਰਰਾਸ਼ਟਰੀ ਅਪਰਾਧ ਹੀ ਇਕੋ-ਇੱਕ ਕਾਰਨ ਨਹੀਂ ਹੈ।

ਸੰਯੁਕਤ ਰਾਜ ਅਮਰੀਕਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਸਹਿਯੋਗੀ ਦੇਸ਼ਾਂ ਤੋਂ, ਖ਼ਾਸ ਕਰਕੇ ਆਸਟ੍ਰੇਲੀਆ ਵਰਗੇ ਭਾਈਵਾਲਾਂ ਤੋਂ, ਇਸ ਖੇਤਰ ਵਿੱਚ ਹੋਰ ਵੱਡੀ ਭੂਮਿਕਾ ਨਿਭਾਉਣ ਅਤੇ ਵਧੇਰੇ ਜ਼ਿੰਮੇਵਾਰੀ ਸੰਭਾਲਣ ਦੀ ਉਮੀਦ ਕਰਦਾ ਹੈ।
Anna Powles, Associate Professor in the Centre for Defence and Security Studies, Massey University

ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਆਪਣੇ ਖੇਤਰ ਰਾਪਾ ਨੂਈ (ਈਸਟਰ ਆਈਲੈਂਡ) ਦੇ ਕਾਰਨ, Chile 2021 ਵਿੱਚ Pacific Islands Forum ਦਾ ਡਾਇਲਾਗ ਪਾਰਟਨਰ ਬਣਿਆ ਸੀ। ਚਾਰ ਸਾਲ ਬਾਅਦ, ਉਸ ਨੇ ਦੱਖਣੀ ਪ੍ਰਸ਼ਾਂਤ ਰੱਖਿਆ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ Fiji, Papua New Guinea ਅਤੇ Tonga ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਚਰਚਾ ਦੇ ਮੁੱਖ ਵਿਸ਼ਿਆਂ ਵਿੱਚ ਖੇਤਰ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ਦੇ ਰੁਝਾਨ ਅਤੇ ਰਾਪਾ ਨੂਈ ਵਿੱਚ ਇੱਕ ਸੈਨਿਕ ਅਭਿਆਸ ਕਰਵਾਉਣ ਸੰਬੰਧੀ ਚਿਲੀ ਦਾ ਪ੍ਰਸਤਾਵ ਸ਼ਾਮਲ ਸੀ।

ਮਾਰਚ 2026 ਵਿੱਚ, Argentina ਨੇ ਵੀ ਫੋਰਮ ਦਾ ਡਾਇਲਾਗ ਪਾਰਟਨਰ ਬਣਨ ਵਿੱਚ ਆਪਣੀ ਦਿਲਚਸਪੀ ਜ਼ਾਹਿਰ ਕੀਤੀ। ਮੌਜੂਦਾ ਸਰਕਾਰ ਮਜ਼ਬੂਤ ਮੁਕਤ ਵਪਾਰ ਨੀਤੀ ਦੀ ਹਮਾਇਤੀ ਹੈ ਅਤੇ United States ਨਾਲ ਨੇੜਲੇ ਸਬੰਧ ਰੱਖਦੀ ਹੈ।

ਪਰ ਜਿਨ੍ਹਾਂ ਦੇਸ਼ਾਂ ਦੇ ਇਸ ਖੇਤਰ ਨਾਲ ਇਤਿਹਾਸਕ ਤੌਰ 'ਤੇ ਸੀਮਤ ਸੰਬੰਧ ਰਹੇ ਹਨ, ਉਨ੍ਹਾਂ ਦੀ ਵੱਧਦੀ ਦਿਲਚਸਪੀ ਪ੍ਰਸ਼ਾਂਤ ਦੇਸ਼ਾਂ ਲਈ ਕੂਟਨੀਤਕ ਮਾਹੌਲ ਨੂੰ ਹੋਰ ਜਟਿਲ ਬਣਾ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਪ੍ਰਸ਼ਾਂਤ ਦੇਸ਼ ਬਾਹਰੀ ਤਾਕਤਾਂ ਦੀਆਂ ਤਰਜੀਹਾਂ ਅਤੇ ਆਪਣੇ ਵਿਕਾਸਕਾਰੀ ਸੁਪਨਿਆਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now