ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼' (WCL) ਟੂਰਨਾਮੈਂਟ ਦੇ ਤੀਜੇ ਸੀਜ਼ਨ ਵਿੱਚ ਇਸ ਵਾਰ 'ਆਸਟ੍ਰੇਲੀਆ ਚੈਂਪੀਅਨਜ਼' ਦੀ ਟੀਮ ਦੇ ਕਪਤਾਨ ਵਜੋਂ ਡੇਵਿਡ ਵਾਰਨਰ ਨਜ਼ਰ ਆਉਣਗੇ, ਜਦਕਿ ਕ੍ਰਿਕੇਟ ਦਿੱਗਜ ਰਿਕੀ ਪੋਂਟਿੰਗ ਟੀਮ ਦੇ ਸਹਿ-ਮਾਲਕ (co-owner) ਵਜੋਂ ਇੱਕ ਨਵੀਂ ਭੂਮਿਕਾ ਨਿਭਾ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਖ਼ਾਸ ਮੁਲਾਕਾਤ ਦੌਰਾਨ ਰਿਕੀ ਪੋਂਟਿੰਗ ਨੇ ਪੰਜਾਬ ਕਿੰਗਜ਼ ਦੀ ਕੋਚਿੰਗ, ਆਪਣੀ ਪੰਜਾਬੀ ਸ਼ਬਦਾਵਲੀ ਅਤੇ ਆਈਪੀਐਲ (IPL) ਕਪਤਾਨਾਂ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ।
ਡੇਵਿਡ ਵਾਰਨਰ ਨੇ ਕਪਤਾਨੀ ਦੀ ਖ਼ੁਸ਼ੀ ਜ਼ਾਹਰ ਕਰਦਿਆਂ ਟਰਾਫ਼ੀ ਜਿੱਤਣ 'ਤੇ ਸ਼ੇਨ ਵਾਰਨ ਸਟਾਈਲ ਵਿੱਚ ਜਸ਼ਨ ਮਨਾਉਣ ਦਾ ਵਾਅਦਾ ਕੀਤਾ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਪ੍ਰਸ਼ੰਸਕਾਂ ਪ੍ਰਤੀ ਆਪਣਾ ਪਿਆਰ ਵੀ ਜਤਾਇਆ।
ਇਸ ਦੇ ਨਾਲ ਹੀ, ਟੀਮ ਦੇ ਮੁੱਖ ਮਾਲਕ ਪੁਨੀਤ ਸਿੰਘ ਨੇ ਆਸਟ੍ਰੇਲੀਆਈ ਟੀਮ ਨੂੰ ਖਰੀਦਣ ਪਿੱਛੇ ਆਪਣੀ ਖ਼ਾਸ ਵਜ੍ਹਾ ਅਤੇ ਟੂਰਨਾਮੈਂਟ ਦੀਆਂ ਉਮੀਦਾਂ ਬਾਰੇ ਚਰਚਾ ਕੀਤੀ ਹੈ। ਕ੍ਰਿਕਟ ਦੇ ਇਨ੍ਹਾਂ ਦਿੱਗਜਾਂ ਦੇ ਵਿਸ਼ੇਸ਼ ਅਤੇ ਅਣਸੁਣੇ ਕਿੱਸੇ ਜਾਨਣ ਲਈ ਸੁਣੋ ਇਹ ਪੂਰਾ ਪੌਡਕਾਸਟ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





