ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਜਿੱਥੇ ਆਸਟ੍ਰੇਲੀਆ ਦੇ ਆਦਿਵਾਸੀ ਸੱਭਿਆਚਾਰ ਦੇ ਪ੍ਰਸਾਰ ਵਿੱਚ ਭੂਮਿਕਾ ਅਦਾ ਕਰਦਾ ਹੈ, ਉਥੇ ਹੀ ਇਸ ਕੰਪੀਟੀਸ਼ਨ ਦੀ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਕੁਮੈਂਟਰੀ ਆਸਟ੍ਰੇਲੀਅਨ ਅਤੇ ਭਾਰਤੀ ਭਾਈਚਾਰੇ ਦੇ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਹ ਕਹਿਣਾ ਹੈ ਕ੍ਰਿਕਟ ਆਸਟ੍ਰੇਲੀਆ ਦੇ ਕਮਿਊਨਿਟੀ ਅੰਬੈਸਡਰ ਗੁਰਨਾਮ ਸਿੰਘ ਦਾ, ਜਿਨ੍ਹਾਂ ਨੇ 14 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਅਪ੍ਰੈਲ ਤੱਕ ਖੇਡੇ ਗਏ ਇਸ ਕੰਪੀਟੀਸ਼ਨ ਦੇ ਮੈਚਾਂ ਦੀ ਪੰਜਾਬੀ ਵਿੱਚ ਕੁਮੈਂਟਰੀ ਕੀਤੀ। ਐਸ ਬੀ ਐਸ ਅਤੇ ਅੇਨ ਆਈ ਟੀਵੀ ਵਲੋਂ ਕਰਵਾਈ ਗਈ ਇਸ ਕੁਮੈਂਟਰੀ ਬਾਰੇ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਨੇ ਆਪਣੇ ਦਿਲਚਸਪ ਤਜ਼ਰਬੇ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...
ਪੰਜਾਬੀ ਅਤੇ ਹਿੰਦੀ ਕੁਮੈਂਟਰੀ ਨਾਲ ਇਹ ਮੈਚ ਹੇਠ ਦਿੱਤੇ ਲਿੰਕ ਰਾਹੀਂ ਐਸ ਬੀ ਐਸ ਔਨ ਡਿਮਾਂਡ ‘ਤੇ ਵੇਖੇ ਜਾ ਸਕਦੇ ਹਨ।
National Indigenous Cricket Championships 2026 | Stream Free on SBS On Demand
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





