ਆਸਟ੍ਰੇਲੀਆ ਐਕਸਪਲੇਨਡ : ਆਸਟ੍ਰੇਲੀਆ ਵਿੱਚ ਆਦਿਵਾਸੀ ਕਲਾ ਨੈਤਿਕ ਢੰਗ ਨਾਲ ਕਿਵੇਂ ਖਰੀਦੀਏ?

Australia Explained - Indigenous Art

According to Productivity Commission estimates, three quarters of Indigenous-style souvenirs in the Australian market are made overseas. Credit: Richard I'Anson/Getty Images

ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਖਰੀਦਣਾ ਅਰਥਪੂਰਨ ਹੋ ਸਕਦਾ ਹੈ, ਪਰ ਤੁਸੀਂ ਕਿਵੇਂ ਜਾਣੋਗੇ ਕਿ ਇਹ ਅਸਲੀ ਅਤੇ ਨੈਤਿਕ ਹਨ? ਆਸਟ੍ਰੇਲੀਆ ਵਿੱਚ ਨਕਲੀ ਕਲਾ ਇੱਕ ਸਮੱਸਿਆ ਹੈ, ਅਤੇ ਸੁਰੱਖਿਆ ਉਪਾਵਾਂ ਬਾਰੇ ਅਜੇ ਵੀ ਕੰਮ ਚੱਲ ਰਿਹਾ ਹੈ। ਇਹ ਗਾਈਡ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਹੈ ਕਿਹੜੇ ਸਵਾਲ ਪੁੱਛਣੇ ਹਨ, ਅਤੇ ਸੁਰੱਖਿਅਤ ਢੰਗ ਨਾਲ ਖਰੀਦ ਕਿੱਥੋਂ ਕਰਨੀ ਹੈ? ਧਿਆਨ ਨਾਲ ਚੋਣ ਕਰਕੇ, ਤੁਸੀਂ ਫਸਟ ਨੇਸ਼ਨਜ਼ ਕਲਾਕਾਰਾਂ ਅਤੇ ਉਨ੍ਹਾਂ ਦੇ ਭਾਈਚਾਰਿਆਂ ਦਾ ਸਮਰਥਨ ਕਰ ਸਕਦੇ ਹੋ।


Key Points
  • ਆਸਟ੍ਰੇਲੀਆ ਵਿੱਚ ਇੰਡੀਜੀਨੀਅਸ ਕਲਚਰਲ ਐਂਡ ਇੰਟੈਲਕਚੁਅਲ ਪ੍ਰੋਪਰਟੀ ਦੀ ਰੱਖਿਆ ਲਈ ਕਾਨੂੰਨੀ ਯਤਨ ਜਾਰੀ ਹਨ।
  • ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਕਲਾ ਅਤੇ ਸ਼ਿਲਪਕਾਰੀ ਵੇਚਣ ਵਾਲਿਆਂ ਨੂੰ ਸਹੀ ਸਵਾਲ ਪੁੱਛਣਾ ਮਹੱਤਵਪੂਰਨ ਹੈ।
  • ਪ੍ਰਮਾਣਿਕ ​​ਫਸਟ ਨੇਸ਼ਨਜ਼ ਕਲਾਕ੍ਰਿਤੀਆਂ ਖਰੀਦਣ ਨਾਲ ਕਲਾਕਾਰਾਂ, ਭਾਈਚਾਰਿਆਂ ਅਤੇ ਖਪਤਕਾਰਾਂ ਸਭ ਨੂੰ ਇੱਕੋ ਜਿਹਾ ਲਾਭ ਹੁੰਦਾ ਹੈ।

ਸਵਦੇਸ਼ੀ ਕਲਾਕ੍ਰਿਤਾਂ ਅਤੇ ਹਸਤਸ਼ਿਲਪਾਂ ਨੂੰ ਖ੍ਰੀਦਣਾ ਸਿਰਫ ਤੁਹਾਡੇ ਲਈ ਇੱਕ ਸੁੰਦਰ ਵਸਤੂ ਖਰੀਦਣ ਤੋਂ ਕਿਤੇ ਵੱਧ ਹੈ, ਇਹ ਅਸਲ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਪ੍ਰਭਾਵ ਵੀ ਪਾ ਸਕਦਾ ਹੈ।ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡਰ ਸਮੂਹ ਦੀਆਂ ਕਈ ਕਲਾਕ੍ਰਿਤੀਆਂ ਅਤੇ ਹਸਤਸ਼ਿਲਪਾਂ ਦੇ ਪਿੱਛੇ 60 ਹਜ਼ਾਰ ਸਾਲਾਂ ਤੋਂ ਵੀ ਵੱਧ ਦਾ ਸੱਭਿਆਚਾਰਕ ਗਿਆਨ ਮੌਜੂਦ ਹੈ, ਜੋ ਪੀੜ੍ਹੀਆ ਤੋਂ ਚੱਲਿਆ ਰਿਹਾ ਹੈ।

ਇੰਡੀਜੀਨੀਅਸ ਕਲਚਰਲ ਐਂਡ ਇੰਟੈਲਕਚੁਅਲ ਪ੍ਰੋਪਰਟੀ (ICCIP) ਸਦਵੇਸ਼ੀ ਲੋਕਾਂ, ਜਿਨ੍ਹਾਂ ਵਿੱਚ ਕਲਾਕਾਰ ਵੀ ਸ਼ਾਮਿਲ ਹਨ, ਨੂੰ ਵਿਰਾਸਤ ਅਤੇ ਸੱਭਿਆਚਾਰਕ ਪ੍ਰਥਾਵਾਂ ਉੱਤੇ ਪ੍ਰਾਪਤ ਅਧਿਕਾਰਾਂ ਦਾ ਵਰਣਨ ਕਰਦੀ ਹੈ।

Australia Explained - Indigenous Art
A carved wooden fish from the Torres Strait Dauan Island community. Credit: Oliver Strewe/Getty Images

ਆਸਟ੍ਰੇਲੀਅਨ ਸਰਕਾਰ ਨੇ ਨਕਲੀ ਕਲਾਕ੍ਰਿਤਾਂ, ਵਪਾਰਿਕ ਵਸਤੂਆਂ ਅਤੇ ਯਾਦਗਾਰੀ ਚਿੰਨ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਸਵੀਕਾਰ ਕਰਦਿਆਂ ਆਦਿਵਾਸੀ ਭਾਈਚਾਰਿਆਂ ਦੇ ਗਿਆਨ ਅਤੇ ਸੱਭਿਆਚਾਰਕ ਨੁਮਾਇੰਦਗੀ ਦੀ ਰੱਖਿਆ ਲਈ ਵਿਸ਼ੇਸ਼ ਕਾਨੂੰਨ ਲਿਆਉਣ ਦੀ ਵਚਨਬੱਧਤਾ ਪ੍ਰਗਟਾਈ ਹੈ।

ਕੁਆਂਡਾਮੂਕਾ ਭਾਈਚਾਰੇ ਨਾਲ ਸਬੰਧਤ ਇੰਟੈਲਕਚੁਅਲ ਪ੍ਰੋਪਰਟੀ ਦੇ ਵਕੀਲ ਸਟੇਫਨੀ ਪਾਰਕਿੰਨ ਦਾ ਕਹਿਣਾ ਹੈ ਕਿ ਇਹ ਕਦਮ ਗੈਰ ਆਦਿਵਾਸੀ ਲੋਕਾਂ ਦੁਆਰਾ ਨਿਰਮਿਤ ਨਕਲੀ ਉਤਪਾਦਾਂ ਅਤੇ ਉਚਿਤ ਲਾਇਸੈਂਸ ਦੇ ਬਿਨਾਂ ਸਥਾਨਕ ਸੱਭਿਆਚਾਰ ਦੀ ਨੁਮਾਇੰਦਗੀ ਬਿਆਨ ਕਰਨ ਵਾਲੇ ਉਤਪਾਦਾਂ ਦੀ ਵਿਆਪਕ ਵਿਕਰੀ ਨੂੰ ਰੋਕਣ ਲਈ ਸਾਲਾਂ ਤੋਂ ਕੀਤੇ ਜਾ ਰਹੇ ਯਤਨਾਂ ਤੋਂ ਬਾਅਦ ਚੁੱਕਿਆ ਗਿਆ ਹੈ।

ਸਟੈਫਨੀ ਪਾਰਕਿੰਨ ਇੰਡੀਜੀਨਅਸ ਆਰਟ ਕੋਡ ਦੀ ਮੁਖੀ ਵੀ ਹੈ, ਜੋ 2007 ਵਿੱਚ ਸੀਨੇਟ ਦੀ ਇੱਕ ਜਾਂਚ ਤੋਂ ਬਾਅਦ ਸਥਾਪਿਤ ਕੀਤਾ ਗਿਆ ਇਕ ਰਾਸ਼ਟਰੀ ਸੰਗਠਨ ਹੈ।ਇਸ ਦਾ ਮਕਸਦ ਕਾਰੋਬਾਰਾਂ ਅਤੇ ਕਲਾ ਡੀਲਰਾਂ ਦੇ ਲਈ ਸਵੈ-ਇੱਛੁਕ ਉਦਯੋਗ ਆਚਾਰ ਸੰਹਿਤਾ ਦੇ ਵਸੀਲੇ ਕਲਾਕਾਰਾਂ ਅਤੇ ਉਨ੍ਹਾਂ ਦੀ ਕਲਾ ਦੀ ਰੱਖਿਆ ਕਰਨਾ ਹੈ।

ਸਰੇਟਾ ਫੀਲਡਿੰਗ, ਵੋਨਾਰੁਆ ਨੇਸ਼ਨ ਦੀ ਇੱਕ ਕਲਾਕਾਰ, ਡਿਜ਼ਾਇਨਰ ਅਤੇ ਕਾਰੋਬਾਰੀ ਹੈ, ਜੋ ਇੰਡੀਜੀਨੀਅਸ ਆਰਟ ਕੋਡ ਦੇ ਬੋਰਡ ਆਫ ਡਾਇਰੈਕਟਰ ਵਿੱਚ ਕੰਮ ਕਰਦੀ ਹੈ।

  • Saretta Fielding_at work 2_image Raymond Kelly.jpg
    Saretta Fielding says asking the right questions is key. Credit: Saretta Fielding 2021/Raymond Kelly

ਉਹ ਕਹਿੰਦੀ ਹੈ ਕਿ ਕਿਸੇ ਸਵਦੇਸ਼ੀ ਭਾਈਚਾਰੇ ਦੀ ਕਲਾਕ੍ਰਿਤ ਖ੍ਰੀਦਣਾ ਸਚਮੁਚ ਇੱਕ ਨੈਤਿਕ ਅਤੇ ਸੱਭਿਆਚਾਰਕ ਯਾਤਰਾ ਹੈ ਅਤੇ ਇਹ ਤਿੰਨ ਪ੍ਰਮੁੱਖ ਪੜਾਵਾਂ ਉੱਤੇ ਆਧਾਰਿਤ ਹੈ।

  • ਕੰਮ ਦੀ ਪ੍ਰਮਾਣਿਕਤਾ ਦਾ ਪਤਾ ਲਗਾਓ
  • ਨੈਤਿਕ ਵਪਾਰਕ ਚੈਨਲਾਂ ਨਾਲ ਜੁੜੋ
  • ਸਹੀ ਸਵਾਲ ਪੁੱਛੋਚਾਹੇ ਤੁਸੀਂ ਕੋਈ ਮੂਲ ਨਮੂਨਾ ਖ੍ਰੀਦ ਰਹੇ ਹੋ ਜਾਂ ਲਾਇਸੈਂਸ ਪ੍ਰਾਪਤ ਡਿਜ਼ਾਈਨ ਦੀ ਨਕਲ, ਇਹ ਜਾਨਣਾ ਮਹਤਵਪੂਰਨ ਹੈ ਕਿ ਇਸ ਨੂੰ ਕਿਸ ਨੇ ਬਣਾਇਆ ਹੈ, ਅਤੇ ਇਸ ਦਾ ਵਪਾਰ ਕਿਹੜੀਆਂ ਸ਼ਰਤਾਂ ਤਹਿਤ ਕੀਤਾ ਜਾਂਦਾ ਹੈ।
Aboriginal Art Co 02[36] copy.jpg
Any piece of Aboriginal and Torres Strait Islander art over $250 should come with a Certificate of Authenticity. Credit: Aboriginal Art Co.

ਨੈਤਿਕ ਤਰੀਕੇ ਨਾਲ ਖਰੀਦਦਾਰੀ ਕਰਕੇ, ਤੁਸੀਂ ਸਿਰਫ਼ ਇੱਕ ਯਾਦਗਾਰ ਚੀਜ਼ ਜਾਂ ਸੁੰਦਰ ਕਲਾਕ੍ਰਿਤ ਹੀ ਨਹੀਂ ਖ੍ਰੀਦ ਸਕਦੇ ਸਗੋਂ ਤੁਸੀਂ ਉਸ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਕਰਨ ਅਤੇ ਉਸ ਦੇ ਪਿੱਛੇ ਕੰਮ ਕਰਨ ਵਾਲੇ ਭਾਈਚਾਰਿਆਂ ਦਾ ਸਮਰਥਨ ਕਰਨ ਵਿੱਚ ਵੀ ਆਪਣਾ ਹਿੱਸਾ ਪਾ ਸਕਦੇ ਹੋ। ਇਹ ਇੱਕ ਛੋਟਾ ਜਿਹਾ ਫੈਸਲਾ ਹੈ ਜੋ ਲੰਬੇ ਸਮੇਂ ਤੱਕ ਅਸਰ ਪਾ ਸਕਦਾ ਹੈ।

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।


Share

Follow SBS Punjabi

Download our apps

Watch on SBS

Punjabi News

Watch now