ਆਸਟ੍ਰੇਲੀਆ ਦੀ ਲੋਕਲ ਲੀਗ BBL ਵਿੱਚ ਖੇਡ ਰਹੇ ਆਲਰਾਊਂਡਰ ਨਿਖਿਲ ਚੌਧਰੀ ਨੇ ਹੁਣ ਆਸਟ੍ਰੇਲੀਆ ਦੀ T20 ਰਾਸ਼ਟਰੀ ਕ੍ਰਿਕਟ ਟੀਮ ਵਿੱਚ ਆਪਣੀ ਥਾਂ ਬਣਾਈ ਹੈ। ਲੁਧਿਆਣਾ ਦੇ ਕੋਹਾੜਾ ਪਿੰਡ ਨਾਲ ਸੰਬੰਧਿਤ ਨਿਖਿਲ ਸਾਲ 2020 ਵਿੱਚ 22 ਸਾਲ ਦੀ ਉਮਰ ਵਿੱਚ ਟੂਰਿਸਟ ਵੀਜ਼ੇ ‘ਤੇ ਆਸਟ੍ਰੇਲੀਆ ਆਏ ਸਨ। ਕੋਵਿਡ ਕਾਰਨ ਇੱਥੇ ਫਸ ਗਏ ਤੇ ਫਿਰ ਸਟੂਡੈਂਟ ਵੀਜ਼ੇ ‘ਤੇ ਛੋਟੀਆਂ-ਮੋਟੀਆਂ ਨੌਕਰੀਆਂ ਅਤੇ ਕਲੱਬ ਕ੍ਰਿਕਟ ਦੇ ਸੰਘਰਸ਼ਾਂ ਵਿਚਕਾਰ ਵੀ ਉਨ੍ਹਾਂ ਨੇ ਆਪਣੇ ਕ੍ਰਿਕਟ ਦੇ ਸੁਪਨੇ ਨੂੰ ਕਦੇ ਨਹੀਂ ਛੱਡਿਆ। ਆਪਣੀ ਮਹਿਨਤ ਅਤੇ ਜ਼ਜ਼ਬੇ ਨਾਲ ਬਿਗ ਬੈਸ਼ ਲੀਗ ਵਿੱਚ ਇੱਕ ਵੱਖਰੀ ਪਹਿਚਾਣ ਬਣਾਉਣ ਤੋਂ ਬਾਅਦ ਹੁਣ ਨਿਖਿਲ ਦੀ ਚੋਣ 17 ਜੂਨ ਤੋਂ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ T20 ਸੀਰੀਜ਼ ਦੇ ਤਿੰਨ ਮੈਚਾਂ ਲਈ ਕੀਤੀ ਗਈ ਹੈ। SBS Punjabi ਨਾਲ ਨਿਖਿਲ ਦੀ ਖਾਸ ਗੱਲਬਾਤ, ਉਹਨਾਂ ਦੀ ਜ਼ੁਬਾਨੀ ਇਸ ਪੌਡਕਾਸਟ ਰਾਹੀਂ ਸੁਣੋ।
17, 19 ਅਤੇ 21 ਜੂਨ ਨੂੰ ਹੋਣ ਵਾਲੇ ਇਹਨਾਂ ਮੈਚਾਂ ਵਿੱਚ ਜੇਕਰ ਨਿਖਿਲ ਚੌਧਰੀ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਮਿਲਦਾ ਹੈ, ਤਾਂ ਪਿਛਲੇ 60 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਭਾਰਤ ਵਿੱਚ ਜਨਮੇ ਕਿਸੇ ਖਿਡਾਰੀ ਨੇ ਆਸਟ੍ਰੇਲੀਆ ਦੀ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕੀਤੀ ਹੋਵੇ। ਆਸਟ੍ਰੇਲੀਆ ਦੀ T20 ਅੰਤਰਰਾਸ਼ਟਰੀ ਟੀਮ ਵਿੱਚ ਚੁਣੇ ਗਏ ਹਨ ਅਤੇ ਜੇਕਰ ਉਹ ਆਪਣਾ ਡੈਬਿਊ ਕਰਦੇ ਹਨ, ਤਾਂ ਉਹ ਪਿਛਲੇ 60 ਸਾਲ ਤੋਂ ਵੱਧ ਸਮੇਂ ਬਾਅਦ ਆਸਟ੍ਰੇਲੀਆ ਦੀ ਮਰਦਾਂ ਦੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਭਾਰਤ-ਜਨਮੇ ਖਿਡਾਰੀ ਬਣ ਸਕਦੇ ਹਨ।
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





