ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇੰਨ੍ਹਾ ਘਟਨਾਵਾਂ 'ਚ ਹੋਈਆਂ ਮੌਤਾਂ ਨੂੰ "ਡੂੰਘੀ ਚਿੰਤਾਜਨਕ" ਖਬਰ ਦੱਸਿਆ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਤੇ ਫੈਡਰਲ ਏਜੰਸੀ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ।
ਜ਼ਿਕਰਯੋਗ ਹੈ ਕਿ ਇੱਕੋ ਹਫਤੇ 'ਚ ਲੀਬੀਆ ਅਤੇ ਇਟਲੀ ਦੇ ਸਮੁੰਦਰਾਂ 'ਚ ਹੋਏ 2 ਵੱਖ-ਵੱਖ ਹਾਦਸਿਆਂ 'ਚ ਕਈ ਪਾਕਿਸਤਾਨੀ ਨਾਗਰਿਕਾਂ ਦੇ ਮਰਨ ਦਾ ਖਦਸ਼ਾ ਹੈ।
ਯੂ ਐਨ ਦਾ ਅੰਦਾਜ਼ਾ ਹੈ ਕਿ ਇਸ ਸਾਲ ਕਿਸ਼ਤੀਆਂ 'ਚ ਗ਼ੈਰ-ਕਾਨੂੰਨੀ ਪ੍ਰਵਾਸ ਦੌਰਾਨ ਘੱਟੋ-ਘੱਟ 220 ਤੋਂ ਵੱਧ ਮੌਤਾਂ ਜਾਂ ਲੋਕ ਲਾਪਤਾ ਹੋਏ ਹਨ।





