SKIP TO MAIN CONTENT

ਕੈਨੇਡਾ, ਪਾਕਿਸਤਾਨ ਦੇ ਹੜ੍ਹ-ਪੀੜਤਾਂ ਦੇ ਪੁਨਰ ਵਸੇਬੇ ਵਿੱਚ ਸਹਾਇਤਾ ਲਈ ਵਚਨਬੱਧ: ਮੰਤਰੀ ਹਰਜੀਤ ਸੱਜਣ

Harjit Sajjan Pakistan visit flood disaster
Harjit Sajjan expresses Canada's support for Pakistan amid flood disaster.

ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸੱਜਣ ਨੇ ਪਾਕਿਸਤਾਨ ਦੇ ਹੜ੍ਹ-ਪੀੜਤਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਮੁੜ ਵਸੇਬੇ ਦੀ ਆਸ ਪ੍ਰਗਟਾਈ ਹੈ। ਹੜ੍ਹਾਂ ਕਾਰਨ ਹੋਈ ਤਬਾਹੀ ਦੇ ਪੱਧਰ ਦਾ ਜਾਇਜ਼ਾ ਲੈਣ ਲਈ ਉਹ ਇੱਕ ਕੈਨੇਡੀਅਨ ਵਫ਼ਦ ਨਾਲ ਪਾਕਿਸਤਾਨ ਪਹੁੰਚੇ ਹਨ।


Published

Updated

By Sumeet Kaur

Presented by Masood Malhi

Source: SBS


Skip to podcast episode content

ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸੱਜਣ ਨੇ ਪਾਕਿਸਤਾਨ ਦੇ ਹੜ੍ਹ-ਪੀੜਤਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਮੁੜ ਵਸੇਬੇ ਦੀ ਆਸ ਪ੍ਰਗਟਾਈ ਹੈ। ਹੜ੍ਹਾਂ ਕਾਰਨ ਹੋਈ ਤਬਾਹੀ ਦੇ ਪੱਧਰ ਦਾ ਜਾਇਜ਼ਾ ਲੈਣ ਲਈ ਉਹ ਇੱਕ ਕੈਨੇਡੀਅਨ ਵਫ਼ਦ ਨਾਲ ਪਾਕਿਸਤਾਨ ਪਹੁੰਚੇ ਹਨ।


ਪਾਕਿਸਤਾਨ ਵਿੱਚ ਇਸ ਸਾਲ ਆਏ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬਾਅਦ ਦੇਸ਼ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਕੈਨੇਡੀਅਨ ਮੰਤਰੀ ਹਰਜੀਤ ਸੱਜਣ ਇੱਕ ਵਫ਼ਦ ਦੀ ਅਗਵਾਈ ਕਰ ਰਹੇ ਹਨ।

ਦੇਸ਼ ਦੇ ਪੁਨਰ ਨਿਰਮਾਣ ਵਿੱਚ ਕੈਨੇਡਾ ਦੀ ਪਾਕਿਸਤਾਨ ਲਈ ਮੱਦਦ ਦੀ ਵਚਨਬੱਧਤਾ ਦਿੰਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਹਿਨਾ ਰੱਬਾਨੀ ਖਾਰ ਨਾਲ ਮੁਲਾਕਾਤ ਕੀਤੀ।

ਸ੍ਰੀ ਸੱਜਣ ਨੇ ਕਿਹਾ ਕਿ,"ਮੈਂ ਪ੍ਰਭਾਵਿਤ ਭਾਈਚਾਰਿਆਂ, ਮਾਨਵਤਾਵਾਦੀ ਭਾਈਵਾਲਾਂ ਅਤੇ ਅਧਿਕਾਰੀਆਂ ਨਾਲ ਇਹ ਦੇਖਣ ਲਈ ਮੁਲਾਕਾਤ ਕਰ ਰਿਹਾ ਹਾਂ ਕਿ ਕੈਨੇਡਾ ਪਾਕਿਸਤਾਨ ਵਿੱਚ ਹੋਈ ਇਸ ਦੁਖਦਾਈ ਤਬਾਹੀ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਿਵੇਂ ਕਰ ਸਕਦਾ ਹੈ।"

ਦੇਸ਼ ਦੀ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ, ਗਲੋਬਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ 1% ਤੋਂ ਵੀ ਘੱਟ ਯੋਗਦਾਨ ਪਾਉਣ ਦੇ ਬਾਵਜੂਦ, ਜਲਵਾਯੂ ਸੰਕਟ ਦਾ ਪ੍ਰਭਾਵ ਝੱਲ ਰਿਹਾ ਹੈ।

ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਵੀ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਵੱਡੇ ਨੁਕਸਾਨ ਨੂੰ ਵੇਖਦੇ ਹੋਏ ਵਿਸ਼ਵ ਸਹਿਯੋਗ ਦੀ ਅਪੀਲ ਕੀਤੀ।

Pakistan Floods UN General António Guterres
Antonio Guterres appealed to the world to help Pakistan after arriving in the country to see damage from the record floods that have killed hundreds and left more than half a million people homeless. Credit: AP

ਪਾਕਿਸਤਾਨ ਵਿੱਚ ਇਸ ਤਬਾਹੀ ਕਾਰਨ ਲਗਭੱਗ 1,400 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਮਿਲੀਅਨ ਤੋਂ ਵੱਧ ਲੋਕ ਬੇਘਰ ਹੋ ਗਏ ਹਨ ।


Latest podcast episodes

Follow SBS Punjabi

Download our apps

Watch on SBS

Punjabi News

Stream now