ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਗੁਰੂਦੁਆਰਾ ਭਾਈ ਤਾਰੂ ਸਿੰਘ ਉੱਤੇ ਕਬਜ਼ਾ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਿਆ ਹੈ। ਮੀਡੀਆ ਵਿੱਚ ਕੁੱਝ ਸਮੇਂ ਤੋਂ ਇਹ ਖ਼ਬਰਾਂ ਆ ਰਹੀਆਂ ਸਨ ਕਿ ਗੁਰੂਦੁਆਰਾ ਭਾਈ ਤਾਰੂ ਸਿੰਘ ਦੀ ਥਾਂ ਉੱਤੇ ਮਸੀਤ ਬਣਾਈ ਜਾ ਰਹੀ ਹੈ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ....
ਦੱਸਣਯੋਗ ਹੈ ਕਿ ਇਹ ਗੁਰੂਦੁਆਰਾ ਇੱਕ ਮੁਗ਼ਲ ਗਵਰਨਰ ਵੱਲੋਂ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਨ ਤੋਂ ਬਾਅਦ ਇਥੇ ਬਣਾਇਆ ਗਿਆ ਸੀ।
ਹਾਲਾਂਕਿ ਗੁਰੂਦੁਆਰੇ ਦੀ ਜ਼ਮੀਨ ਉੱਤੇ ਪਹਿਲਾਂ ਮਸੀਤ ਹੋਣ ਬਾਰੇ ਵੀ ਕੁੱਝ ਲੋਕਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਪਰ ਲਾਹੌਰ ਅਦਾਲਤ ਨੇ ਪਾਕਿਸਤਾਨ ਬਣਨ ਤੋਂ ਬਾਅਦ ਗੁਰੂਦੁਆਰਾ ਸਾਹਿਬ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ।
Share





