SKIP TO MAIN CONTENT

ਪਾਕਿਸਤਾਨ ਡਾਇਰੀ: ਕ੍ਰਿਕੇਟਰ ਸ਼ੋਏਬ ਅਖਤਰ ਦੀ ਜ਼ਿੰਦਗੀ 'ਤੇ ਅਧਾਰਿਤ ਬਾਇਓਪਿਕ ਫਿਲਮ 'ਰਾਵਲਪਿੰਡੀ ਐਕਸਪ੍ਰੈਸ'

shoaib akhtar rawalpindi express
Shoaib Akhtar announces his biopic 'Rawalpindi Express'. Source: Twitter.

ਕ੍ਰਿਕੇਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਗੇਂਦਬਾਜ਼ ਦਾ ਵਰਲਡ ਰਿਕਾਰਡ ਬਨਾਉਣ ਵਾਲੇ ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖਤਰ ਦੀ ਜੀਵਨ ਕਹਾਣੀ 'ਤੇ ਫਿਲਮ ਬਣ ਰਹੀ ਹੈ। ਅਖਤਰ ਨੇ ਖੁਲਾਸਾ ਕੀਤਾ ਕਿ ਫਿਲਮ ਵਿੱਚ ਉਸਦੀ ਮਸ਼ਹੂਰ 100 ਮੀਲ ਪ੍ਰਤੀ ਘੰਟਾ ਦੀ ਸਪੀਡ ਦਿਖਾਈ ਜਾਵੇਗੀ ਅਤੇ ਆਸਟ੍ਰੇਲੀਅਨ ਗੇਂਦਬਾਜ਼ ਬ੍ਰੈਟ ਲੀ ਵੀ ਫਿਲਮ ਵਿੱਚ ਇੱਕ ਕੈਮਿਓ ਭੂਮਿਕਾ ਨਿਭਾਉਣਗੇ। ਇਹ ਜਾਣਕਾਰੀ ਅਤੇ ਹੋਰ ਹਫਤਾਵਾਰੀ ਖਬਰਾਂ ਲਈ ਸੁਣੋ ਇਹ ਖਾਸ ਰਿਪੋਰਟ...

Published

Updated

By Sumeet Kaur

Source: SBS

Skip to podcast episode content

ਕ੍ਰਿਕੇਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਗੇਂਦਬਾਜ਼ ਦਾ ਵਰਲਡ ਰਿਕਾਰਡ ਬਨਾਉਣ ਵਾਲੇ ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖਤਰ ਦੀ ਜੀਵਨ ਕਹਾਣੀ 'ਤੇ ਫਿਲਮ ਬਣ ਰਹੀ ਹੈ। ਅਖਤਰ ਨੇ ਖੁਲਾਸਾ ਕੀਤਾ ਕਿ ਫਿਲਮ ਵਿੱਚ ਉਸਦੀ ਮਸ਼ਹੂਰ 100 ਮੀਲ ਪ੍ਰਤੀ ਘੰਟਾ ਦੀ ਸਪੀਡ ਦਿਖਾਈ ਜਾਵੇਗੀ ਅਤੇ ਆਸਟ੍ਰੇਲੀਅਨ ਗੇਂਦਬਾਜ਼ ਬ੍ਰੈਟ ਲੀ ਵੀ ਫਿਲਮ ਵਿੱਚ ਇੱਕ ਕੈਮਿਓ ਭੂਮਿਕਾ ਨਿਭਾਉਣਗੇ। ਇਹ ਜਾਣਕਾਰੀ ਅਤੇ ਹੋਰ ਹਫਤਾਵਾਰੀ ਖਬਰਾਂ ਲਈ ਸੁਣੋ ਇਹ ਖਾਸ ਰਿਪੋਰਟ...

46-ਸਾਲਾ ਸਾਬਕਾ ਕ੍ਰਿਕੇਟ ਖਿਡਾਰੀ ਸ਼ੋਏਬ ਅਖਤਰ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਸਾਂਝਾ ਕਰਦੇ ਹੋਏ ਆਪਣੀ ਬਾਇਓਪਿਕ 'ਰਾਵਲਪਿੰਡੀ ਐਕਸਪ੍ਰੈਸ' ਦੀ ਰਿਲੀਜ਼ ਦਾ ਐਲਾਨ ਕੀਤਾ ਅਤੇ ਫਿਲਮ ਬਾਰੇ ਕੁਝ ਹੋਰ ਵੇਰਵੇ ਦਿੱਤੇ ਹਨ। 

ਫਿਲਮ ਦਾ ਨਿਰਦੇਸ਼ਨ ਮੁਹੰਮਦ ਫਰਾਜ਼ ਕੈਸਰ ਕਰਨਗੇ ਅਤੇ ਇਸ ਦੀ ਰਿਲੀਜ਼ ਮਿਤੀ 16 ਨਵੰਬਰ, 2023 ਹੋਵੇਗੀ।

ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ੋਏਬ ਅਖਤਰ 46 ਟੈਸਟ, 163 ਵਨ-ਡੇ ਅਤੇ 15 ਟੀ-20 ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਚੁਕੇ ਹਨ। ਉਹ ਆਪਣੀ ਸ਼ਾਨਦਾਰ ਗਤੀ ਅਤੇ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਰਿਕਾਰਡ ਕੀਤੀ ਗਈ 161 ਕਿਲੋਮੀਟਰ ਪ੍ਰਤੀ ਘੰਟਾ ਗੇਂਦ ਡਿਲੀਵਰੀ ਦੇ ਰਿਕਾਰਡ ਲਈ ਮਸ਼ਹੂਰ ਹਨ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now