ਨਵੇਂ ਬਣੇ ਅਤੇ ਬਣਨ ਜਾ ਰਹੇ ਮਾਪਿਆਂ ਦੀ ਸਹਾਇਤਾ ਲਈ, ਪੰਜਾਬੀ ਵਿੱਚ ਮਾਨਸਿਕ ਸਿਹਤ ਜਾਂਚ ਸੂਚੀ ਜਾਰੀ

cutout pics (5).jpg

ਇਹ ਸੂਚੀ 40 ਭਾਸ਼ਾਵਾਂ ਵਿੱਚ ਉਪਲੱਬਧ ਹੈ ਤਾਂ ਜੋ ਪਰਵਾਸੀ ਅਤੇ CALD ਭਾਈਚਾਰਿਆਂ ਦੀ ਮਦਦ ਯਕੀਨੀ ਬਣਾਈ ਜਾ ਸਕੇ। Credit: Photo by The Wedding Fog from Pexels/ Representational only

Perinatal Anxiety and Depression Australia (PANDA) ਨੇ ਨਵੇਂ ਬਣੇ ਮਾਪਿਆਂ ਲਈ ਅਤੇ ਜਿਹੜੇ ਮਾਪੇ ਬਣਨ ਜਾ ਰਹੇ ਹਨ, ਉਨ੍ਹਾਂ ਵਾਸਤੇ ਇੱਕ ਮਾਨਸਿਕ ਸਿਹਤ ਜਾਂਚ ਸੂਚੀ ਤਿਆਰ ਕੀਤੀ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਇਹ ਮਾਨਸਿਕ ਸਿਹਤ ਜਾਣਕਾਰੀ 40 ਭਾਸ਼ਾਵਾਂ ਵਿੱਚ ਉਪਲੱਬਧ ਕਰਵਾਈ ਜਾ ਰਹੀ ਹੈ। ਜਿਨ੍ਹਾਂ ਵਿੱਚ ਮਾਂ ਬੋਲੀ ਪੰਜਾਬੀ ਦੇ ਨਾਲ ਅਰਬੀ, ਹਿੰਦੀ, ਚੀਨੀ ਅਤੇ ਦਾਰੀ ਵਰਗੀਆਂ ਹੋਰ ਭਾਸ਼ਾਵਾਂ ਵੀ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਸਿਹਤ ਪ੍ਰਤੀ ਪ੍ਰਵਾਸੀਆਂ ਦੀ ਪਹੁੰਚ ਕਾਫੀ ਘੱਟ ਹੈ ਅਤੇ ਇਸ ਸੂਚੀ ਨਾਲ ਉਨ੍ਹਾਂ ਦੀ ਮੱਦਦ ਹੋ ਸਕਦੀ ਹੈ। ਇਸ ਪੌਡਕਾਸਟ ਰਾਹੀਂ ਜਾਣੋ ਕੀ ਹਨ ਪ੍ਰਵਾਸੀ ਮਾਪਿਆਂ ਨੂੰ ਪੇਸ਼ ਆਉਂਦੀਆਂ ਔਕੜਾਂ ਅਤੇ ਇਹ ਨਵਾਂ ਕਦਮ ਕੀ ਕੁਝ ਲੈ ਕੇ ਆ ਰਿਹਾ ਹੈ....


PANDA ਦੀਆਂ ਸੇਵਾਵਾਂ 1300 726 306 'ਤੇ PANDA ਹੈਲਪਲਾਈਨ (ਸੋਮ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ - 7.30 ਵਜੇ ਅਤੇ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ AEST/AEDT) ਜਾਂ panda.org.au 'ਤੇ ਮੁਫਤ ਉਪਲੱਬਧ ਹਨ।

Disclaimer: This article's content and audio are not intended to be a substitute for professional medical advice, diagnosis, or treatment. Always seek the advice of your physician or other qualified health providers with any questions you may have regarding a medical condition.

Podcast Collection: ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now