Watch FIFA World Cup 2026™

LIVE, FREE and EXCLUSIVE starting June 12 2026

‘ਹਾਕੀ ਨੂੰ ਪ੍ਰਫੁੱਲਤ ਕਰਨ ਲਈ ਅੱਗੇ ਆਉਣ ਪੰਜਾਬੀ’: ਮੰਨੂੰ ਸਿੰਘ, ਹਾਕੀ ਅੰਬੈਸਡਰ

Manu Singh Walia Hockey Ambassador

Passionate Punjabis are invited to come forward to promote Hockey in Australia; Manu Singh Source: Manu Singh

ਹਾਕੀ ਐਨ ਐਸ ਡਬਲਿਊ, ਜੋ ਕਿ ਹਾਕੀ ਦੇ ਮੁਕਾਬਲੇ ਕਰਵਾਉਣ ਵਾਲੀ ਇੱਕ ਅਹਿਮ ਸੰਸਥਾ ਹੈ, ਨੇ ਇਸ ਖੇਡ ਨੂੰ ਵਿਭਿੰਨ ਭਾਈਚਾਰਿਆਂ ਤੱਕ ਲੈ ਕੇ ਜਾਣ ਦਾ ਇੱਕ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਹੈ। ਪੰਜਾਬੀ ਮੂਲ ਦੇ ਮੰਨੂ ਸਿੰਘ ਵਾਲੀਆ ਜੋ ਕਿ ਇਸ ਕੰਮ ਲਈ ਅੱਗੇ ਆਏ ਹਨ, ਸਾਰੇ ਹੀ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਇਸ ਵਿਸਰ ਰਹੀ ਖੇਡ ਨੂੰ ਅਗਲੀਆਂ ਪੀੜ੍ਹੀਆਂ ਤੱਕ ਲੈ ਕਿ ਜਾਣ ਲਈ ਅੱਗੇ ਆਉਣ।


Published

By MP Singh

Source: SBS




Share this with family and friends


ਹਾਕੀ ਐਨ ਐਸ ਡਬਲਿਊ, ਜੋ ਕਿ ਹਾਕੀ ਦੇ ਮੁਕਾਬਲੇ ਕਰਵਾਉਣ ਵਾਲੀ ਇੱਕ ਅਹਿਮ ਸੰਸਥਾ ਹੈ, ਨੇ ਇਸ ਖੇਡ ਨੂੰ ਵਿਭਿੰਨ ਭਾਈਚਾਰਿਆਂ ਤੱਕ ਲੈ ਕੇ ਜਾਣ ਦਾ ਇੱਕ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਹੈ। ਪੰਜਾਬੀ ਮੂਲ ਦੇ ਮੰਨੂ ਸਿੰਘ ਵਾਲੀਆ ਜੋ ਕਿ ਇਸ ਕੰਮ ਲਈ ਅੱਗੇ ਆਏ ਹਨ, ਸਾਰੇ ਹੀ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਇਸ ਵਿਸਰ ਰਹੀ ਖੇਡ ਨੂੰ ਅਗਲੀਆਂ ਪੀੜ੍ਹੀਆਂ ਤੱਕ ਲੈ ਕਿ ਜਾਣ ਲਈ ਅੱਗੇ ਆਉਣ।


ਬੇਸ਼ਕ ਇਸ ਸਮੇਂ ਹਾਕੀ ਨੂੰ ਆਸਟ੍ਰੇਲੀਆ ਅਤੇ ਭਾਰਤ ਦੇਸ਼ਾਂ ਵਿੱਚ ਉਹ ਸਥਾਨ ਨਹੀਂ ਮਿਲ ਪਾ ਰਿਹਾ ਹੈ ਜੋ ਕਿ ਕਈ ਹੋਰ ਖੇਡਾਂ ਨੂੰ ਦਿੱਤਾ ਜਾ ਰਿਹਾ, ਪਰ ਫੇਰ ਵੀ ਕਈ ਸੰਸਥਾਵਾਂ ਵਲੋਂ ਇਸ ਨੂੰ ਮੁੜ ਤੋਂ ਪ੍ਰਫੁੱਲਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਵਿੱਚੋਂ ਹੀ ਇੱਕ ਹੈ ਕਿ ਇਸ ਖੇਡ ਨੂੰ ਵਿਭਿੰਨ ਭਾਸ਼ਾਈ ਭਾਈਚਾਰਿਆਂ ਤੱਕ ਲੈ ਕਿ ਜਾਇਆ ਜਾਵੇ।

ਹਾਕੀ ਐਨ ਐਸ ਡਬਲਿਊ ਨੇ ਇਸ ਕੰਮ ਲਈ ਵਿਆਪਕ ਭਾਈਚਾਰਿਆਂ ਵਿੱਚੋਂ ਕਈ ਲੋਕਾਂ ਨੂੰ ਅੱਗੇ ਲਿਆਂਦਾ ਹੈ ਜੋ ਕਿ ਇਸ ਖੇਡ ਨੂੰ ਹੁਣ ਦੂਜਿਆਂ ਤੱਕ ਲੈ ਕਿ ਜਾਣਗੇ। ਪੰਜਾਬੀ ਮੂਲ ਦੇ ਮੰਨੂ ਸਿੰਘ ਵਾਲੀਆ ਜੋ ਕਿ ਬਚਪਨ ਤੋਂ ਹੀ ਇਸ ਖੇਡ ਨਾਲ ਜੁੜੇ ਹੋਏ ਹਨ, ਨੂੰ ਵੀ ਇਸ ਲਈ ਰਾਜਦੂਤ ਵਜੋਂ ਨਾਮਜਦ ਕੀਤਾ ਗਿਆ ਹੈ।

ਮੰਨੂ ਸਿੰਘ ਵਾਲੀਆ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, ‘ਮੇਰੇ ਮਾਤਾ ਪਿਤਾ 90ਵਿਆਂ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਪ੍ਰਵਾਸ ਕਰ ਕੇ ਆ ਗਏ ਸਨ, ਅਤੇ ਖੇਡਾਂ ਨਾਲ ਪਿਆਰ ਹੋਣ ਕਾਰਨ ਉਹਨਾਂ ਨੇ ਮੈਨੂੰ ਹਰ ਪ੍ਰਕਾਰ ਦੀਆਂ ਖੇਡਾ ਖੇਡਣ ਲਈ ਉਤਸ਼ਾਹਤ ਕੀਤਾ, ਅਤੇ ਇਹਨਾਂ ਸਾਰੀਆਂ ਵਿੱਚੋਂ ਹਾਕੀ ਮੇਰੀ ਪਸੰਦੀਦਾ ਖੇਡ ਰਹੀ ਹੈ’।

Manu Singh Walia Hockey Ambassador
Manu Singh started playing hockey since very young age. Source: Manu Singh

ਮੰਨੂ ਸਿੰਘ ਇਸ ਸਮੇਂ ਰਾਈਡ ਹੰਟਰਸ ਹਿੱਲ ਹਾਕੀ ਕਲੱਬ ਨਾਲ ਖੇਡ ਰਹੇ ਹਨ ਜਿਸ ਦੇ ਕਈ ਖਿਡਾਰੀਆਂ ਵਿੱਚੋਂ ਛੇ ਇਸ ਸਮੇਂ ਆਸਟ੍ਰੇਲੀਆ ਦੀ ਉਲੰਪਿਕ ਟੀਮ ਦਾ ਹਿੱਸਾ ਵੀ ਹਨ।

‘ਆਸਟ੍ਰੇੁਲੀਆ ਦੀ ਹਾਕੀ ਟੀਮ ਇਸ ਸਮੇਂ ਸੰਸਾਰ ਭਰ ਦੀਆਂ ਚੋਟੀ ਦੀਆਂ ਤਿੰਨ ਟੀਮਾਂ ਵਿੱਚ ਸਥਾਨ ਰੱਖਦੀ ਹੈ’।

ਸ਼੍ਰੀ ਸਿੰਘ ਨੇ ਕਿਹਾ, ‘ਮੈਂ ਢਾਈ ਸਾਲ ਦੀ ਉਮਰ ਤੋਂ ਇਸ ਖੇਡ ਨਾਲ ਜੁੜਿਆ ਹੋਇਆ ਹਾਂ। ਇਸ ਖੇਡ ਵਿੱਚ ਟੀਮ ਭਾਵਨਾ ਪੈਦਾ ਹੁੰਦੀ ਹੈ ਜੋ ਕਿ ਆਮ ਜਿੰਦਗੀ ਵਿੱਚ ਬਹੁਤ ਖਾਸ ਹੁੰਦੀ ਹੈ’।

‘ਅਸੀਂ ਟੀਮ ਵਰਕ ਤੋਂ ਬਹੁਤ ਸਾਰੇ ਹੋਰ ਗੁਰ ਸਿੱਖ ਪਾਉਂਦੇ ਹਾਂ ਜਿਵੇਂਕਿ ਨਿਜੀ ਵਿਕਾਸ, ਸੁਤੰਤਰਤਾ, ਸਮਾਜਿਕ ਕੁਸ਼ਲਤਾ ਅਤੇ ਲਚਕੀਲਾਪਨ ਆਦਿ’।

Manu Singh Walia Hockey Ambassador
Dedicated to promote Hockey in CALD communities, Manu Singh selected as Multicultural ambassador Source: Manu Singh

ਐਨ ਐਸ ਡਬਲਿਊ ਹਾਕੀ ਵਲੋਂ ਵਿੱਢੇ ਇਸ ਉਪਰਾਲੇ ਤਹਿਤ, ਦੋ ਪ੍ਰਕਾਰ ਨਾਲ ਭਾਈਚਾਰੇ ਤੱਕ ਪਹੁੰਚ ਕੀਤੀ ਜਾ ਰਹੀ ਹੈ।

ਪਹਿਲਾ ਹੈ, ਕਿ ਇਸ ਖੇਡ ਨਾਲ ਉਹਨਾਂ ਲੋਕਾਂ ਦੀ ਜਾਣ ਪਹਿਚਾਣ ਕਰਵਾਉਣੀ ਜੋ ਕਿੲਸ ਤੋਂ ਬਿਲਕੁਲ ਕੋਰੇ ਹਨ। ਉਹਨਾਂ ਨੂੰ ਇਸ ਖੇਡ ਨੇ ਮੁੱਢਲੇ ਗੁਰ ਅਤੇ ਇਸ ਦੇ ਗੁਣਾਂ ਬਾਰੇ ਦੱਸਦੇ ਹੋਏ ਉਹਨਾਂ ਨੂੰ ਇਸ ਖੇਡ ਨਾਲ ਜੋੜਨਾ ਆਦਿ।

ਦੁਜੇ ਹਿੱਸੇ ਵਿੱਚ, ‘ਲ਼ੀਗਸ ਆਫ ਨੇਸ਼ਨਸ ਕੱਪ’ ਸ਼ੁਰੂ ਕਰਦੇ ਹੋਏ ਭਾਈਚਾਰਕ ਟੀਮਾਂ ਦੇ ਆਪਸ ਵਿੱਚ ਮੁਕਾਬਲੇ ਕਰਵਾਉਣੇ।

Manu Singh Walia Hockey Ambassador
Source: Manu Singh

ਮੰਨੂ ਸਿੰਘ ਨੇ ਸਾਰੇ ਹੀ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ, ‘ਹਾਕੀ ਕਿਸੇ ਸਮੇਂ ਪੰਜਾਬੀਆਂ ਦੀ ਮਨਭਾਉਂਦੀ ਖੇਡ ਰਹੀ ਹੈ, ਇਸ ਲਈ ਸਾਰਿਆਂ ਨੂੰ ਹੀ ਇਸ ਦੇ ਹੋਰ ਵਿਕਾਸ ਲਈ ਅੱਗੇ ਆ ਕਿ ਸਾਥ ਦੇਣ ਦੀ ਲੋੜ ਹੈ।

ਇੱਕ ਰਾਜਦੂਤ ਵਜੋਂ ਮੰਨੂ ਸਿੰਘ ਨੇ ਕਿਹਾ, ‘ਇਸ ਖੇਡ ਨੂੰ ਇੱਕ ਵਾਰ ਫੇਰ ਤੋਂ ਮੌਕਾ ਦਿਓ। ਸਾਡੇ ਦੁਆਰਾ ਅਰੰਭੇ ਉਪਰਾਲਿਆਂ ਦਾ ਸਮਰਥਨ ਕਰੋ’।

‘ਇਹ ਇੱਕ ਬਹੁਤ ਵਧੀਆ ਸਮਾਜਕ, ਦੋਸਤਾਨਾਂ ਅਤੇ ਪਰਿਵਾਰਕ ਖੇਡ ਹੈ, ਜਿਸ ਦਾ ਅਨੰਦ ਸਾਰਾ ਪਰਿਵਾਰ ਲੈ ਸਕਦਾ ਹੈ’।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Stream now