SKIP TO MAIN CONTENT

ਚੁਣੌਤੀਪੂਰਨ ਮਾਹੌਲ ਵਿੱਚ ਕੰਮ ਕਰਦੇ ਏਜਡ ਕੇਅਰ ਕਾਮਿਆਂ ਲਈ 15 ਫੀਸਦ ਤਨਖ਼ਾਹ ਵਾਧੇ ਦੇ ਮਾਇਨੇ

age care worker amandeep kaur.jpg
ਏਜਡ ਕੇਅਰ ਵਰਕਰ ਅਮਨਦੀਪ ਕੌਰ ਦੀ ਤਸਵੀਰ। Credit: Supplied by Amandeep Kaur

ਕੋਵਿਡ ਸੰਕਟ ਤੋਂ ਬਾਅਦ ਸਿਹਤ ਵਿਭਾਗ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਉੱਤੇ ਹੈ। ਹਾਲ ਹੀ ਵਿੱਚ ਫੇਅਰ ਵਰਕ ਕਮਿਸ਼ਨ ਵੱਲੋਂ ਏਜਡ ਕੇਅਰ ਵਰਕਰਾਂ ਦੀ ਤਨਖਾਹ ਵਿੱਚ ਕੀਤੇ ਗਏ 15 ਫੀਸਦ ਵਾਧੇ ਨੂੰ ਲੈ ਕੇ ਜਿੱਥੇ ਇਹ ਕਾਮੇ ਖੁੱਸ਼ ਹਨ ਉਥੇ ਹੀ ਉਹ ਭਵਿੱਖ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਵੀ ਮੰਗ ਕਰ ਰਹੇ ਹਨ।


Published

By Jasdeep Kaur

Source: SBS


Skip to podcast episode content

ਕੋਵਿਡ ਸੰਕਟ ਤੋਂ ਬਾਅਦ ਸਿਹਤ ਵਿਭਾਗ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਉੱਤੇ ਹੈ। ਹਾਲ ਹੀ ਵਿੱਚ ਫੇਅਰ ਵਰਕ ਕਮਿਸ਼ਨ ਵੱਲੋਂ ਏਜਡ ਕੇਅਰ ਵਰਕਰਾਂ ਦੀ ਤਨਖਾਹ ਵਿੱਚ ਕੀਤੇ ਗਏ 15 ਫੀਸਦ ਵਾਧੇ ਨੂੰ ਲੈ ਕੇ ਜਿੱਥੇ ਇਹ ਕਾਮੇ ਖੁੱਸ਼ ਹਨ ਉਥੇ ਹੀ ਉਹ ਭਵਿੱਖ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਵੀ ਮੰਗ ਕਰ ਰਹੇ ਹਨ।


ਵਿਕਟੋਰੀਆ ਦੀਆਂ ਚੋਣਾਂ ਤੋਂ ਪਹਿਲਾਂ ਹਾਲ ਹੀ ਵਿੱਚ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਨਰਸਿੰਗ ਅਤੇ ਮਿਡਵਾਇਫਰੀ ਦੀ ਪੜ੍ਹਾਈ ਨੂੰ ਮੁਫ਼ਤ ਕਰਨ ਦਾ ਐਲਾਨ ਸਾਹਮਣੇ ਆਇਆ ਸੀ।

ਦਰਅਸਲ ਵਿਕਟੋਰੀਅਨ ਸਰਕਾਰ ਵੱਲੋਂ 270 ਮਿਲੀਅਨ ਡਾਲਰ ਦੇ ਇਸ ਪੰਜ ਸਾਲਾ ਪਲਾਨ ਮੁਤਾਬਕ ਵਿਦਿਆਰਥੀਆਂ ਨੂੰ ਤਿੰਨ ਸਾਲ ਦੀ ਪੜ੍ਹਾਈ ਦੇ ਦੌਰਾਨ 9000 ਡਾਲਰ ਮਿਲਣਗੇ ਅਤੇ ਬਾਕੀ ਦੇ 7500 ਡਾਲਰ ਉਹਨਾਂ ਨੂੰ ਉਦੋਂ ਅਦਾ ਕੀਤੇ ਜਾਣਗੇ ਜਦੋਂ ਉਹ ਵਿਕਟੋਰੀਆ ਦੇ ਸਿਹਤ ਵਿਭਾਗ ਵਿੱਚ ਦੋ ਸਾਲਾਂ ਤੱਕ ਆਪਣੀਆਂ ਸੇਵਾਵਾਂ ਦੇਣਗੇ।

ਨਰਸਿੰਗ ਤੋਂ ਇਲਾਵਾ ਏਜਡ ਕੇਅਰ ਵਰਕਰਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।

ਹਾਲ ਹੀ ਵਿੱਚ ਫੇਅਰ ਵਰਕ ਕਮਿਸ਼ਨ ਨੇ ਏਜਡ ਕੇਅਰ ਵਰਕਰਾਂ ਦੀ ਤਨਖ਼ਾਹ 15 ਫੀਸਦ ਵਧਾਉਣ ਦਾ ਐਲਾਨ ਕੀਤਾ ਹੈ।

ਮੈਲਬੌਰਨ ਦੇ ਅਮਨਦੀਪ ਕੌਰ ਪਿਛਲੇ ਕਈ ਸਾਲਾਂ ਤੋਂ ਏਜਡ ਕੇਅਰ ਵਰਕਰ ਵਜੋਂ ਕੰਮ ਕਰ ਰਹੇ ਹਨ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਏਜਡ ਕੇਅਰ ਵਰਕਰ ਵਜੋਂ ਕੰਮ ਕਰਨਾ ਚੁਣੌਤੀਪੂਰਨ ਹੈ ਅਤੇ ਇਸ ਲਈ ਤਨਖਾਹ ਵਿੱਚ ਹੋਰ ਵੀ ਵਾਧਾ ਹੋਣਾ ਚਾਹੀਦਾ ਹੈ ਪਰ ਇਸਦੇ ਨਾਲ ਹੀ ਉਹਨਾਂ ਨੇ 15 ਫੀਸਦ ਤਨਖਾਹ ਵਾਧੇ ਦੇ ਫੇਸਲੇ ਨੂੰ ਇੱਕ ਵਧੀਆ ਪਹਿਲਕਦਮੀ ਵੀ ਦੱਸਿਆ ਹੈ।

ਪੂਰੀ ਗੱਲਬਾਤ ਸੁਨਣ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ....


Latest podcast episodes

Follow SBS Punjabi

Download our apps

Watch on SBS

Punjabi News

Stream now