ਮੂਲ ਰੂਪ ਤੋਂ ਜਿਲ੍ਹਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਦਾ ਵਸਨੀਕ ਜਸਪ੍ਰੀਤ 2018 ਵਿੱਚ ਪਰਥ (ਵੈਸਟਰਨ ਆਸਟ੍ਰੇਲੀਆ) ਵਿਖੇ ਪਰਿਵਾਰ ਸਮੇਤ ਆਪਣੇ ਭਰਾ ਕੋਲ ਆਇਆ ਸੀ। ਉਸ ਦੀ ਸਥਾਈ ਨਾਗਰਿਕਤਾ ਦੀ ਪ੍ਰਕ੍ਰਿਆ ਚੱਲ ਰਹੀ ਸੀ ਅਤੇ ਇਸ ਵੇਲੇ ਉਹ ਅਸਥਾਈ ਨਾਗਰਿਕਤਾ (ਟੀ ਆਰ) ’ਤੇ ਸੀ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਭਰਾ ਹਰਪ੍ਰੀਤ ਗਰੇਵਾਲ ਨੇ ਦੱਸਿਆ ਕਿ ਜਸਪ੍ਰੀਤ ਹਰ ਰੋਜ਼ ਦੀ ਤਰ੍ਹਾਂ ਇਸ ਰੂਟ ’ਤੇ ਜਾ ਰਿਹਾ ਸੀ ਕਿ ਦੁਪਹਿਰ ਕਰੀਬ 12:45 ’ਤੇ ਉਸ ਦਾ ਟਰੱਕ ਇਕ ਟਰੇਨ ਦੀ ਚਪੇਟ ਵਿੱਚ ਆ ਗਿਆ।

ਹਸਪਤਾਲ ਵਿੱਚ ਜ਼ੇਰੇ ਇਲਾਜ ਜਸਪ੍ਰੀਤ ਗਰੇਵਾਲ। Credit: gofundme
ਉਨ੍ਹਾਂ ਦੱਸਿਆ ਕਿ ਹਾਦਸੇ ਬਾਰੇ ਇਕੱਤਰ ਹੋਈ ਮੁੱਢਲੀ ਜਾਣਕਾਰੀ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਜਸਪ੍ਰੀਤ ਨੇ ਆਪਣੇ ਟਰੱਕ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫਲ ਰਿਹਾ ਅਤੇ ਟਰੱਕ, ਟਰੇਨ ਦੀ ਲਪੇਟ ਵਿੱਚ ਆ ਗਿਆ।
ਜਸਪ੍ਰੀਤ ਨੂੰ ਜ਼ਖਮੀ ਹਾਲਾਤ ਵਿੱਚ ਨੇੜਲੇ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜਸਪ੍ਰੀਤ ਆਪਣੇ ਪਿੱਛੇ ਪਤਨੀ ਅਮਨਦੀਪ ਕੌਰ ਅਤੇ 12 ਸਾਲਾਂ ਦਾ ਪੁੱਤਰ ਸਮਰਵੀਰ ਸਿੰਘ ਛੱਡ ਗਿਆ ਹੈ।
ਓਧਰ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਹਾਦਸੇ ਸਬੰਧੀ ਕੋਈ ਜਾਣਕਾਰੀ ਦੇਣ ਲਈ ਆਨਲਾਈਨ ਜਾਂ ਕ੍ਰਾਈਮ ਸਟਾਪਰਜ਼ ਨਾਲ 1800 333 000 ਉੱਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਹੋਰ ਵੇਰਵੇ ਲਈ ਆਡੀਓ ਬਟਨ 'ਤੇ ਕਲਿਕ ਕਰੋ
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।