ਸਿਡਨੀ ਦੀ ਸੰਸਥਾ 'ਪਿੰਕ ਸਾੜੀ' ਨੇ ਪਹਿਲੀ ਵਾਰ 2014 ਵਿੱਚ ਇੱਕ ਬੈਠਕ ਕਰਕੇ ਭਾਈਚਾਰੇ ਵਿੱਚ ਕੈਂਸਰ ਰੋਕਥਾਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਟੀਚਾ ਮਿੱਥਿਆ ਸੀ ਅਤੇ ਇਸ ਨੂੰ 2016 ਵਿੱਚ ਬਕਾਇਦਾ ਰਜਿਸਟਰ ਕਰਵਾ ਕੇ ਮੱਦਦ ਕਰਨ ਵਾਲੇ ਕਾਰਜ ਵੀ ਅਰੰਭ ਦਿੱਤੇ ਸਨ।
ਸੰਸਥਾ ਤੋਂ ਅਨੂਪ ਜੋਹਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, "ਅਜੇ ਵੀ ਘੱਟ ਅੰਗਰੇਜ਼ੀ ਬੋਲਣ ਵਾਲੇ ਭਾਈਚਾਰਿਆਂ, ਜਿਹਨਾਂ ਵਿੱਚ ਭਾਰਤੀ ਖਿੱਤੇ ਤੋਂ ਆਉਣ ਵਾਲੇ ਲੋਕ ਵੀ ਸ਼ਾਮਲ ਹਨ, ਵਿੱਚ ਕੈਂਸਰ ਰੋਕਥਾਮ ਲਈ ਉਪਲਬਧ ਟੈਸਟਾਂ ਬਾਰੇ ਜਾਣਕਾਰੀ ਕਾਫੀ ਘੱਟ ਹੈ"।
ਇਸ ਸੰਸਥਾ ਵਲੋਂ ਜਿੱਥੇ ਕੈਂਸਰ ਰੋਕਥਾਮ ਪ੍ਰਤੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ, ਉੱਥੇ ਨਾਲ ਹੀ ਕੈਂਸਰ ਪੀੜਤਾਂ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਵੀ ਮੱਦਦ ਪ੍ਰਦਾਨ ਕੀਤੀ ਜਾਂਦੀ ਹੈ।

Pink Sari Inc holding information session for CALD communities Credit: Harmohan Walia
ਇਸ ਸਮੇਂ ਲੋੜ ਹੈ ਜਾਗਰੂਕਤਾ ਫੈਲਾਉਣ ਦੀ ਉਹ ਵੀ ਉਹਨਾਂ ਲਈ ਜੋ ਕਿ ਅੰਗਰੇਜ਼ੀ ਵਿੱਚ ਘੱਟ ਮਹਾਰਤ ਰੱਖਦੇ ਹਨ ਅਤੇ ਨਵੇਂ ਨਵੇਂ ਪ੍ਰਵਾਸ ਕਰਕੇ ਆਸਟ੍ਰੇਲੀਆ ਆਏ ਹਨ।
'ਪਿੰਕ ਸਾੜੀ' ਸੰਸਥਾ ਵਲੋਂ ਕੀਤੇ ਜਾਣ ਵਾਲੇ ਕਈ ਉਪਰਾਲਿਆਂ ਬਾਰੇ ਵਿਸਥਾਰਤ ਜਾਣਕਾਰੀ ਲੈਣ ਅਤੇ ਉਹਨਾਂ ਨਾਲ ਜੁੜਨ ਲਈ ਸੰਸਥਾ ਦੀ ਅਨੂਪ ਜੋਹਰ ਨਾਲ ਕੀਤੀ ਇਹ ਗੱਲਬਾਤ ਸੁਣੋ: