SKIP TO MAIN CONTENT

ਯਾਤਰਾ ਦੀ ਖਰੀਦ ਕਰਨ ਸਮੇਂ ਖਪਤਕਾਰਾਂ ਲਈ ਲੋੜੀਂਦੀ ਜਾਣਕਾਰੀ

Buying Travel
Things consumer need to know Source: Pixabay

ਆਸਟ੍ਰੇਲੀਅਨ ਕਨਜ਼ਿਊਮਰ ਕਾਨੂੰਨਾਂ ਹੇਠ, ਯਾਤਰਾ ਪ੍ਰਦਾਨ ਕਰਨ ਵਾਲਿਆਂ ਲਈ ਜਰੂਰੀ ਹੈ ਕਿ ਉਹ ਆਪਣੇ ਗਾਹਕਾਂ ਨੂੰ ਬਿਲਕੁਲ ਸਹੀ ਜਾਣਕਾਰੀ ਪ੍ਰਦਾਨ ਕਰਨ।


Published

Updated

By MP Singh

Source: SBS



Skip to podcast episode content

ਆਸਟ੍ਰੇਲੀਅਨ ਕਨਜ਼ਿਊਮਰ ਕਾਨੂੰਨਾਂ ਹੇਠ, ਯਾਤਰਾ ਪ੍ਰਦਾਨ ਕਰਨ ਵਾਲਿਆਂ ਲਈ ਜਰੂਰੀ ਹੈ ਕਿ ਉਹ ਆਪਣੇ ਗਾਹਕਾਂ ਨੂੰ ਬਿਲਕੁਲ ਸਹੀ ਜਾਣਕਾਰੀ ਪ੍ਰਦਾਨ ਕਰਨ।


ਜਦੋਂ ਤੁਸੀਂ ਆਪਣੀ ਯਾਤਰਾ ਦੀ ਯੋਜਨਾਂ ਬਾਰੇ ਸੋਚੋ ਤਾਂ ਇਹ ਜਾਣ ਲੈਣਾ ਬਹੁਤ ਹੀ ਲਾਹੇਵੰਦ ਹੁੰਦਾ ਹੈ ਕਿ ਤੁਸੀਂ ਆਪਣੀ ਯਾਤਰਾ ਕਿਸ ਤੋਂ ਖਰੀਦ ਰਹੇ ਹੋ ਅਤੇ ਕਿਸੇ ਕਿਸਮ ਦੇ ਬੇਇਨਸਾਫੀ ਕਾਰੋਬਾਰੀ ਅਮਲ ਦੀ ਸੂਰਤ ਵਿਚ ਤੁਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ।

ਯਾਤਰਾ ਪਰਦਾਨ ਕਰਨ ਵਾਲਿਆਂ ਵਾਸਤੇ:

ਆਸਟ੍ਰੇਲੀਅਨ ਕਨਜ਼ਿਊਮਰ ਕਾਨੂੰਨਾਂ ਹੇਠ, ਯਾਤਰਾ ਪ੍ਰਦਾਨ ਕਰਨ ਵਾਲਿਆਂ ਲਈ ਜਰੂਰੀ ਹੈ ਕਿ ਉਹ ਆਪਣੇ ਗਾਹਕਾਂ ਨੂੰ ਬਿਲਕੁਲ ਸਹੀ ਜਾਣਕਾਰੀ ਪ੍ਰਦਾਨ ਕਰਨ। ਜਿਵੇਂ ਕਿ:

  • ਯਕੀਨੀ ਬਨਾਉਣ ਕਿ ਉਹਨਾਂ ਵਲੋਂ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ ਝੂਠੀ ਜਾਂ ਗੁਮਰਾਹ ਕਰਨ ਵਾਲੀ ਨਹੀਂ ਹੈ
  • ਕਿਸੇ ਵੀ ਅਚਾਨਕ ਹੋਣ ਵਾਲੇ ਬਦਲਾਅ ਜਾਂ ਕੀਮਤਾਂ ਵਿਚ ਹੋਣ ਵਲੇ ਵਾਧੇ ਬਾਰੇ ਤੁਰੰਤ ਦੱਸੇ
  • ਸਾਰੀਆਂ ਕੀਮਤਾਂ ਨੂੰ ਸਹੀ ਸਹੀ ਬਿਆਨ ਕਰੇ, ਅਤੇ ਨਾਲ ਹੀ ਉਪਰਲੀਆਂ ਕੀਮਤਾਂ ਯਾਨਿ ਕਿ ਸਰਚਾਰਜਾਂ ਬਾਰੇ ਵੀ ਛੁਪਾਇਆ ਨਾ ਜਾਵੇ।
  • ਤੁਹਾਡੇ ਪਾਸਪੋਰਟ, ਵੀਜ਼ਾ, ਕਸਟਮਸ ਅਤੇ ਸਿਹਤ ਮਾਮਲਿਆਂ ਬਾਰੇ ਇਕਦਮ ਸਹੀ ਜਾਣਕਾਰੀ ਦੇਵੇ।
  • ਕਦੀ ਵੀ ਝੂਠੀਆਂ ਜਾਂ ਗੁਮਰਾਹਕੁੰਨ ਨੁਮਾਇੰਦਗੀਆਂ ਨਾ ਕਰੇ ਅਤੇ ਕਿਸੇ ਵੀ ਕਿਸਮ ਦਾ ਅਨਿਸ਼ਚਿਤਤਾ ਵਾਲਾ ਕੰਮ ਨਾ ਕਰੇ
  • ਖਪਤਕਾਰਾਂ ਨੂੰ ਦਿਤੇ ਜਾਣ ਵਾਲੇ ਇਕਰਾਰਨਾਮਿਆਂ ਵਿਚ ਬਿੇਲੋੜੀਆਂ ਸ਼ਰਤਾਂ ਨਾ ਪਾਵੇ

ਆਪਣੇ ਹੱਕਾਂ ਬਾਬਤ ਜਾਣਕਾਰੀ ਪ੍ਰਾਪਤ ਕਰਨ ਅਤੇ ਆਪਣੀ ਯਾਤਰਾ ਦੀ ਬੁਕਿੰਗ ਨੂੰ ਸੁਰੱਖਿਅਤ ਰਖਣ ਵਾਸਤੇ, ਫੇਅਰ ਟਰੇਡਿੰਗ ਦੇ ਯੂ ਟਿਊਬ ਚੈਨਲ ਉਤੇ ਉਪਲਬਧ Pack some peace of mind ਨਾਮੀ ਵੀਡੀਉ ਜਰੂਰ ਦੇਖੇ।

ਏਸ ਤੋਂ ਅਲਾਵਾ, ਛੇ ਭਾਸ਼ਾਵਾਂ ਵਿਚ ਉਪਲਬਧ ‘ਬਾਇੰਗ ਟਰੈਵਲ’ ਨਾਮੀ ਫੈਕਟਸ਼ੀਟ ਨੂੰ ਵੀ ਡਾਊਨਲੋਡ ਕਰ ਸਕਦੇ ਹੋ ਜਿਨਾਂ ਵਿਚ ਯਾਤਰਾ ਦੀ ਬੁਕਿੰਗ ਸਬੰਧੀ ਭਰਪੂਰ ਜਾਣਕਾਰੀ ਤੋਂ ਅਲਾਵਾ ਕੁਝ ਵੀ ਗਲਤ ਹੋ ਜਾਣ ਦੀ ਸੂਰਤ ਵਿਚ ਕੀ ਕੀ ਕੀਤਾ ਜਾਣਾ ਚਾਹੀਦਾ ਹੈ, ਬਾਰੇ ਵੀ ਦਸਿਆ ਹੋਇਆ ਹੈ।

•             ਅਰਬੀ

•             ਬੰਗਾਲੀ

•             ਚੀਨੀ

•             ਅੰਗਰੇਜੀ

•             ਹਿੰਦੀ

•             ਇੰਡੋਨੇਸ਼ੀਅਨ

•             ਤਾਮਿਲ

 ਹੋਰ ‘ਬਾਈੰਗ ਟਰੈਵਲ’ ਬਾਬਾਤ ਜਾਣਕਾਰੀ ਲੈਣ ਲਈ ਜਾਂ ਸ਼ਿਕਾਇਤ ਦਰਜ ਕਰਵਾਉਣ ਲਈ ਜਾਂ ਫੇਰ ਆਮ ਜਾਣਕਾਰੀ ਲੈਣ ਲਈ ਐੇਨ ਐਸ ਡਬਲੀਊ ਫੇਅਰ ਟਰੇਡਿੰਗ ਵੈਬਸਾਈਟ ਉਤੇ ਜਾਉ  www.fairtrading.nsw.gov.au

ਜਾਂ ਕਿਸੇ ਕਿਸਮ ਦੀ ਮੁਸ਼ਕਲ ਹੋਣ ਦੀ ਸੂਰਤ ਵਿਚ 13 32 20 ਉਤੇ ਫੋਨ ਕਰੋ। ਦੂਭਾਸ਼ੀਏ ਦੀ ਸੇਵਾ ਲੈਣ ਵਾਸਤੇ 13 14 50 ਉਤੇ ਫੋਨ ਕਰ ਕੇ ਆਪਣੀ ਬੋਲੀ ਦੇ ਦੁਭਾਸ਼ੀਏ ਦੀ ਮੰਗ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now