Key Points
- ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਵਾਤਾਵਰਣ ਇਸੀ ਤਰਾਂ ਤਬਦੀਲ ਹੁੰਦਾ ਰਿਹਾ ਤਾਂ 2050 ਤੱਕ ਆਸਟ੍ਰੇਲੀਆ ਦਾ ਸਕੀਇੰਗ' ਦਾ ਸੀਜ਼ਨ 44 ਦਿਨ ਘੱਟ ਜਾਵੇਗਾ।
- ਅਕਸਰ ਲੋਕ ਅਣਜਾਣੇ ਵਿੱਚ ਬੂਟਿਆਂ ਵਿੱਚ ਗਲਤ ਕਿਸਮ ਦੀਆਂ ਖਾਦਾਂ ਜਾਂ ਕੈਮੀਕਲ ਪਾ ਕੇ ਮਿੱਟੀ ਨੂੰ ਖਰਾਬ ਕਰ ਲੈਂਦੇ ਹਨ।
ਇੱਕ ਰੁੱਖ ਲਗਾਉਣਾ ਜਿੰਨਾ ਮਹੱਤਵਪੂਰਨ ਹੈ , ਉਨਾਂ ਹੀ ਜਰੂਰੀ ਹੈ ਉਸ ਨਵੇਂ ਪੌਦੇ ਦੀ ਦੇਖ-ਭਾਲ਼ ਕਰਨਾ, ਇਹ ਜਾਨਣਾ ਕਿ ਕਿਸ ਮਿੱਟੀ ਵਿੱਚ ਕਿਸ ਕਿਸਮ ਦੇ ਬੂਟੇ ਲਗਾਉਣੇ ਚਾਹੀਦੇ ਹਨ , ਅਤੇ ਇਨ੍ਹਾਂ ਬੂਟਿਆਂ ਨੂੰ ਜ਼ਿੰਦਾ ਰੱਖਣ ਲਈ ਵਰਤੀ ਜਾਣ ਵਾਲੀ ਖਾਦ ਦਾ ਮਿੱਟੀ 'ਤੇ ਕੀ ਅਸਰ ਪਵੇਗਾ?
ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਮੈਲਬੌਰਨ ਸਥਿਤ ਵਾਤਾਵਰਨ ਇੰਜੀਨੀਅਰ ਹਰਪ੍ਰੀਤ ਸਿੰਘ ਕੰਦਰਾ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਅਣਜਾਣੇ ਵਿੱਚ ਬੂਟਿਆਂ ਵਿੱਚ ਖਾਦਾਂ ਜਾਂ ਕੈਮੀਕਲ ਪਾ ਕੇ ਜਮੀਨ ਨੂੰ ਖਰਾਬ ਕਰ ਦਿੰਦੇ ਹਨ।
ਸ਼੍ਰੀ ਕੰਦਰਾ ਪਿਛਲੇ ਪੰਜ ਸਾਲ ਤੋਂ ਆਫ਼ਿਸਰ ਇਲਾਕੇ ਸਥਿਤ ਗੁਰੂਦੁਆਰੇ ਵਿੱਚ ਬੂਟੇ ਲਗਾ ਰਹੇ ਹਨ। ਇਸ ਸਾਲ ਦੇ 600 ਬੂਟੇ ਲਗਾਏ ਜਾਣ ਵਾਲੇ ਉਪਰਾਲੇ ਨੂੰ ਮਿਲਾ ਕੇ ਸ਼੍ਰੀ ਕੰਦਰਾ ਹੁਣ ਤੱਕ ਕੁੱਲ 2000 ਤੋਂ ਉਪਰ ਬੂਟੇ ਲਗਾ ਚੁੱਕੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਇਸੀ ਤਰਾਂ ਜਾਰੀ ਰਿਹਾ ਤਾਂ 2050 ਤੱਕ ਆਸਟ੍ਰੇਲੀਆ ਭਰ ਵਿੱਚ 'ਸਕੀਇੰਗ' ਦਾ ਸੀਜ਼ਨ 44 ਦਿਨ ਤਕ ਘੱਟ ਹੋ ਜਾਵੇਗਾ। ਇਸ ਦਾ ਮਤਲਬ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਹੜ੍ਹ, ਅੱਗ, ਸੋਕੇ ਅਤੇ ਤੂਫ਼ਾਨ ਆ ਸਕਦੇ ਹਨ ਅਤੇ ਗਰਮੀ ਵੱਧ ਸਕਦੀ ਹੈ।
ਗੱਲਬਾਤ ਦੌਰਾਨ ਸ਼੍ਰੀ ਕੰਦਰਾ ਨੇ ਕਿਹਾ ਕਿ ਇਹ ਵੱਡੀਆਂ ਤਬਦੀਲੀਆਂ ਭਾਈਚਾਰੇ ਵਲੋਂ ਉਲੀਕੇ ਕਈ ਪ੍ਰਕਾਰ ਦੇ ਛੋਟੇ ਕਦਮਾਂ ਨਾਲ ਵੀ ਆ ਸਕਦੀਆਂ ਹਨ।
ਇਸ ਸਾਲ ਵਾਤਾਵਰਨ ਦਿਵਸ ਅਜਿਹੇ ਸਮੇਂ ਮਨਾਇਆ ਗਿਆ ਹੈ ਜਦੋਂ ਦੁਨੀਆ ਭਰ ਦੇ ਦੇਸ਼ ਜਲਵਾਯੂ ਤਬਦੀਲੀ ਜਾਂ 'ਕਲਾਇਮੇਟ ਚੇਂਜ' ਨਾਲ ਨਜਿੱਠ ਰਹੇ ਹਨ। ਜਿੱਥੇ ਇੱਕ ਪਾਸੇ ਭਾਰਤ ਵਿੱਚ ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਰਿਕਾਰਡ ਤੋੜ 50 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਮਹਿਸੂਸ ਕੀਤਾ ਜਾ ਰਿਹਾ ਹੈ, ਉੱਥੇ ਹੀ ਆਸਟ੍ਰੇਲੀਆ ਵਿੱਚ ਵੀ ਬਰਫਬਾਰੀ ਦੇ ਪੱਧਰ ਘੱਟ ਹੋਣ ਦਾ ਡਰ ਹੈ।
ਅਜਿਹੀ ਸਥਿਤੀ ਵਿੱਚ ਵਾਤਾਵਰਣ ਦਾ ਜੋ ਨੁਕਸਾਨ ਹੋ ਗਿਆ ਹੈ, ਉਸ ਦੀ ਬਹਾਲੀ ਵੱਲ ਕਿਹੋ ਜਿਹੇ ਕਦਮ ਚੁੱਕਣੇ ਜਰੂਰੀ ਹੋ ਗਏ ਹਨ? ਇਸ ਇੰਟਰਵਿਊ ਰਾਹੀਂ ਜਾਣੋ.......






