ਨੀਸ਼ਾ ਪਾਰਿਖ ਅਤੇ ਉਸ ਦਾ ਪਤੀ ਕਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਤੋਂ ਸਿਰਫ ਇੱਕ ਹਫਤਾ ਪਹਿਲਾਂ ਹੀ ਆਸਟ੍ਰੇਲੀਆ ਆਏ ਸਨ।
ਨੀਸ਼ਾ ਇੰਨਫਰਮੇਸ਼ਨ ਟੈਕਨੋਲੋਜੀ ਵਿੱਚ ਉੱਚੇਰੀ ਵਿੱਦਿਆ ਹਾਸਲ ਕਰ ਰਹੀ ਹੈ ਅਤੇ ਉਸ ਦਾ ਪਤੀ ਉਸ ਨਾਲ਼ ਸਬੰਧਿਤ ਵੀਜ਼ੇ ਉਤੇ ਆਸਟ੍ਰੇਲੀਆ ਆਇਆ ਹੈ।
ਆਸਟ੍ਰੇਲੀਆ ਵਿੱਚ ਆ ਕਿ ਪੜਾਈ ਕਰਨੀ ਉਨ੍ਹਾਂ ਲਈ ਇੱਕ ਸੁਨਿਹਰੇ ਭਵਿੱਖ ਦਾ ਸੁਪਨਾ ਸੀ। ਪਰ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਦਿਆਂ ਹੁਣ ਇਹ ਵੀ 'ਟਰਬਨਸ ਫਾਰ ਆਸਟ੍ਰੇਲੀਆ' ਸੰਸਥਾ ਕੋਲੋਂ ਮਦਦ ਲੈਣ ਵਾਲੇ 400 ਅਜਿਹੇ ਵਿਦਿਆਰਥੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜੋ ਕਿ ਇਸ ਵੇਲ਼ੇ ਰਾਸ਼ਨ ਆਦਿ ਦੀ ਲੋੜ ਮਹਿਸੂਸ ਕਰ ਰਹੇ ਹਨ।
ਟਰਬਨਸ ਫਾਰ ਆਸਟ੍ਰੇਲੀਆ ਦੇ ਪ੍ਰਧਾਨ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਅਜਿਹੇ ਵਿਦਿਆਰਥੀਆਂ ਦੀ ਮਦਦ ਲਈ ਖਾਸ ਇੰਤਜ਼ਾਮ ਕੀਤੇ ਹੋਏ ਹਨ।
ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਦੀ ਅਰਥਵਿਵਸਥਾ ਵਿੱਚ ਹਰ ਸਾਲ 32 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ। ਪਰ ਨਿਊ ਸਾਊਥ ਵੇਲਜ਼ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਦੌਰਾਨ ਉਹਨਾਂ ਦੀ ਬਾਂਹ ਫੜਨ ਲਈ ਸਰਕਾਰ ਨੇ ਕੁੱਝ ਨਹੀਂ ਕੀਤਾ ਹੈ।
ਅਮਨਦੀਪ ਹਾਂਡਾ ਨੂੰ ਹਾਲ ਵਿੱਚ ਹੀ ਉਸ ਦੀ ਸਿਡਨੀ ਵਿਚਲੀ ਹੋਟਲ ਦੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਇਸ ਵਿਦਿਆਰਥਣ ਦੇ ਭਾਰਤ ਵਿੱਚ ਰਹਿੰਦੇ ਮਾਪੇ ਹੁਣ ਤੱਕ ਤਾਂ ਉਸ ਦੀ ਆਰਥਿਕ ਮਦਦ ਕਰ ਰਹੇ ਸਨ, ਪਰ ਭਾਰਤ ਵਿੱਚ ਲੱਗੀ ਤਾਲਾਬੰਦੀ ਕਾਰਨ ਉਹਨਾਂ ਦੀ ਮਾਲੀ ਹਾਲਤ ਵੀ ਕੋਈ ਬਹੁਤ ਠੀਕ ਨਹੀਂ ਹੈ।
ਜੇ ਦੇਸ਼ ਵਿਆਪੀ ਮਦਦ ਦੀ ਗੱਲ ਕਰੀਏ ਤਾਂ:
- ਨਾਰਦਰਨ ਟੈਰੀਟੋਰੀ ਨੇ ਆਪਣੇ ਫੰਡਾਂ ਦਾ ਕੁੱਝ ਹਿੱਸਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਰਾਖਵਾਂ ਰੱਖਿਆ ਹੈ।
- ਕੂਈਨਜ਼ਲੈਂਡ ਸੂਬੇ ਨੇ ਇਹਨਾਂ ਵਿਦਿਆਰਥੀਆਂ ਨੂੰ ਖਾਣੇ, ਕੇਅਰ ਪੈਕਸ ਅਤੇ ਕਾਊਂਸਲਿੰਗ ਆਦਿ ਦੀ ਮਦਦ ਪ੍ਰਦਾਨ ਕਰਨੀ ਸ਼ੁਰੂ ਕੀਤੀ ਹੈ।
- ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆਂ ਸੂਬਿਆਂ ਨੇ ਇੱਕ-ਮੁਸ਼ਤ ਹੰਗਾਮੀ ਭੁਗਤਾਨ ਦੇਣ ਦਾ ਐਲਾਨ ਕੀਤਾ ਹੋਇਆ ਹੈ।
- ਏਸੀਟੀ ਨੇ ਇੱਕ ਡਾਇਰੈਕਟ ਇੰਮਪਲਾਇਮੈਂਟ ਫੰਡ ਕਾਇਮ ਕੀਤਾ ਹੈ ਅਤੇ ਵੈਸਟਰਨ ਆਸਟ੍ਰੇਲੀਆ ਨੇ ਇੱਕ ਸੰਕਟ ਨਿਵਾਰਣ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਨਿਊ ਸਾਊਥ ਵੇਲਜ਼ ਵਿਰੋਧੀ ਧਿਰ ਦੀ ਨੇਤਾ ਜੋਡੀ ਮੈਕੇਅ ਦਾ ਕਹਿਣਾ ਹੈ ਕਿ ਐਨ ਐਸ ਡਬਲਿਊ ਹੀ ਇੱਕ ਅਜਿਹਾ ਸੂਬਾ ਬਚਿਆ ਹੈ ਜਿਸ ਨੇ ਹਾਲੇ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਨ ਦਾ ਕੋਈ ਵੀ ਐਲਾਨ ਨਹੀਂ ਕੀਤਾ ਹੈ।
ਪ੍ਰੀਮੀਅਰ ਗਲੇਡੀਜ਼ ਬੇਰੇਜਿਕਲੀਅਨ ਨੇ ਕਿਹਾ ਹੈ ਕਿ ਅਜਿਹੀ ਮਦਦ ਉੱਤੇ ਵਿਚਾਰ ਕੀਤੀ ਜਾ ਰਹੀ ਹੈ।
ਇਸ ਦੌਰਾਨ ਟਰਬਨਸ ਫਾਰ ਆਸਟ੍ਰੇਲੀਆ ਵੱਲੋਂ ਆਪਣੇ ਵੱਲੋਂ ਦਿੱਤੀ ਜਾਣ ਵਾਲੀ ਮਦਦ ਦਾ ਵਿਸਥਾਰ ਕਰਨ ਲਈ ਹੁਣ ਪੈਰਾਮਾਟਾ ਵਿੱਚ ਵੀ ਇੱਕ ਵੱਡਾ ਹਾਲ-ਕਮਰਾ ਲਿਆ ਗਿਆ ਹੈ।
ਓਥੇ ਇਸ ਅਦਾਰੇ ਨਾਲ਼ ਜੁੜੇ ਸੇਵਾਦਾਰ ਹਫਤੇ ਦੇ ਸੱਤੋ ਦਿਨ ਹੀ ਮਦਦ ਵਾਸਤੇ ਹੈਂਮਪਰਸ ਤਿਆਰ ਕਰਦੇ ਰਹਿੰਦੇ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
Other relates stories

ਸਰਕਾਰ ਵਲੋਂ ਜਾਰੀ ਕੀਤੀ ‘ਕੋਵਿਡ-ਸੇਫ’ ਨਾਮੀ ਐਪ ਨੂੰ ਮਿਲਿਆ ਭਰਵਾਂ ਹੁੰਗਾਰਾ