ਨਿਊ ਸਾਊਥ ਵੇਲਸ ਸਰਕਾਰ ਵਿੱਚ ਹੈਰੀਟੇਜ ਮੰਤਰੀ ਡਾਨ ਹਰਵਿਨ ਨੇ ਆਖਿਆ ਹੈ ਕਿ 1968 ਵਿੱਚ ਆਸਟ੍ਰੇਲੀਆ ਦੇ ਪਹਿਲੇ ਸਿੱਖ ਗੁਰਦੁਆਰੇ ਦੀ ਸਥਾਪਨਾ ਸਮੁਚੇ ਭਾਈਚਾਰੇ ਲਈ ਸਮਾਜਕ ਅਤੇ ਧਾਰਮਕ ਅਹਿਮੀਅਤ ਰੱਖਦੀ ਹੈ।
ਦੱਸਣਯੋਗ ਹੈ ਕਿ ਗੁਰਦਵਾਰਾ ਸਾਹਿਬ ਦੀ ਪਹਿਲੀ ਇਮਾਰਤ ਤੋਂ ਹਟਕੇ ਇੱਕ ਨਵੀਂ ਇਮਾਰਤ ਵੀ ਬਣਾਈ ਗਈ ਹੈ ਜਿਸਦੇ ਚਿੱਟੇ ਤੇ ਸੋਨੇ ਰੰਗੇ ਗੁੰਬਦਾਂ ਦੀ ਵਲਗੂਲਗਾ ਵਿੱਚ ਇੱਕ ਵੱਖਰੀ ਪਛਾਣ ਅਤੇ ਅਹਿਮੀਅਤ ਹੈ।
ਗੁਰਦੁਆਰਾ ਸਾਹਿਬ ਦੇ ਨਵੇਂ ਕੰਪਲੈਕਸ ਨੂੰ 2019 ਵਿੱਚ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਸੀ।

The new building of the First Sikh Temple of Australia opened in 2019. Source: SBS Punjabi
ਬਹੁਸਭਿਆਚਾਰਕ ਮਾਮਲਿਆਂ ਲਈ ਕਾਰਜਕਾਰੀ ਮੰਤਰੀ ਜੈਫ਼ ਲੀ ਨੇ ਆਖਿਆ ਕਿ ਇਹ ਫ਼ੈਸਲਾ ਸਿੱਖ ਭਾਈਚਾਰੇ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ।
ਹੈਰੀਟੇਜ ਮੰਤਰੀ ਡਾਨ ਹਰਵਿਨ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਨੂੰ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਨ।
ਨਿਊ ਸਾਊਥ ਵੇਲਜ਼ ਸੰਸਦ ਦੇ ਕੌਂਫਸ ਹਾਰਬਰ ਲਈ ਮੈਂਬਰ ਗੁਰਮੇਸ਼ ਸਿੰਘ ਨੇ ਆਖਿਆ ਹੈ ਕਿ ਉਨ੍ਹਾਂ ਦਾ ਇਲਾਕਾ ਸੱਭਿਆਚਾਰਕ ਤੇ ਭਾਈਚਾਰਕ ਵੰਨ-ਸੁਵੰਨਤਾ ਵਾਲਾ ਇੱਕ ਵਿਕਾਸਸ਼ੀਲ ਖੇਤਰ ਹੈ।
"ਸਾਡੇ ਭਾਈਚਾਰੇ ਲਈ ਇਸ ਥਾਂ ਦਾ ਵਿਰਾਸਤ ਸੂਚੀ ਵਿੱਚ ਸ਼ਾਮਿਲ ਹੋਣਾ ਬਹੁਤ ਹੀ ਮਹੱਤਵਪੂਰਨ ਤੇ ਮਾਣ ਵਾਲੀ ਗੱਲ ਹੈ।"
ਪਿਛਲੇ 50 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਸ ਇਲਾਕੇ ਦੀ ਵਸਨੀਕ ਦੀਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨਰੰਜਣ ਸਿੰਘ ਮੋਰ 1938 ਵਿੱਚ ਆਸਟ੍ਰੇਲੀਆ ਆਏ ਸਨ।

The first Sikh Temple of Australia opened in Woolgoolga in 1968. Source: SBS Punjabi
"ਉਨ੍ਹਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਪਹਿਲੇ ਵਸੇ ਸਿੱਖ ਲੋਕਾਂ ਦੁਆਰਾ ਕੀਤੀ ਗਈ ਇਹ ਕੋਸ਼ਿਸ਼ ਕਦੇ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇੱਕ ਸਟੇਟ ਵਿਰਾਸਤ ਵਜੋਂ ਸਾਂਭੀ ਜਾਵੇਗੀ," ਉਨ੍ਹਾਂ ਕਿਹਾ।
ਸ੍ਰੀਮਤੀ ਕੌਰ ਜੋ 1964 ਵਿੱਚ ਆਪਣੇ ਪਿਤਾ ਨਾਲ ਰਹਿਣ ਲਈ ਭਾਰਤ ਤੋਂ ਵਲਗੂਲਗਾ ਆ ਗਈ ਸੀ, ਵੱਲੋਂ ਸਰਕਾਰ ਦੇ ਇਸ ਫੈਸਲੇ ਲਈ ਧੰਨਵਾਦੀ ਬੋਲ ਸਾਂਝੇ ਕੀਤੇ ਹਨ।
"ਇਹ ਮਾਣ ਦੇਣ ਲਈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ। ਇਹ ਫ਼ੈਸਲਾ ਸੁਨਿਸ਼ਚਿਤ ਕਰੇਗਾ ਕਿ ਪਹਿਲਾਂ ਸਿੱਖ ਗੁਰਦੁਆਰਾ ਸਾਡੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਸਿੱਖ ਵਿਰਾਸਤ ਬਾਰੇ ਜਾਣੂ ਕਰਵਾਉਂਦਾ ਰਹੇਗਾ।"
ਦੀਸ਼ ਕੌਰ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।

Deesh Kaur’s father Niranjan Singh More was one of the early Sikh settlers who established the first Sikh Temple in Woolgoolga. Source: Supplied
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ