ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਵਿਰਸੇ, ਵਿਕਾਸ ਅਤੇ ਹਿੰਮਤ ਦੀ ਜ਼ਿੰਦਾ ਮਿਸਾਲ ਹੈ ਕੇਨਸ ਦਾ ਪੰਜਾਬੀ ਭਾਈਚਾਰਾ: ਐਸ ਬੀ ਐਸ ਪੰਜਾਬੀ ਦਾ ਵਿਸ਼ੇਸ ਰੇਡੀਓ ਪ੍ਰੋਗਰਾਮ

A live radio program of SBS Punjabi from Cairns, Queensland. Source: SBS
ਕੇਨਸ ਤੋਂ ਐਸ ਬੀ ਐਸ ਪੰਜਾਬੀ ਦੇ ਲਾਈਵ ਰੇਡੀਓ ਪ੍ਰੋਗਰਾਮ ਵਿੱਚ ਜਿੱਥੇ 1950 ਦੇ ਦਹਾਕੇ ਵਿੱਚ ਸਮੁੰਦਰੀ ਬੇੜੇ ਰਾਹੀਂ ਆਸਟ੍ਰੇਲੀਆ ਪਹੁੰਚੀ ਮਾਤਾ ਜੀ ਦੀ ਕਹਾਣੀ ਸੁਣ ਹਿੰਮਤ ਦੀ ਮਿਸਾਲ ਮਿਲਦੀ ਹੈ, ਉੱਥੇ ਹੀ ਪਿਛਲੇ ਕੁਝ ਸਾਲਾਂ ਵਿੱਚ ਪਹੁੰਚੇ ਯੁਵਾਵਾਂ ਦੇ ਪਹਿਲੇ ਪੰਜਾਬੀ ਬਿਲਡਰ ਬਨਣ ਦਾ ਸਫਰ ਵਿਕਾਸ ਵੱਲ ਤੇਜ਼ੀ ਨਾਲ ਵੱਧਦੇ ਕਦਮਾਂ ਨੂੰ ਦਰਸਾਉਂਦਾ ਹੈ। ਜਾਣੋ ਕਵੀਨਜ਼ਲੈਂਡ ਦੇ ਕੇਨਸ ਬਾਰੇ ਹੋਰ ਜਾਣਕਾਰੀ ਅਤੇ ਨਾਲ ਹੀ ਕਿ ਕਿੰਝ ਪੰਜਾਬੀ ਮੁਟਿਆਰਾਂ ਨੇ ਭਾਈਚਾਰੇ ਨੂੰ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ਾਂ ਕੀਤੀਆਂ ਹਨ, ਇਸ ਪੌਡਕਾਸਟ ਦੇ ਜ਼ਰੀਏ।
Share