SKIP TO MAIN CONTENT

ਆਸਟ੍ਰੇਲੀਅਨ ਫਿੱਟਨੈੱਸ ਇੰਡਸਟਰੀ ਵਿੱਚ ਥੋੜ੍ਹੇ ਸਮੇਂ ਅੰਦਰ ਹੀ ਪਛਾਣ ਬਣਾਉਣ ਵਾਲੀ ਪੰਜਾਬਣ ਗੁਨੀਤ ਚੀਮਾ

Guneet Cheema
Credit: Guneet Cheema

ਆਸਟ੍ਰੇਲੀਆ ਦੀ ਫਿੱਟਨੈੱਸ ਇੰਡਸਟਰੀ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਨੁਮਾਇੰਦਗੀ ਵੀ ਕਿਸੇ ਤੋਂ ਛੁਪੀ ਨਹੀਂ ਹੈ। ਪੰਜਾਬੀ ਮੂਲ ਦੀ ਗੁਨੀਤ ਚੀਮਾ ਦਾ ਨਾਮ ਵੀ ਇਸੇ ਲੜੀ ਵਿੱਚ ਹੀ ਆਉਂਦਾ ਹੈ।ਗੁਨੀਤ ਨੇ ਇਸ ਖੇਤਰ ਵਿੱਚ ਸ਼ਾਨਦਾਰ ਅਗਵਾਈ ਕਰਦਿਆਂ ਥੋੜ੍ਹੇ ਸਮੇਂ ਵਿੱਚ ਹੀ ਨਾ ਸਿਰਫ ਆਪਣੀ ਵੱਖਰੀ ਪਛਾਣ ਬਣਾਈ ਹੈ ਬਲਕਿ ‘ਔਸਐਕਟਿਵ’ ਵਲੋਂ ਅਨੇਕਾਂ ਮਾਣ-ਸਨਮਾਨ ਵੀ ਹਾਸਿਲ ਕੀਤੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਗੁਨੀਤ ਨੇ ਭਾਰਤੀ ਮੂਲ ਦੀਆਂ ਔਰਤਾਂ ਵਿੱਚ ਸਿਹਤ ਸੰਭਾਲ ਪ੍ਰਤੀ ਅਵੇਸਲੇਪਣ ’ਤੇ ਚਿੰਤਾ ਜ਼ਾਹਰ ਕਰਦਿਆਂ ਇਸ ਪਾਸੇ ਸੁਚੇਤ ਹੋਣ ਦਾ ਸੁਨੇਹਾ ਦਿੱਤਾ ਹੈ।

Published

Updated

By Patras Masih

Presented by Patras Masih

Source: SBS

Skip to podcast episode content

ਆਸਟ੍ਰੇਲੀਆ ਦੀ ਫਿੱਟਨੈੱਸ ਇੰਡਸਟਰੀ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਨੁਮਾਇੰਦਗੀ ਵੀ ਕਿਸੇ ਤੋਂ ਛੁਪੀ ਨਹੀਂ ਹੈ। ਪੰਜਾਬੀ ਮੂਲ ਦੀ ਗੁਨੀਤ ਚੀਮਾ ਦਾ ਨਾਮ ਵੀ ਇਸੇ ਲੜੀ ਵਿੱਚ ਹੀ ਆਉਂਦਾ ਹੈ।ਗੁਨੀਤ ਨੇ ਇਸ ਖੇਤਰ ਵਿੱਚ ਸ਼ਾਨਦਾਰ ਅਗਵਾਈ ਕਰਦਿਆਂ ਥੋੜ੍ਹੇ ਸਮੇਂ ਵਿੱਚ ਹੀ ਨਾ ਸਿਰਫ ਆਪਣੀ ਵੱਖਰੀ ਪਛਾਣ ਬਣਾਈ ਹੈ ਬਲਕਿ ‘ਔਸਐਕਟਿਵ’ ਵਲੋਂ ਅਨੇਕਾਂ ਮਾਣ-ਸਨਮਾਨ ਵੀ ਹਾਸਿਲ ਕੀਤੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਗੁਨੀਤ ਨੇ ਭਾਰਤੀ ਮੂਲ ਦੀਆਂ ਔਰਤਾਂ ਵਿੱਚ ਸਿਹਤ ਸੰਭਾਲ ਪ੍ਰਤੀ ਅਵੇਸਲੇਪਣ ’ਤੇ ਚਿੰਤਾ ਜ਼ਾਹਰ ਕਰਦਿਆਂ ਇਸ ਪਾਸੇ ਸੁਚੇਤ ਹੋਣ ਦਾ ਸੁਨੇਹਾ ਦਿੱਤਾ ਹੈ।

ਭਾਰਤੀ ਬਾਸਕਟਬਾਲ ਦੇ ਚੋਟੀ ਦੇ ਖਿਡਾਰੀ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਦੀ ਧੀ ਗੁਨੀਤ ਚੀਮਾ ਨੂੰ ਖੇਡਾਂ ਅਤੇ ਸਿਹਤ ਸਾਂਭ-ਸੰਭਾਲ ਦੀ ਗੁੜ੍ਹਤੀ ਘਰ ਤੋਂ ਮਿਲ ਗਈ ਸੀ।

Guneet Cheema 2.jfif
ਗੁਨੀਤ ਚੀਮਾ, ਆਪਣੇ ਜਿਮ ਦੇ ਮੈਂਬਰਾਂ ਨਾਲ।

ਉਸ ਨੇ ਪੰਜਾਬ ਵਿੱਚ ਰਹਿੰਦਿਆਂ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਪੂਰੀ ਤਰਜੀਹ ਦਿੱਤੀ ਅਤੇ ਨੈਸ਼ਨਲ ਪੱਧਰ ਦੇ ਬਾਸਕਟਬਾਲ, ਹੈਂਡਬਾਲ ਅਤੇ ਸ਼ੂਟਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ।

ਜਨੂੰਨ ਨਾਲ ਅਤੇ ਆਨੰਦ ਮਾਣਦੇ ਹੋਏ ਕੀਤਾ ਜਾਣ ਵਾਲਾ ਕੋਈ ਵੀ ਕੰਮ ਕਦੇ ਅਸਫਲ ਨਹੀਂ ਹੁੰਦਾ।
ਗੁਨੀਤ ਚੀਮਾ

ਸਾਲ 2009 ਵਿੱਚ ਆਸਟ੍ਰੇਲੀਆ ਆ ਕੇ ਵੀ ਗੁਨੀਤ ਦਾ ਖੇਡਾਂ ਅਤੇ ਸਿਹਤ ਪ੍ਰਤੀ ਰੁਝਾਣ ਬਣਿਆ ਰਿਹਾ। ਉਸ ਨੇ ਸਾਲ 2017 ਵਿੱਚ ਆਪਣਾ ਪਹਿਲਾ ਜਿੰਮ ਖਰੀਦਿਆ ਤੇ ਇਸ ਵੇਲੇ ਉਸ ਵਲੋਂ 4 ਜਿੰਮ ਚਲਾਏ ਜਾ ਰਹੇ ਹਨ।

ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ.....

Latest podcast episodes

Follow SBS Punjabi

Download our apps

Watch on SBS

Punjabi News

Stream now