ਸੋਸ਼ਲ ਮੀਡੀਆ ਉੱਤੇ ਹਾਸਰਸ ਵੀਡੀਓਜ਼ ਲਈ ਮਸ਼ਹੂਰ ਸੰਧੂ ਜੋੜੀ ਉੱਤੇ ਵੀਜ਼ੇ ਬਹਾਨੇ ਠੱਗੀ ਦੇ ਦੋਸ਼ ਆਇਦ

Mr and Mrs Sandhu

Source: Supplied

ਪੰਜਾਬ ਪੁਲਿਸ ਨੇ ਮੁਹਾਲੀ ਸਥਿਤ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਫਰਮ ਨਾਲ਼ ਸਬੰਧ ਰੱਖਦੀ 27-ਸਾਲਾ ਬਲਜਿੰਦਰ ਕੌਰ ਨੂੰ ਵਿਦੇਸ਼ ਭੇਜਣ ਦੇ ਬਹਾਨੇ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ….


ਮਿਸਟਰ ਐਂਡ ਮਿਸਿਜ਼ ਸੰਧੂ ਸੋਸ਼ਲ ਮੀਡੀਆ, ਟਿੱਕਟੋਕ ਅਤੇ ਯੂ-ਟਿਊਬ ਉੱਤੇ ਪਤੀ-ਪਤਨੀ ਦੀ ਨੋਕ-ਝੋਕ ਨਾਲ਼ ਸਬੰਧਿਤ ਵੀਡੀਓ ਪਾਉਣ ਲਈ ਮਸ਼ਹੂਰ ਹਨ।

ਬਲਜਿੰਦਰ ਕੌਰ ਅਤੇ ਏਕਮ ਸਿੰਘ ਸੰਧੂ ਦੀ ਇਹ ਜੋੜੀ ਮੋਹਾਲੀ ਵਿੱਚ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਫਰਮ ਵੀ ਚਲਾਉਂਦੀ ਦੱਸੀ ਜਾਂਦੀ ਹੈ।

ਇਸ ਜੋੜੀ ਉੱਤੇ 2018 ਅਤੇ 2019 ਵਿੱਚ ਵਿਦੇਸ਼ ਭੇਜਣ ਦੇ ਬਹਾਨੇ ਲੋਕਾਂ ਨੂੰ ਧੋਖਾ ਦੇਣ ਦੇ ਪੰਜ ਕੇਸ ਰਜਿਸਟਰ ਹਨ।

ਇਨ੍ਹਾਂ ਦੀਆਂ ਮੁਸ਼ਕਲਾਂ ਪਿਛਲੇ ਹਫਤੇ ਉਸ ਸਮੇਂ ਹੋਰ ਵੱਧ ਗਈਆਂ ਜਦੋਂ ਮਿਸਿਜ਼ ਸੰਧੂ/ਬਲਜਿੰਦਰ ਕੌਰ ਨੂੰ ਮੁਹਾਲੀ ਪੁਲਿਸ ਨੇ ਠੱਗੀ ਦੇ 2 ਕੇਸਾਂ ਤਹਿਤ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਿਨ੍ਹਾਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਲਈ ਭੇਜ ਦਿੱਤਾ ਹੈ।

ਏਕਮ ਸੰਧੂ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਦੱਸਿਆ ਜਾ ਰਿਹਾ ਹੈ, ਪੂਰੀ ਜਾਣਕਾਰੀ ਲਈ ਸੁਣੋ ਉੱਪਰ ਦਿੱਤੀ ਆਡੀਓ ਰਿਪੋਰਟ...

Read this story in English:

Baljinder Kaur and her husband Ekam Sandhu are popular on social media as well as Tik Tok for their funny videos which they share under the title of ‘Mr and Mrs Sandhu’.

The Sandhu couple has over 180,000 followers on Instagram and approximately 85,000 on Facebook.

Police have registered at least five cases against them that are related to immigration frauds in 2018 and 2019.

On Thursday, Police arrested Baljinder Kaur who was produced before a local court before being sent to a day’s police remand.

Police are still searching for her partner Ekam Sandhu who is alleged to be part of this crime. 

For more info listen to the above mentioned audio link....

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਸੋਸ਼ਲ ਮੀਡੀਆ ਉੱਤੇ ਹਾਸਰਸ ਵੀਡੀਓਜ਼ ਲਈ ਮਸ਼ਹੂਰ ਸੰਧੂ ਜੋੜੀ ਉੱਤੇ ਵੀਜ਼ੇ ਬਹਾਨੇ ਠੱਗੀ ਦੇ ਦੋਸ਼ ਆਇਦ | SBS Punjabi