SKIP TO MAIN CONTENT

ਕੀ ਵਿਕਟੋਰੀਆ ਦੇ ਬਾਹਰਲੇ ਸਬਰਬਾਂ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ?

Background: a dumping ground which was allocated as a park
ਕੰਵਰ ਨੇ ਆਪਣੇ ਇਲਾਕੇ ਵਿੱਚ ਪਾਰਕ ਲਈ ਥਾਂ ਨਿਰਧਾਰਿਤ ਹੋਣ ਦੇ ਬਾਵਜੂਦ ਉੱਥੇੇ ਪਾਰਕ ਨਾ ਬਣਾਏ ਜਾਣ ਉੱਤੇ ਮੁਹਿੰਮ ਸ਼ੁਰੂ ਕੀਤੀ ਸੀ। Credit: Kawar

ਮੈਲਬਰਨ ਦੇ ਉੱਤਰ ਵਿੱਚ ਪੈਂਦੇ ਸਬਰਬ ਬੇਵਰਿਜ 'ਚ ਵਸਦੇ ਕੰਵਰ ਨੇ ਆਪਣੀ ਧੀ ਲਈ ਪਾਰਕ ਦੀ ਮੰਗ ਕਰਦਿਆਂ ਇੱਕ ਪਟੀਸ਼ਨ ਤਾਂ ਸ਼ੁਰੂ ਕੀਤੀ ਸੀ, ਪਰ ਸਾਲਾਂ ਬਾਅਦ ਵੀ ਉਨ੍ਹਾਂ ਦੇ ਰਿਹਾਇਸ਼ੀ ਖ਼ੇਤਰ ਵਿੱਚ ਕੋਈ ਪਾਰਕ ਨਹੀਂ ਬਣਿਆ। ਹਾਲਾਂਕਿ, ਇਸ ਮੁਹਿੰਮ ਨੇ ਮੈਲਬਰਨ ਦੇ ਬਾਹਰਲੇ ਸਬਰਬਾਂ ਦੇ ਵਸਨੀਕਾਂ ਦੀਆਂ ਚੁਣੌਤੀਆਂ ਨੂੰ ਸਾਹਮਣੇ ਲਿਆ ਦਿੱਤਾ ਹੈ। ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਵਿਕਟੋਰੀਆ ਦੇ ਬਾਹਰਲੇ ਉਪਨਗਰਾਂ ਵਿੱਚ ਉਸਾਰੀ ਤਾਂ ਵੱਧ ਰਹੀ ਹੈ, ਪਰ ਉੱਥੇ ਰਹਿਣ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਕਿੰਗ, ਜਨਤਕ ਆਵਾਜਾਈ ਅਤੇ ਪਾਰਕ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਸਭ ਤੋਂ ਵੱਡੀ ਸਮੱਸਿਆ ਰੇਲ ਲਾਈਨਾਂ ਦੀ ਕਮੀ ਕਾਰਨ ਆਵਾਜਾਈ ਦੀ ਮੁਸ਼ਕਲ ਦੱਸੀ ਜਾ ਰਹੀ ਹੈ।

Published

By Shyna Kalra

Presented by Shyna Kalra

Source: SBS

Skip to podcast episode content

ਮੈਲਬਰਨ ਦੇ ਉੱਤਰ ਵਿੱਚ ਪੈਂਦੇ ਸਬਰਬ ਬੇਵਰਿਜ 'ਚ ਵਸਦੇ ਕੰਵਰ ਨੇ ਆਪਣੀ ਧੀ ਲਈ ਪਾਰਕ ਦੀ ਮੰਗ ਕਰਦਿਆਂ ਇੱਕ ਪਟੀਸ਼ਨ ਤਾਂ ਸ਼ੁਰੂ ਕੀਤੀ ਸੀ, ਪਰ ਸਾਲਾਂ ਬਾਅਦ ਵੀ ਉਨ੍ਹਾਂ ਦੇ ਰਿਹਾਇਸ਼ੀ ਖ਼ੇਤਰ ਵਿੱਚ ਕੋਈ ਪਾਰਕ ਨਹੀਂ ਬਣਿਆ। ਹਾਲਾਂਕਿ, ਇਸ ਮੁਹਿੰਮ ਨੇ ਮੈਲਬਰਨ ਦੇ ਬਾਹਰਲੇ ਸਬਰਬਾਂ ਦੇ ਵਸਨੀਕਾਂ ਦੀਆਂ ਚੁਣੌਤੀਆਂ ਨੂੰ ਸਾਹਮਣੇ ਲਿਆ ਦਿੱਤਾ ਹੈ। ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਵਿਕਟੋਰੀਆ ਦੇ ਬਾਹਰਲੇ ਉਪਨਗਰਾਂ ਵਿੱਚ ਉਸਾਰੀ ਤਾਂ ਵੱਧ ਰਹੀ ਹੈ, ਪਰ ਉੱਥੇ ਰਹਿਣ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਕਿੰਗ, ਜਨਤਕ ਆਵਾਜਾਈ ਅਤੇ ਪਾਰਕ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਸਭ ਤੋਂ ਵੱਡੀ ਸਮੱਸਿਆ ਰੇਲ ਲਾਈਨਾਂ ਦੀ ਕਮੀ ਕਾਰਨ ਆਵਾਜਾਈ ਦੀ ਮੁਸ਼ਕਲ ਦੱਸੀ ਜਾ ਰਹੀ ਹੈ।

ਰਾਜ ਸਰਕਾਰ ਨੇ ਵਾਲਨ ਅਤੇ ਬੇਵਰਿਜ ਵਿਚਕਾਰ ਇੱਕ ਨਵਾਂ ਖੇਤਰ 'ਬੇਵਰਿਜ ਨੌਰਥ ਵੈਸਟ' ਬਣਾਉਣ ਦੀ ਯੋਜਨਾ ਬਣਾਈ ਹੈ, ਜਿਸ ਵਿੱਚ 47,000 ਹੋਰ ਲੋਕਾਂ ਦੇ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। ਮੌਜੂਦਾ ਨਿਵਾਸੀਆਂ ਦਾ ਦਾਅਵਾ ਹੈ ਕਿ ਅਜਿਹਾ ਕਰਨ ਨਾਲ ਮੌਜੂਦਾ ਸਰੋਤਾਂ ਲਈ ਸੰਘਰਸ਼ ਹੋਰ ਵੀ ਵੱਧ ਜਾਵੇਗਾ।

ਪ੍ਰਾਪਰਟੀ ਮਾਹਰਾਂ ਨੇ ਵੀ ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਇੱਕ ਟਿਕਾਊ ਯੋਜਨਾਬੰਦੀ ਵਿਸਥਾਰ ਦੀ ਮੰਗ ਕੀਤੀ ਹੈ। ਪੂਰਾ ਮਾਮਲਾ ਜਾਨਣ ਲਈ ਇਸ ਪੌਡਕਾਸਟ ਨੂੰ ਸੁਣੋ....

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now