ਆਸਟ੍ਰੇਲੀਆ 'ਚ ਪੈਂਦੀ ਅੱਤ ਦੀ ਗਰਮੀ, ਮੀਂਹ ਅਤੇ ਤੇਜ਼ ਹਵਾਵਾਂ ਦੇ ਬਾਵਜੂਦ, ਪੰਜਾਬੀ ਮੂਲ ਦੇ ਪਗੜੀਧਾਰੀ ਆਸਟ੍ਰੇਲੀਅਨ ਸੁਰੱਖਿਆ ਅਫਸਰ 'ਸ਼ਰਾਈਨ ਆਫ ਰਿਮੈਂਬਰੈਂਸ' ਉੱਤੇ ਸਾਲ ਭਰ ਪਹਿਰਾ ਦਿੰਦੇ ਹਨ।
ਇਨ੍ਹਾਂ ਸਿੱਖ ਸ਼ਰਾਈਨ ਗਾਰਡਾਂ ਦਾ ਕਹਿਣਾ ਹੈ ਕਿ ਬੇਸ਼ੱਕ ਇੱਕ ਪਰਵਾਸੀ ਵਜੋਂ ਨਵੇਂ ਦੇਸ਼ ਦੇ ਇਤਿਹਾਸ ਨਾਲ ਜੁੜਨਾ ਸੌਖਾ ਨਹੀਂ ਸੀ ਪਰ ਉਨ੍ਹਾਂ ਅਨੁਸਾਰ ਇਸ ਨੌਕਰੀ ਨੇ ਨਾ ਸਿਰਫ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਸੂਰਮਿਆਂ ਬਾਰੇ ਜਾਣੂ ਕਰਵਾਇਆ ਸਗੋਂ ਉਨ੍ਹਾਂ ਨੂੰ ਆਪਣੇ ਪਿਛੋਕੜ ਨਾਲ ਜੁੜਨ ਦਾ ਮੌਕਾ ਵੀ ਦਿੱਤਾ ਹੈ।
ਲੁਧਿਆਣੇ ਤੋਂ ਆਏ ਮਨਪਿੰਦਰਪਾਲ ਗਿੱਲ ਨੇ ਜਦੋਂ ਵਿਕਟੋਰੀਆ ਪੁਲਿਸ ਸੁਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਤਾਂ ਭਾਰਤ ਤੋਂ ਆਏ ਇਸ ਸਿੱਖ ਪ੍ਰਵਾਸੀ ਨੂੰ ਯਕੀਨ ਨਹੀਂ ਸੀ ਕਿ ਆਸਟ੍ਰੇਲੀਆ ਦੇ ਜੰਗੀ ਯਾਦਗਾਰ ਸਥਾਨ ਵਿੱਚ ਕਿਸੇ ਦਸਤਾਰਧਾਰੀ ਲਈ ਵੀ ਜਗ੍ਹਾ ਹੋਵੇਗੀ।
PSO ਸੀਨੀਅਰ ਮਨਪਿੰਦਰ ਗਿੱਲ ਅਗਸਤ 2022 ਤੋਂ ਸ਼ਰਾਈਨ ਗਾਰਡ ਵਜੋਂ ਕੰਮ ਕਰ ਰਹੇ ਹਨ। Credit: SBS Punjabi/Puneet Dhingra
ਸਾਡੇ ਗੁਰੂਆਂ ਨੇ ਜੋ ਸਾਨੂੰ ਸਿਧਾਂਤ ਦਿੱਤੇ ਹਨ, ਉਨ੍ਹਾਂ ਵਿੱਚ ਕਿਰਤ ਕਰਨਾ ਅਤੇ ਸੇਵਾ ਕਰਨਾ ਸ਼ਾਮਲ ਹੈ। ਸਾਡਾ ਇਤਿਹਾਸ ਹੀ ਖੰਡੇ ਦੀ ਧਾਰ ਤੋਂ ਨਿਕਲਿਆ ਹੈ।PSO Senior Manpinder GILL, Shrine Guard
PSO ਸੀਨੀਅਰ ਜੋਗਜਿੰਦਰ ਸਿੰਘ ਭਾਰਤ ਦੇ ਪੰਜਾਬ ਤੋਂ ਇੱਕ ਪ੍ਰਵਾਸੀ ਹਨ। Credit: SBS Punjabi/ Puneet Dhingra
ਜੋਗਜਿੰਦਰ ਦੇ ਪਿਤਾ ਭਾਰਤੀ ਫੌਜ ਦਾ ਹਿੱਸਾ ਸਨ। ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਵਰਦੀ ਪਾ ਕੇ ਆਪਣੇ ਪਿਤਾ ਦੀ "ਵਿਰਾਸਤ" ਨੂੰ ਜਾਰੀ ਰੱਖਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਵਿਕਟੋਰੀਆ ਪੁਲਿਸ ਵਿੱਚ ਉਸ ਵੇਲੇ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਵਿਰਲੇ ਹੀ ਸਿੱਖ ਇਸ ਖਿੱਤੇ ਵਿੱਚ ਕੰਮ ਕਰਦੇ ਸਨ।
ਮੇਰੀ ਧਾਰਨਾ ਤੋਂ ਉਲਟ, ਵਿਕਟੋਰੀਆ ਪੁਲਿਸ ਦੇ ਸਹਿ-ਕਰਮਚਾਰੀਆਂ ਨੇ ਮੈਨੂੰ ਪੁੱਛਿਆ ਕਿ ਮੈਂ ਸਿੰਘ ਹੋ ਕੇ ਵੀ ਪੱਗ ਕਿਉਂ ਨਹੀਂ ਬੰਨ੍ਹਦਾ? ਜਿਸਨੇ ਮੈਨੂੰ ਸੋਚੀ ਪਾ ਦਿੱਤਾ ਕਿ ਜੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਤਾਂ ਮੈਂ ਆਪਣੀ ਪਛਾਣ ਕਿਉਂ ਛੱਡ ਰਿਹਾ ਹਾਂ?PSO Senior Jogjinder SINGH
ਸ਼ਰਾਈਨ ਵਿੱਚ ਨੌਕਰੀ ਕਰਨ ਤੋਂ ਬਾਅਦ ਜੋਗਜਿੰਦਰ ਸਿੰਘ ਨੂੰ ਆਸਟ੍ਰੇਲੀਆ ਦੀਆਂ ਜੰਗਾਂ ਵਿੱਚ ਸਿੱਖਾਂ ਦੀ ਹਿੱਸੇਦਾਰੀ ਬਾਰੇ ਪਤਾ ਲਗਿਆ।
ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਵੱਸਣ ਵਾਲੇ ਪਹਿਲੇ ਸਿੱਖਾਂ ਅਤੇ ਉਨ੍ਹਾਂ ਦੇ ਇਤਿਹਾਸ ਬਾਰੇ ਵੀ ਜਾਨਣਾ ਸ਼ੁਰੂ ਕੀਤਾ।
ਉਹ ਪ੍ਰਵਾਸੀ ਸਿੱਖਾਂ ਦੇ ਵੂਲਗੂਲਗਾ ਵਰਗੇ ਸ਼ੁਰੂਆਤੀ ਸਥਾਨਾਂ ਦਾ ਵੀ ਦੌਰਾ ਕਰ ਚੁੱਕੇ ਹਨ ਅਤੇ ਕਹਿੰਦੇ ਹਨ ਕਿ, "ਉਹ ਆਪਣੀ ਪਛਾਣ ਕਾਇਮ ਰੱਖਦੇ ਹੋਏ ਆਪਣੇ ਬੱਚਿਆਂ ਨੂੰ ਤਰੱਕੀ ਦੇ ਨਾਲ-ਨਾਲ ਆਪਣੇ ਪਿਛੋਕੜ ਨਾਲ ਜੁੜੇ ਰਹਿਣ ਦੀ ਵੀ ਸਿੱਖਿਆ ਦੇ ਰਹੇ ਹਨ।"
ਸੁਣੋ ਵਿਕਟੋਰੀਆ ਦੀ Shrine of Remembrance ਦੇ ਪਗੜੀਧਾਰੀ ਰਾਖੇਆਂ ਦੀ ਕਹਾਣੀ ਇਸ ਪੌਡਕਾਸਟ ਰਾਹੀਂ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।