Key Points
- ਬਹੁ-ਸੱਭਿਆਚਾਰਕ ਸੰਗਠਨਾਂ ਲਈ ਇੱਕ ਨਵਾਂ $5 ਮਿਲੀਅਨ ਦਾ ਫੰਡ
- ਬਹੁ-ਸੱਭਿਆਚਾਰਕ ਗ੍ਰਾਂਟਾਂ ਲਈ ਅਰਜ਼ੀ ਦੇਣ ਵਾਲੀਆਂ ਸੰਸਥਾਵਾਂ ਲਈ "ਸਮਾਜਿਕ ਏਕਤਾ ਪ੍ਰਤੀਬੱਧਤਾ" ਲਾਜ਼ਮੀ
ਜਾਰਜ ਲੇਕਾਕਿਸ ਦੀ ਅਗਵਾਈ ਵਾਲੇ ਵਿਕਟੋਰੀਅਨ ਮਲਟੀਕਲਚਰਲ ਰਿਵਿਊ ਵਿੱਚ ਪਾਇਆ ਗਿਆ ਕਿ ਰਾਜ ਦੀ ਸਮਾਜਿਕ ਏਕਤਾ ਨੂੰ ਵਿਦੇਸ਼ੀ ਤਨਾਵ ਅਤੇ ਵੱਧਦੀ ਕਾਸਟ ਆਫ ਲਿਵਿੰਗ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਸਦੇ ਮੱਦੇਨਜ਼ਰ ਹੁਣ ਵਿਕਟੋਰੀਆ ਸਰਕਾਰ ਨੇ ਇੱਕ ਨਵੀਂ ਸੰਸਥਾ ਸਥਾਪਤ ਕਰਨ ਦਾ ਐਲਾਨ ਕੀਤਾ ਹੈ।
ਇਸ ਨਵੀ ਸੰਸਥਾ ਦੀ ਅਗਵਾਈ 'ਕੋਆਰਡੀਨੇਟਰ ਜਨਰਲ' ਕਰਨਗੇ। ਪ੍ਰੀਮੀਅਰ ਜੈਸਿੰਟਾ ਐਲਨ ਦਾ ਕਹਿਣਾ ਹੈ ਕਿ 'ਕੋਆਰਡੀਨੇਟਰ ਜਨਰਲ' ਸਰਕਾਰ ਵਿੱਚ ਵੱਖ-ਵੱਖ ਭਾਈਚਾਰਿਆਂ ਲਈ ਇੱਕ ਸੁਤੰਤਰ ਆਵਾਜ਼ ਵਜੋਂ ਕੰਮ ਕਰਨਗੇ। ਇਹ ਔਹਦਾ ਕਿਸਨੂੰ ਦਿੱਤਾ ਜਾਵੇਗਾ ਇਸਦਾ ਐਲਾਨ ਅਜੇ ਤਕ ਨਹੀਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਸਮਾਜਿਕ ਏਕਤਾ ਵਧਾਉਣ ਲਈ ਬਹੁ-ਸੱਭਿਆਚਾਰਕ ਸੰਗਠਨਾਂ ਲਈ ਇੱਕ ਨਵਾਂ $5 ਮਿਲੀਅਨ ਦਾ ਫੰਡ ਵੀ ਐਲਾਨਿਆ ਗਿਆ ਹੈ।
ਨਾਲ ਹੀ, ਬਹੁ-ਸੱਭਿਆਚਾਰਕ ਗ੍ਰਾਂਟਾਂ ਲਈ ਅਰਜ਼ੀ ਦੇਣ ਵਾਲੀਆਂ ਸੰਸਥਾਵਾਂ ਨੂੰ ਇੱਕ ਨਵੇਂ "ਸਮਾਜਿਕ ਏਕਤਾ ਪ੍ਰਤੀਬੱਧਤਾ" (social cohesion commitment) ਦੀ ਪਾਲਣਾ ਕਰਨੀ ਪਵੇਗੀ। ਐਲਨ ਨੇ ਦੱਸਿਆ ਕਿ ਇਸ ਵਾਅਦੇ ਨੂੰ ਫਿਰ ਸਰਕਾਰ ਦੇ ਸਾਰੇ ਖੇਤਰਾਂ ਵਿੱਚ ਇੱਕ ਮਿਆਰੀ ਫੰਡਿੰਗ ਸਮਝੌਤਾ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਐਲਾਨ ਅਗਲੇ ਸਾਲ ਵਿਕਟੋਰੀਆ ਰਾਜ ਚੋਣਾਂ ਤੋਂ ਪਹਿਲਾਂ ਆਇਆ ਹੈ।
ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ:
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।