ਪੰਜਾਬ ਦੇ ਸਾਬਕਾ ਫ਼ੂਡ ਸਪਲਾਈ ਮੰਤਰੀ ਤੇ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਲਈ ਅਨਾਜ ਟੈਂਡਰ ਅਲਾਟਮੈਂਟ ਘੁਟਾਲੇ ਨੂੰ ਲੈਕੇ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ ਕਿਉਂਕਿ ਵਿਜੀਲੈਂਸ ਬਿਊਰੋ ਦੀ ਜਾਂਚ ਨੇ ਅਨਾਜ ਦੀ ਖਰੀਦ ਵਿੱਚ ਧੋਖਾਧੜੀ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਅਤੇ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਪੰਜਾਬੀ ਡਾਇਰੀ
ਪੰਜਾਬ ਸੂਬੇ ਵਿੱਚ ਝੋਨੇ ਦੇ ਘੱਟੋ-ਘੱਟ ਚਾਰ ਸੀਜ਼ਨਾਂ ਦੌਰਾਨ ਖਰੀਦ ਏਜੰਸੀਆਂ ਵੱਲੋਂ ਖਰੀਦੇ ਗਏ ਅਨਾਜ ਦੀ ਮਾਤਰਾ ਸੂਬੇ ਭਰ ਵਿੱਚ ਝੋਨੇ ਦੀ ਕੁੱਲ ਪੈਦਾਵਾਰ ਨਾਲੋਂ ਕਿਤੇ ਵੱਧ ਸੀ।
ਜਾਂਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਬੀਤੇ ਦਿਨੀਂ ਆੜ੍ਹਤੀਆ ਕ੍ਰਿਸ਼ਨ ਲਾਲ ਢੋਤੀਵਾਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਝੋਨੇ ਦੀ ਖਰੀਦ ਨੂੰ ਲੈਕੇ ਹੋਏ ਘੁਟਾਲੇ ਦਾ ਪਰਦਾਫਾਸ਼ ਹੋ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਕੇਂਦਰ ਵੱਲੋਂ ਸੂਬੇ ਵਿੱਚ ਪੈਦਾਵਾਰ ਦੇ ਮੁਕਾਬਲੇ ਝੋਨੇ ਦੀ ਖਰੀਦ ਵਿੱਚ ਵੱਡੇ ਫਰਕ ਉੱਤੇ ਸ਼ੰਕਾ ਜਤਾਈ ਗਈ ਸੀ।
Share





