ਐਸ ਕੌਰ ਇੱਕ ਪੰਜਾਬੀ ਗਾਇਕਾ ਹੈ ਜੋ ਆਪਣੀ ਸੁਰੀਲੀ ਗਾਇਕੀ ਨਾਲ਼ ਆਪਣੇ ਸੁਣਨ ਵਾਲਿਆਂ ਨੂੰ ਨਿਹਾਲ ਕਰਨ ਦੀ ਸਮਰੱਥਾ ਰੱਖਦੀ ਹੈ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਸਨੇ ਦੱਸਿਆ ਕਿ ਉਹ ਖੁਦ ਭਾਵੇਂ ਲੋਕ-ਗਾਇਕੀ ਨੂੰ ਸਮਰਪਿਤ ਰਹੀ ਹੈ ਪਰ ਉਸਦੀ ਕੋਸ਼ਿਸ਼ ਹਰ ਪ੍ਰਕਾਰ ਦੇ ਗੀਤ ਗਾਓਣ ਦੀ ਰਹੀ ਹੈ।
ਪਿਛਲੇ ਦਿਨੀਂ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਉਸਦਾ ਐਸ ਬੀ ਐਸ ਦੇ ਮੈਲਬੌਰਨ ਸਟੂਡੀਓ ਵੀ ਆਉਣਾ ਹੋਇਆ ਜਿਥੋਂ ਉਸਨੇ ਆਪਣੇ ਸੁਨਣ ਵਾਲਿਆਂ ਲਈ ਵੰਨਗੀ ਮਾਤਰ ਕਈ ਬੋਲੀਆਂ ਅਤੇ ਲੋਕ ਗੀਤ ਸੁਣਾਏ।