ਏਜਡ ਕੇਅਰ ਰਾਇਲ ਕਮਿਸ਼ਨ ਨੂੰ ਅਜਿਹੀਆਂ ਚਿੰਤਾ ਕਰਨ ਵਾਲੀਆਂ ਜਾਣਕਾਰੀਆਂ ਮਿਲੀਆਂ ਹਨ ਜਿਨਾਂ ਵਿੱਚ ਬਜ਼ੁਰਗਾਂ ਦੀ ਸੰਭਾਲ ਸਹੀ ਤਰੀਕੇ ਨਾਲ ਨਾ ਕਰ ਪਾਉਣ ਬਾਰੇ ਪਤਾ ਚਲਿਆ ਹੈ। ਬਰਿਸਬੇਨ ਨਿਵਾਸੀ ਗਲੋਰੀਆ ਗੋਘ ਦੀ 96 ਸਾਲਾ ਮਾਤਾ ਦੀ ਸੰਭਾਲ ਕਰਨ ਵਾਸਤੇ ਉਸ ਨੂੰ ਚਾਰ ਨਰਸਿੰਗ ਘਰਾਂ ਦੇ ਚੱਕਰ ਲਾਉਣੇ ਪਏ ਸਨ।
ਜਦੋਂ ਇਸ ਮਾਤਾ ਪੈਰੂਟ-ਸ਼ੋਵਿਨ ਦੀ ਬੇਟੀ ਨੂੰ ਆਪਣੇ ਲਈ ਕੁੱਝ ਸਮਾਂ ਚਾਹੀਦਾ ਸੀ ਤਾਂ ਉਸ ਨੂੰ ਨਰਸਿੰਗ ਹੋਮ ਵਿੱਚ ਭਰਤੀ ਕਰਵਾਇਆ ਗਿਆ ਸੀ। ਸਿਡਨੀ ਯੁਨਿਵਰਸਿਟੀ ਦੇ ਡਿਮੈਂਨਸ਼ੀਆ ਮਾਹਰ ਐਸੋਸ਼ਿਏਟ ਪਰੋਫੈਸਰ ਲੀਅ-ਫੇਅ ਲੋਅ ਦਾ ਕਹਿਣਾ ਹੈ ਕਿ ਰਾਇਲ ਕਮਿਸ਼ਨ ਨੂੰ ਮਿਲੀਆਂ ਹਜ਼ਾਰਾਂ ਹੀ ਸ਼ਿਕਾਇਤਾਂ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਆਸਟਰੇਲੀਆ ਆਪਣੇ ਬਜ਼ੁਰਗਾਂ ਦੀ ਸਹੀ ਸੰਭਾਲ ਕਰਨ ਤੋਂ ਅਜੇ ਕੋਹਾਂ ਦੂਰ ਹੈ।
ਨਾਲ ਹੀ ਸੇਵਾ ਪਰਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਸਰਕਾਰ ਵਲੋਂ ਉਚਿਤ ਮਾਲੀ ਮਦਦ ਨਾ ਮਿਲਣ ਦੀ ਸ਼ਿਕਾਇਤ ਵੀ ਹੈ। ਏਜਡ ਕੇਅਰ ਵਿੱਚ ਕੰਮ ਕਰਨ ਵਾਲਿਆਂ ਨੂੰ ਪ੍ਰਤੀ ਘੰਟਾ 20 ਤੋਂ 25 ਡਾਲਰ ਮਿਲਣ ਕਾਰਨ ਉਹ ਨਰਸਿੰਗ ਘਰਾਂ ਦੇ ਗੁੰਝਲਦਾਰ ਸਿਸਟਮ ਵਿੱਚ ਇਕ ਤਰਾਂ ਨਾਲ ਫਸੇ ਹੋਏ ਜਾਪਦੇ ਹਨ। ਗਲੋਰੀਆ ਗੋਘ ਦੀ ਮਾਤਾ ਜੋ ਕਿ ਆਪਣੇ ਸਮੇਂ ਵਿੱਚ ਮੌਰੀਸ਼ੀਅਸ ਦੀ ਇਕ ਉੱਚ ਕੋਟੀ ਦੀ ਗਾਇਕਾ ਰਹਿ ਚੁੱਕੀ ਹੈ, ਸਿਡਨੀ ਦੇ ਇਕ ਰਿਸਪਾਈਟ ਕੇਅਰ ਵਿਚ ਬਿਤਾਏ ਛੋਟੇ ਜਿਹੇ ਸਮੇਂ ਦੌਰਾਨ ਹੋਏ ਹਾਦਸੇ ਕਾਰਨ ਤੁਰਨ ਫਿਰਨ ਤੋਂ ਲਾਚਾਰ ਹੋ ਚੁੱਕੀ ਹੈ।
ਆਸਟ੍ਰੇਲੀਆ ਵਿੱਚ ਸਰਕਾਰ ਦੀ ਮਦਦ ਨਾਲ ਚਲਣ ਵਾਲੇ ਨਰਸਿੰਗ ਘਰਾਂ ਵਿੱਚ ਰਹਿਣ ਵਾਲੇ 50% ਲੋਕ ਡਿਮੈਂਨਸ਼ੀਆ ਤੋਂ ਪੀੜਤ ਹਨ। ਹਾਲਾਂਕਿ, 70% ਦੇ ਕਰੀਬ ਸੇਵਾ ਕਰਨ ਵਾਲਿਆਂ ਨੂੰ ਡਿਮੈਂਨਸ਼ੀਆ ਦੀ ਲੋੜੀਂਦੀ ਟਰੇਨਿੰਗ ਹੀ ਨਹੀਂ ਮਿਲੀ ਹੋਈ।
ਨਰਸਿੰਗ ਘਰਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੇ ਪਰਿਵਾਰਾਂ ਨੂੰ ਜਿਆਦਾਤਰ ਸ਼ਿਕਾਇਤ ਉੱਥੋਂ ਦੇ ਘੱਟ ਸਟਾਫ ਅਤੇ ਮਾੜੀ ਸੇਵਾ ਤੋਂ ਹੀ ਹੈ। ਜਦੋਂ ਏਜਡ ਕੇਅਰ ਦੀ ਮਾਹਰ ਨਤਾਸ਼ਾ ਚੈਡਵਿਕ ਨੂੰ ਆਪਣੀ ਹੀ ਮਾਤਾ ਵਾਸਤੇ ਇੱਕ ਨਰਸਿੰਗ ਹੋਮ ਦੀ ਜਰੂਰਤ ਪਈ ਤਾਂ ਉਸ ਨੇ ਇਕ ਨਿਵੇਕਲੇ ਮਾਡਲ ਨੂੰ ਤਿਆਰ ਦੀ ਠਾਣ ਲਈ। ਇੱਥੋਂ ਪੈਦਾ ਹੋਇਆ ਇਕ ਅਜਿਹਾ ਸਭਿਆਚਾਰਕ ਮਾਈਕਰੋ-ਟਾਊਨ ਜਿੱਥੇ ਰਿਹਾਇਸ਼ ਕਰਨ ਵਾਲੇ ਆਪਣੇ ਗੁਆਂਢੀਆਂ ਨਾਲ ਇਕਦਮ ਘੁਲ ਮਿਲ ਕੇ ਰਹਿੰਦੇ ਹਨ।
ਕੂਈਨਜ਼ਲੈਂਡ ਦੇ ਇੱਕ ਛੋਟੇ ਜਿਹੇ ਸ਼ਹਿਰ ਬੈਲਮੀਅਰ ਵਿੱਚ ਸਥਾਪਤ ਇਸ ਨਿਊ ਡਾਇਰੈਕਸ਼ਨ ਕੇਅਰ ਨਾਮੀ ਮਾਈਕਰੋਟਾਊਨ ਦੀ ਮੁਖੀ ਨਤਾਸ਼ਾ ਚੈਡਵਿਕ ਨੇ ਛੇ ਗਲੀਆਂ ਵਿੱਚ ਤਕਰੀਬਨ 17 ਛੋੇਟੇ ਘਰਾਂ ਨੂੰ ਸਥਾਪਤ ਕੀਤਾ ਹੈ। ਇਸ ਵਿੱਚ ਇੱਕ ਵੈਲਨੈਸ ਸੈਂਟਰ, ਕੈਫੇ, ਗਰੋਸਰੀ ਸਟੋਰ, ਸਿਨੇਮਾ ਅਤੇ ਹੋਰ ਨਿੱਕਸੁਕ ਵੀ ਮੁਹੱਈਆ ਕਰਵਾਇਆ ਹੋਇਆ ਹੈ। ਚਾਰ ਸਾਲ ਖੁੱਦ ਸੰਭਾਲ ਕਰਨ ਤੋਂ ਬਾਅਦ ਗੋਘ ਨੇ ਆਪਣੀ ਮਾਤਾ ਨੂੰ ਵੀ ਇਸੇ ਮਾਈਕਰੋ-ਟਾਊਨ ਵਿੱਚ ਦਾਖਲ ਕਰਵਾਉਣ ਦਾ ਨਿਸ਼ਚਾ ਕੀਤਾ।
ਇਸ ਸਮੇਂ ਦੁਪਿਹਰ ਦੇ ਖਾਣੇ ਦਾ ਸਮਾਂ ਹੋ ਰਿਹਾ ਹੈ ਅਤੇ ਗਲੋਰੀਆ ਨੇ ਆਪਣੀ ਇੱਕ ਮਿਤਰ ਨਾਲ ਬਰਿਸਬੇਨ ਤੋਂ ਡੇਢ ਘੰਟਾ ਡਰਾਈਵ ਕਰਦੇ ਹੋਏ ਆਪਣੀ ਮਾਤਾ ਦਾ ਹਾਲ ਜਾਨਣ ਲਈ ਇੱਥੇ ਪਹੁੰਚੀ ਹੈ। ਕੁੱਝ ਸਰਕਾਰੀ ਨਰਸਿੰਗ ਘਰਾਂ, ਜਿਥੇ ਇੱਕ ਦਿਨ ਦੇ ਖਾਣੇ ਦਾ ਬਜਟ ਸਿਰਫ 6 ਡਾਲਰ ਹੀ ਹੁੰਦਾ ਹੈ, ਦੇ ਮੁਕਾਬਲੇ ਇੱਥੇ ਰਹਿਣ ਵਾਲੇ 7 ਲੋਕਾਂ ਲਈ ਖਾਣੇ ਦੀ ਸੂਚੀ ਅਤੇ ਖਾਣਾ ਉਹਨਾਂ ਦੇ ਸਾਹਮਣੇ ਹੀ ਤਿਆਰ ਕੀਤਾ ਜਾਂਦਾ ਹੈ। ਡਿਮੈਂਨਸ਼ੀਆ ਕਾਰਨ ਇਸ ਦੀ ਮਾਤਾ ਅੰਗਰੇਜੀ ਬੋਲਣਾ ਭੁਲ ਗਈ ਹੈ। ਇਸੇ ਕਾਰਨ ਗਲੋਰੀਆਂ ਨੂੰ ਇਹ ਚਿੰਤਾ ਸੀ ਕਿ ਉਸ ਦੀ ਮਾਤਾ ਨਾਲ ਉਸ ਦੀ ਮਾਤ ਭਾਸ਼ਾ ਵਿੱਚ ਕੋਣ ਗਲ ਕਰੇਗਾ।
ਕੈਫੇ ਦੇ ਐਨ ਸਾਹਮਣੇ ਪਏ ਪਿਆਨੋ ਉੱਤੇ 72 ਸਾਲਾਂ ਦੀ ਇੱਕ ਹੋਰ ਮਾਈਕਰੋ-ਟਾਊਨ ਨਿਵਾਸੀ ਜੈਨ ਸੇਗੇਰ ਹਰ ਰੋਜ਼ ਸੰਗੀਤ ਵਜਾਉਂਦੀ ਹੈ।
ਇੱਥੋਂ ਦਾ ਮਾਹੋਲ ਬਹੁਤ ਹੀ ਖੁਸ਼ਗਵਾਰ ਹੈ। ਇੱਕ ਪਾਸੇ ਇਕ ਹੋਰ ਮਾਤਾ ਆਪਣੇ ਵਾਲ ਬਣਵਾ ਰਹੀ ਹੈ ਜਦਕਿ ਉਸ ਦੀ ਬੇਟੀ ਆਪਣੀ ਬੱਚੀ ਨਾਲ ਦਿਲ ਪਰਚਾ ਰਹੀ ਹੈ।
ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਮਾਈਕਰੋ-ਟਾਊਨ ਦੇ ਵਸਨੀਕਾਂ ਵਿੱਚ ਬਹੁਤਾਤ ਅਜਿਹੇ ਲੋਕਾਂ ਦੀ ਹੈ ਜਿਨਾਂ ਨੂੰ ਹਾਲ ਵਿੱਚ ਹੀ ਡਿਮੈਨਸ਼ੀਆ ਨਾਲ ਦੋ ਚਾਰ ਹੋਣਾ ਪਿਆ ਹੈ। ਇਹਨਾਂ ਦੀ ਉਮਰ 50 ਤੋਂ 100 ਦੇ ਵਿਚਕਾਰ ਹੈ। ਨਤਾਸ਼ਾ ਚੈਡਵਿੱਕ ਇੱਥੋਂ ਦੇ ਹਲਕੇ ਫੁਕਲੇ ਮਾਹੋਲ ਦਾ ਸਿਹਰਾ ਵਿਆਪਕ ਸਭਿਆਚਾਰਾਂ ਤੋਂ ਆਏ ਬਜ਼ੁਰਗਾਂ ਅਤੇ ਸਹੀ ਤਰਾਂ ਨਾਲ ਚੁਣੇ ਗਏ ਸੇਵਕਾਂ ਦੇ ਸਿਰ ਹੀ ਬੰਨਦੀ ਹੈ।
ਆਸਟ੍ਰੇਲੀਆ ਦੀ “Re-imagining aged care in Australia” ਨਾਮੀ ਲੜੀ ਵਿੱਚ ਅਜਿਹੇ ਹੋਰ ਕਈ ਨਵੀਨਤਾ ਦੇ ਅਧਾਰ ਤੇ ਬਣਾਏ ਗਏ ਮਾਡਲਾਂ ਉੱਤੇ ਝਾਤੀ ਮਾਰੀ ਜਾਵੇਗੀ, ਜਿਨਾਂ ਵਿੱਚ ਆਸਟਰੇਲੀਆ ਦੇ ਬਹੁ-ਸਭਿਅਕ ਭਾਈਚਾਰੇ ਦੇ ਬਜ਼ੁਰਗਾਂ ਦੀ ਸੇਵਾ ਚੰਗੀ ਤਰਾਂ ਨਾਲ ਕੀਤੀ ਜਾ ਰਹੀ ਹੈ।
Other related stories

Dementia second leading cause of death in Australia