SKIP TO MAIN CONTENT

ਮਹਾਰਾਣੀ ਬਰਤਾਨੀਆ ਦੇ ਸੋਗ ਸਮਾਗਮ ਤੇ ਦਰਦਾਂ ਦੀ ਦਾਸਤਾਨ ਪੰਜਾਬੀਆਂ ਦੀ

ਪੰਜਾਬੀ ਭਾਈਚਾਰੇ ਲਈ ਬਰਤਾਨੀਆ ਦੀ ਮਲਿਕਾ ਅਲਿਜ਼ਬੈਥ ਦੀ ਅਹਿਮੀਅਤ
ਪੰਜਾਬੀ ਭਾਈਚਾਰੇ ਲਈ ਬਰਤਾਨੀਆ ਦੀ ਮਲਿਕਾ ਅਲਿਜ਼ਬੈਥ ਦੀ ਅਹਿਮੀਅਤ Credit: Supplied

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ 96 ਸਾਲ ਦੀ ਲੰਬੀ ਉਮਰ ਭੋਗਕੇ, 70 ਸਾਲ ਸ਼ਾਹੀ ਤਾਕਤ ਹੰਢਾਕੇ, ਸਤੰਬਰ ਦੀ 8 ਤਰੀਕ ਨੂੰ ਜਹਾਨੋਂ ਰੁਖ਼ਸਤ ਹੋ ਗਈ ਹੈ। 'ਰਾਣੀ ਦਾ ਹੋਣਾ ਜਾਂ ਨਾ ਹੋਣਾ' ਸਾਡੇ ਭਾਈਚਾਰੇ ਲਈ ਕੀ ਅਹਿਮੀਅਤ ਰੱਖਦਾ ਹੈ, ਪੇਸ਼ ਨੇ ਇਸ ਬਾਰੇ ਪੰਜਾਬੀ ਲੇਖਕ, ਕਾਲਮਨਵੀਸ ਤੇ ਰੇਡੀਓ ਪੇਸ਼ਕਾਰ ਸੁਖਮਿੰਦਰ ਗੱਜਣਵਾਲਾ ਦੇ ਵਿਚਾਰ ਜੋ ਅੱਜਕੱਲ੍ਹ ਆਪਣੇ ਆਸਟ੍ਰੇਲੀਆ ਦੌਰੇ 'ਤੇ ਹਨ।

Published

Updated

By Preetinder Grewal

Source: SBS

Skip to podcast episode content

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ 96 ਸਾਲ ਦੀ ਲੰਬੀ ਉਮਰ ਭੋਗਕੇ, 70 ਸਾਲ ਸ਼ਾਹੀ ਤਾਕਤ ਹੰਢਾਕੇ, ਸਤੰਬਰ ਦੀ 8 ਤਰੀਕ ਨੂੰ ਜਹਾਨੋਂ ਰੁਖ਼ਸਤ ਹੋ ਗਈ ਹੈ। 'ਰਾਣੀ ਦਾ ਹੋਣਾ ਜਾਂ ਨਾ ਹੋਣਾ' ਸਾਡੇ ਭਾਈਚਾਰੇ ਲਈ ਕੀ ਅਹਿਮੀਅਤ ਰੱਖਦਾ ਹੈ, ਪੇਸ਼ ਨੇ ਇਸ ਬਾਰੇ ਪੰਜਾਬੀ ਲੇਖਕ, ਕਾਲਮਨਵੀਸ ਤੇ ਰੇਡੀਓ ਪੇਸ਼ਕਾਰ ਸੁਖਮਿੰਦਰ ਗੱਜਣਵਾਲਾ ਦੇ ਵਿਚਾਰ ਜੋ ਅੱਜਕੱਲ੍ਹ ਆਪਣੇ ਆਸਟ੍ਰੇਲੀਆ ਦੌਰੇ 'ਤੇ ਹਨ।

ਇਸ ਪੇਸ਼ਕਾਰੀ ਵਿੱਚ ਜਿੱਥੇ ਸੁਖਮਿੰਦਰ ਗੱਜਣਵਾਲਾ ਨੇ ਸਿੱਖਾਂ ਦੁਆਰਾ ਬ੍ਰਿਟਿਸ਼ ਸਾਮਰਾਜ ਲਈ ਫ਼ੌਜੀਆਂ ਵਜੋਂ ਲੜਾਈਆਂ ਵਿੱਚ ਪਾਏ ਗਏ ਯੋਗਦਾਨ ਬਾਰੇ ਦੱਸਿਆ ਉੱਥੇ ਸਿੱਖ ਰਾਜ ਦੇ ਪਤਨ ਵੇਲ਼ੇ ਤੇ ਓਸ ਪਿੱਛੋਂ ਬਸਤੀਵਾਦੀ ਅੰਗਰੇਜਾਂ ਦੁਆਰਾ ਕੀਤੇ ਜ਼ਬਰ-ਜ਼ੁਲਮ ਤੇ ਧੋਖਿਆਂ ਦਾ ਵੀ ਜ਼ਿਕਰ ਕੀਤਾ।

ਕੋਹਿਨੂਰ ਹੀਰੇ ਸਣੇ ਮਹਾਰਾਜਾ ਰਣਜੀਤ ਸਿੰਘ ਦੇ ਖਜਾਨੇ ਨੂੰ ਲੁੱਟਕੇ ਇੰਗਲੈਂਡ ਲੈ ਜਾਣਾ, ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਦੀ ਹੋਣੀ, ਵੰਡ ਦੇ ਉਜਾੜੇ, ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਤੇ ਹੋਰ ਕਿੰਨੇ ਹੀ ਇਹੋ ਜਿਹੇ ਵਰਤਾਰਿਆਂ ਵਿੱਚ ਸ਼ਾਹੀ ਪਰਿਵਾਰ ਦੀ ਸ਼ਮੂਲੀਅਤ ਤੇ ਕਦੇ ਵੀ ਮੁਆਫੀ ਨਾ ਮੰਗਣਾ ਵੀ ਲੇਖਕ ਨੂੰ ਰੜਕਦਾ ਹੈ।

ਜ਼ਰੂਰੀ ਨੋਟ: ਪੇਸ਼ ਕੀਤੀ ਜਾਣਕਾਰੀ ਲੇਖਕ ਦੇ ਨਿਜੀ ਵਿਚਾਰ ਹਨ ਜੋ ਮੂਲ ਰੂਪ ਵਿੱਚ ਪਹਿਲਾਂ ਇਥੇ ਪ੍ਰਕਾਸ਼ਿਤ ਹੋਏ ਸਨ। ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ 'ਪਲੇ ਆਈਕਨ' ਉਤੇ ਕਲਿਕ ਕਰੋ

Latest podcast episodes

Follow SBS Punjabi

Download our apps

Watch on SBS

Punjabi News

Stream now