SKIP TO MAIN CONTENT

ਸਚਲੀਨ ਖੰਨਾ ਨੇ ਐਚ ਐਸ ਸੀ ਦੇ ਨਾਲ ਨਾਲ ਸੰਗੀਤ ਵਿਚ ਵੀ ਚੋਟੀ ਦਾ ਸਥਾਨ ਪ੍ਰਾਪਤ ਕੀਤਾ

Sachleen Khanna
can play many traditional and western instruments Source: Sachleen

ਸਚਲੀਨ ਖੰਨਾ ਉਹ ਮਾਣਮੱਤੀ ਪੰਜਾਬਣ ਹੈ ਜਿਸ ਨੇ ਆਸਟ੍ਰੇਲੀਆ ਦੇ ਚੋਟੀ ਦੇ ਮਿਊਜ਼ਿਕ ਸਿਲੇਕਟਿਵ ਸਕੂਲ ਵਿਚ ਪੜਦੇ ਹੋਏ ਆਪਣਾ ਖੁੱਦ ਦਾ ਮਿਊਜ਼ਿਕ ਕੰਪੋਜ਼ ਕਰਨ ਦੀ ਠਾਣ ਲਈ।


Published

By MP Singh

Source: SBS



Skip to podcast episode content

ਸਚਲੀਨ ਖੰਨਾ ਉਹ ਮਾਣਮੱਤੀ ਪੰਜਾਬਣ ਹੈ ਜਿਸ ਨੇ ਆਸਟ੍ਰੇਲੀਆ ਦੇ ਚੋਟੀ ਦੇ ਮਿਊਜ਼ਿਕ ਸਿਲੇਕਟਿਵ ਸਕੂਲ ਵਿਚ ਪੜਦੇ ਹੋਏ ਆਪਣਾ ਖੁੱਦ ਦਾ ਮਿਊਜ਼ਿਕ ਕੰਪੋਜ਼ ਕਰਨ ਦੀ ਠਾਣ ਲਈ।


ਹੁਣੇ ਹੀ ਪਾਸ ਕੀਤੀ ਐਚ ਐਸ ਸੀ ਵਿਚ ਸਚਲੀਨ ਖੰਨਾ ਨੇ ਬਹੁਤ ਵਧੀਆ 99.5 ਏਟਾਰ ਅੰਕ ਹਾਸਲ ਕੀਤੇ, ਨਾਲ ਹੀ ਇੰਗਲਿਸ਼ ਐਡਵਾਂਸ ਵਿਚ ਇਸ ਨੇ ਤਕਰੀਬਨ 70,000 ਸਿਖਿਆਰਥੀਆਂ ਵਿਚੋਂ 9ਵਾਂ ਸਥਾਨ ਪ੍ਰਾਪਤ ਕੀਤਾ ਅਤੇ ਮਿਊਜ਼ਿਕ ਵਿਚ ਤਾਂ ਪੂਰੇ ਅੰਕ ਹਾਸਲ ਕਰਦੇ ਹੋਏ ਸਾਰੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

ਸਚਲੀਨ ਕਹਿੰਦੀ ਹੈ ਕਿ ਉਸ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਪਿਆਰ ਸੀ ਅਤੇ ਉਸ ਨੇ ਸਿਰਫ ਚਾਰ ਸਾਲ ਦੀ ਉਮਰ ਵਿਚ ਹੀ ਪਿਆਨੋ ਵਜਾਉਣਾ ਬਾਖੂਬੀ ਸਿਖ ਲਿਆ ਸੀ। ਇਸ ਦੇ ਪਰਿਵਾਰ ਵਿਚੋਂ ਕਿਸੇ ਦਾ ਵੀ ਪਿਛੋਕੜ ਸੰਗੀਤ ਨਾਲ ਨਾ ਜੁੜਦਾ ਹੋਣ ਦੇ ਬਾਵਜੂਦ ਵੀ ਸਚਲੀਨ ਦੇ ਮਾਪਿਆਂ ਨੇ ਇਸ ਨੂੰ ਪੂਰਾ ਪੂਰਾ ਸਹਿਯੋਗ ਦਿਤਾ ਅਤੇ ਇਸ ਮੁਕਾਮ ਤੱਕ ਪਹੁੰਚਾਇਆ।

Sachleen Khanna
whose music composition will be played in Opera House Source: Sachleen

ਸਚਲੀਨ ਦਾ ਬਚਪਨ ਤੋਂ ਹੀ ਇਹ ਸੁਫਨਾਂ ਸੀ ਕਿ ਇਕ ਦਿੰਨ ਉਹ ਸਿਡਨੀ ਵਿਚਲੇ ਓਪਰਾ ਹਾਊਸ ਵਿਚ ਜੋਹਰ ਦਿਖਾ ਸਕੇ, ਜੋ ਕਿ ਆਉਂਦੀ 19 ਫਰਵਰੀ 2018 ਨੂੰ ਪੂਰਾ ਹੋਣ ਜਾ ਰਿਹਾ ਹੈ।

ਸਚਲੀਨ ਖੰਨਾ ਉਹ ਮਾਣਮੱਤੀ ਪੰਜਾਬਣ ਹੈ ਜਿਸ ਨੇ ਆਸਟ੍ਰੇਲੀਆ ਦੇ ਚੋਟੀ ਦੇ ਮਿਊਜ਼ਿਕ ਸਿਲੇਕਟਿਵ ਸਕੂਲ ਵਿਚ ਪੜਦੇ ਹੋਏ ਆਪਣਾ ਖੁੱਦ ਦਾ ਮਿਊਜ਼ਿਕ ਕੰਪੋਜ਼ ਕਰਨ ਦੀ ਠਾਣ ਲਈ। ਸਚਲੀਨ ਨੇ ਖਾਸ ਤੋਰ ਤੇ ਕਿਹਾ ਕਿ ਉਸ ਦਾ ਸੰਗੀਤ ਵਾਲਾ ਸ਼ੌਕ ਹੀ ਉਸ ਦੇ ਸਰਬਪੱਖੀ ਵਿਕਾਸ ਲਈ ਸਹਾਈ ਰਿਹਾ ਹੈ।


Latest podcast episodes

Follow SBS Punjabi

Download our apps

Watch on SBS

Punjabi News

Stream now