SKIP TO MAIN CONTENT

ਗੋਲਡ ਕੋਸਟ ਦੇ ਸੀ-ਵਰਲਡ ਹੈਲੀਕਾਪਟਰ ਹਾਦਸੇ ਦੀ ਤਫਤੀਸ਼ ਜਾਰੀ

Police and Fire and Rescue personnel inspect a helicopter at the scene of a helicopter collision near Seaworld, on the Gold Coast, Monday, January 2, 2023.
Police and Fire and Rescue personnel inspect a helicopter at the scene of a helicopter collision near Sea world, on the Gold Coast, Monday, January 2, 2023. Source: AAP / DAVE HUNT

ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ਵਿੱਚ ਹੋਏ ਹੈਲੀਕਾਪਟਰ ਹਾਦਸੇ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਪੇਸ਼ ਹੈ ਇਸ ਬਾਰੇ ਵਿਸ਼ੇਸ਼ ਆਡੀਓ ਰਿਪੋਰਟ


Published

By Danielle Robertson

Presented by Jasdeep Kaur

Source: SBS


Skip to podcast episode content

ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ਵਿੱਚ ਹੋਏ ਹੈਲੀਕਾਪਟਰ ਹਾਦਸੇ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਪੇਸ਼ ਹੈ ਇਸ ਬਾਰੇ ਵਿਸ਼ੇਸ਼ ਆਡੀਓ ਰਿਪੋਰਟ


ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਗੋਲਡ ਕੋਸਟ ਉੱਤੇ ਇੱਕ ਯਾਦਗਾਰ ਸਥਾਨ ਉੱਤੇ ਸ਼ਰਧਾਂਜਲੀ ਭੇਟ ਕੀਤੀ।

ਹਾਦਸੇ ਵਿੱਚ ਮਰਨ ਵਾਲਿਆਂ ਵਿੱਚੋਂ ਇੱਕ ਪਾਇਲਟ ਐਸ਼ਲੇ ਜੇਨਕਿਨਸਨ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਜਵਾਨ ਪੁੱਤਰ ਛੱਡ ਗਿਆ ਹੈ।

ਸ੍ਰੀ ਜੇਨਕਿਨਸਨ ਇੱਕ ਹੈਲੀਕਾਪਟਰ ਵਿੱਚ ਉਡਾਣ ਭਰ ਰਹੇ ਸਨ ਜੋ ਸੀ-ਵਰਲਡ ਦਾ ਟੂਰ ਕਰ ਰਿਹਾ ਸੀ। ਇਸੇ ਦੌਰਾਨ ਇੱਕ ਹੋਰ ਹੈਲੀਕਾਪਟਰ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਸਮੇਂ ਜੇਨਕਿਨਸਨ ਦਾ ਹੈਲੀਕਾਪਟਰ ਉਸ ਨਾਲ ਟਕਰਾ ਗਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਟੱਕਰ ਨਾਲ ਚੜ੍ਹਦੇ ਹੋਏ ਹੈਲੀਕਾਪਟਰ ਦਾ ਰੋਟਰ ਬਲੇਡ ਵੱਖ ਹੋ ਗਿਆ ਅਤੇ ਉਹ ਹੇਠਾਂ ਵੱਲ ਡਿੱਗ ਗਿਆ।

65 ਅਤੇ 57 ਸਾਲ ਬ੍ਰਿਟਿਸ਼ ਨਾਗਿਰਕ ਅਤੇ ਨਿਊ ਸਾਊਥ ਵੇਲਜ਼ ਦੀ ਇੱਕ 36 ਸਾਲਾ ਔਰਨ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਸੀ।

ਉਸ ਹੈਲੀਕਾਪਟਰ ਦੇ ਅੰਦਰ ਤਿੰਨ ਹੋਰ ਯਾਤਰੀ ਸਨ ਜਿੰਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇੰਨ੍ਹਾਂ ਵਿੱਚ ਇੱਕ 30 ਸਾਲਾ ਔਰਤ ਅਤੇ 9 ਤੇ 10 ਸਾਲ ਦੇ ਦੋ ਬੱਚੇ ਸ਼ਾਮਲ ਹਨ।

ਦੂਸਰਾ ਹੈਲੀਕਾਪਟਰ ਕੰਟਰੋਲ ਤੋਂ ਬਾਹਰ ਹੋ ਗਿਆ ਪਰ ਸੁਰੱਖਿਅਤ ਢੰਗ ਨਾਲ ਲੈਂਡ ਕਰਨ ਵਿੱਚ ਕਾਮਯਾਬ ਰਿਹਾ, ਇਸ ਵਿੱਚ ਸਵਾਰ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਸ਼੍ਰੀਮਾਨ ਜੇਨਕਿਨਸਨ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਇੱਕ ਤਜਰਬੇਕਾਰ ਫਲਾਇਰ ਸੀ ਅਤੇ ਉਸ ਨੇ ਨਿਊ ਸਾਊਥ ਵੇਲਜ਼ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਇਸ ਮਹਾਰਤ ਦੀ ਵਰਤੋਂ ਕੀਤੀ ਸੀ।


Latest podcast episodes

Follow SBS Punjabi

Download our apps

Watch on SBS

Punjabi News

Stream now