SKIP TO MAIN CONTENT

ਆਸਟ੍ਰੇਲੀਆ ਦੇ ਗਰੌਸਰੀ ਸਟੋਰਾਂ 'ਚ ਸ਼ੌਪਲਿਫਟਿੰਗ 'ਚ ਰਿਕਾਰਡ ਵਾਧਾ

COLES SUPERMARKET STOCK
A file photo of Coles supermaket. Coles plans to address shoplifting concerns by stepping up security guards at stores and introducing initiatives such as trolley locks and smart gates. (AAP Image/Lukas Coch) Source: AAP / LUKAS COCH/AAPIMAGE

ਸੈਲਫ ਸਰਵ 'ਤੇ ਵੱਧ ਰਹੀਆਂ ਗਰੌਸਰੀ ਦੀਆਂ ਚੋਰੀਆਂ ਰੋਕਣ ਲਈ ਕੋਲਸ ਅਤੇ ਵੂਲੀਜ਼ ਵਰਗੇ ਪ੍ਰਮੁੱਖ ਸੁਪਰਮਾਰਕਿਟ ਸਟੋਰ ਸਕੈਨ ਅੱਸੀਸਟ, ਟਰੌਲੀ ਲੌਕ ਅਤੇ ਸਮਾਰਟ ਗੇਟ ਜਿਹੇ ਸੁਰੱਖਿਆ ਉਪਾਅ ਲਾਗੂ ਕਰ ਰਹੇ ਹਨ। ਇਹ ਰੋਕਥਾਮ ਦੇ ਤਰੀਕੇ ਕੰਮ ਕਿਵੇਂ ਕਰਦੇ ਹਨ, ਜਾਨਣ ਲਈ ਇਹ ਖਾਸ ਇੰਟਰਵਿਊ ਸੁਣੋ...


Published

By Sumeet Kaur

Source: SBS


Skip to podcast episode content

ਸੈਲਫ ਸਰਵ 'ਤੇ ਵੱਧ ਰਹੀਆਂ ਗਰੌਸਰੀ ਦੀਆਂ ਚੋਰੀਆਂ ਰੋਕਣ ਲਈ ਕੋਲਸ ਅਤੇ ਵੂਲੀਜ਼ ਵਰਗੇ ਪ੍ਰਮੁੱਖ ਸੁਪਰਮਾਰਕਿਟ ਸਟੋਰ ਸਕੈਨ ਅੱਸੀਸਟ, ਟਰੌਲੀ ਲੌਕ ਅਤੇ ਸਮਾਰਟ ਗੇਟ ਜਿਹੇ ਸੁਰੱਖਿਆ ਉਪਾਅ ਲਾਗੂ ਕਰ ਰਹੇ ਹਨ। ਇਹ ਰੋਕਥਾਮ ਦੇ ਤਰੀਕੇ ਕੰਮ ਕਿਵੇਂ ਕਰਦੇ ਹਨ, ਜਾਨਣ ਲਈ ਇਹ ਖਾਸ ਇੰਟਰਵਿਊ ਸੁਣੋ...


ਜ਼ਿਕਰਯੋਗ ਹੈ ਕਿ ਕੋਲਸ ਨੇ ਹਾਲ ਹੀ ਵਿੱਚ ਆਪਣੇ ਸਾਲਾਨਾ ਮੁਨਾਫੇ ਵਿੱਚ ਰਿਕਾਰਡ ਵਿਕਰੀ ਦੇ ਨਾਲ ਨਾਲ ਸ਼ੋਪਲਿਫਟਿੰਗ ਵਿੱਚ ਵੀ ਰਿਕਾਰਡ ਵਾਧੇ ਦਾ ਐਲਾਨ ਕੀਤਾ ਹੈ।

ਮਹਿੰਗਾਈ ਦੀ ਵੱਧ ਦੀ ਮਾਰ ਨੇ ਜਿੱਥੇ ਲੋਕਾਂ ਨੂੰ ਇਹ ਨਿੱਕੀਆਂ ਨਿੱਕੀਆਂ ਚੋਰੀਆਂ ਕਰਨ ਤੇ ਮਜਬੂਰ ਕੀਤਾ ਹੈ ਉੱਥੇ ਸੁਪਰਮਾਰਕਿਟਾਂ ਵਲੋਂ ਲੋਕਾਂ ਤੇ ਨਿਗ੍ਹਾ ਰੱਖਣ ਲਈ ਤੇ ਇਨ੍ਹਾਂ ਚੋਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਜਦੋਂ ਸੈਂਸਰਾਂ ਨੂੰ ਸ਼ੱਕ ਹੁੰਦਾ ਹੈ ਕਿ ਟਰਾਲੀ ਦੇ ਲੋਡ ਅਨੁਸਾਰ ਭੁਗਤਾਨ ਨਹੀਂ ਕੀਤਾ ਗਿਆ ਹੈ ਜਾਂ ਕੋਈ ਭੁਗਤਾਨ ਕੀਤੇ ਬਿਨਾਂ ਸਟੋਰ ਛੱਡ ਰਿਹਾ ਹੈ ਤਾਂ ਇਹ ਨਵੀਂ ਤਕਨੀਕ ਟਰਾਲੀ ਦੇ ਪਹੀਆਂ ਨੂੰ ਲਾਕ ਕਰ ਦਿੰਦੀ ਹੈ।

ਕੋਲਸ ਦੀ ਨਵੀਂ ਮੁਖੀ ਲੀਹ ਵੇਕਰਟ ਦਾ ਕਹਿਣਾ ਹੈ ਕਿ ਜ਼ਿਆਦਾਤਰ ਖਰੀਦਦਾਰ ਇਮਾਨਦਾਰ ਹੁੰਦੇ ਹਨ, ਪਰ ਰਹਿਣ-ਸਹਿਣ ਦੇ ਦਬਾਅ ਨੇ ਮੌਕਾਪ੍ਰਸਤ ਚੋਰੀਆਂ 'ਚ ਦੁਨੀਆਂ ਭਰ 'ਚ ਵਾਧਾ ਕੀਤਾ ਹੈ।

ਇੰਨ੍ਹਾ ਚੋਰੀਆਂ ਨੂੰ ਨਜਿੱਠਣ ਦੀ ਕੋਸ਼ਿਸ਼ ਵਿੱਚ ਹੁਣ ਪ੍ਰਮੁੱਖ ਸੁਪਰਮਾਰਕਿਟਾਂ ਟਰਾਲੀ ਲਾਕ ਅਤੇ ਸਮਾਰਟ ਗੇਟਾਂ ਵਰਗੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਦੇ ਨਾਲ ਨਾਲ ਸਾਦੇ ਕੱਪੜਿਆਂ ਵਿੱਚ 'ਲੌਸ ਪ੍ਰੀਵੈਂਸ਼ਨ ਔਫੀਸਰਸ' ਦੀ ਨਿਯੁਕਤੀ ਵੀ ਕਰ ਰਹੀਆਂ ਹਨ।

ਕੇਰ੍ਨ੍ਸ ਤੋਂ ਵੂਲੀਜ਼ ਦੀ ਅਸਸਿਸਟੈਂਟ ਮੈਨੇਜਰ ਪ੍ਰੀਤ ਭੁੱਲਰ ਨੇ ਐਸਬੀਐਸ ਪੰਜਾਬੀ ਨਾਲ ਇਨ੍ਹਾਂ ਚੋਰੀਆਂ ਦੇ ਵਾਅਕੇ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਸਾਲ ਗਰੌਸਰੀ ਦੀਆਂ ਚੋਰੀਆਂ 'ਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ।

ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਬਾਬਤ ਵੂਲਜ਼ਵਰਥ ਵਲੋਂ ਸ਼ੌਪਲਿਫਟਿੰਗ ਨੂੰ ਕਿਸ ਤਰੀਕੇ ਨਾਲ ਠੱਲ੍ਹ ਪਾਈ ਜਾ ਰਹੀ ਹੈ।

ਵਿਸਥਾਰਿਤ ਜਾਣਕਾਰੀ ਲਈ ਇਹ ਖਾਸ ਇੰਟਰਵਿਊ ਸੁਣੋ:


Latest podcast episodes

Follow SBS Punjabi

Download our apps

Watch on SBS

Punjabi News

Stream now