ਇਸ ਦੌਰਾਨ ਸ਼ਾਮ 4:30 ਵਜੇ ਦੇ ਕਰੀਬ ਕੁਝ ਖਾਲਿਸਤਾਨ ਸਮਰਥਕਾਂ ਅਤੇ ਭਾਰਤੀ ਝੰਡੇ ਫੜ੍ਹੀ ਕੁਝ ਲੋਕਾਂ ਦੇ ਇੱਕ ਸਮੂਹ ਵਿਚਾਲ਼ੇ ਤਣਾਅ ਦੇ ਚਲਦਿਆਂ ਇੱਕ ਹਿੰਸਕ ਝੜੱਪ ਵੀ ਹੋਈ ਜਿਸ ਪਿੱਛੋਂ ਪੁਲਿਸ ਨੂੰ ਦਖਲਅੰਦਾਜ਼ੀ ਕਰਨੀ ਪਈ।
ਇਸ ਸਬੰਧੀ ਕਈ ਲੋਕਾਂ ਵੱਲੋਂ ਸੋਸ਼ਲ ਮੀਡਿਆ ਉੱਤੇ ਵੀਡਿਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਜਦਕਿ ਪੁਲਿਸ ਵੱਲੋਂ ਇਸ ਘਟਨਾ ਦੀ ਤਫਤੀਸ਼ ਦੌਰਾਨ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
‘ਖਾਲਿਸਤਾਨ ਰੈਫਰੈਂਡਮ’ ਦੇ ਹੱਕ ਅਤੇ ਵਿਰੋਧ ਵਿਚਲੀਆਂ ਧਿਰਾਂ ਤੇ ਭਾਰਤੀ ਹਾਈ ਕਮਿਸ਼ਨ ਦੀ ਇਸ ਸਬੰਧੀ ਰਾਇ ਜਾਨਣ ਲਈ ਇਹ ਆਡੀਓ ਰਿਪੋਰਟ ਸੁਣੋ....