ਫਿਜੀ ਪੁਲਿਸ ਫੋਰਸ ਦੁਆਰਾ ਵਰਦੀ ਵਿੱਚ ਤਬਦੀਲੀਆਂ ਨੂੰ ਮਨਜ਼ੂਰੀ ਦੇਣ ਤੋਂ ਬਾਅਦ, ਨਵਜੀਤ ਸਿੰਘ ਫਿਜੀ ਪੁਲਿਸ ਦੇ ਸਰਕਾਰੀ ਤਾਜ ਦੇ ਨਾਲ ਪੱਗ ਬੰਨ੍ਹਣ ਵਾਲਾ ਪਹਿਲਾ ਸਿੱਖ ਔਫੀਸਰ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਫਿਜੀ ਪੁਲਿਸ ਫੋਰਸ ਦੇ ਮੁੱਢਲੇ ਇਤਿਹਾਸ ਅਨੁਸਾਰ 1910 ਦੇ ਸ਼ੁਰੂ ਵਿੱਚ ਸਿੱਖ ਕਾਂਸਟੇਬਲਾਂ ਦੀ ਭਰਤੀ ਸ਼ੁਰੂ ਕੀਤੀ ਗਈ ਸੀ। ਇਸ ਸਬੰਧੀ ਹੋਰ ਵੇਰਵੇ ਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖਬਰਾਂ ਲਈ ਸੁਣੋ ਇਹ ਖਾਸ ਰਿਪੋਰਟ....
ਆਈਲੈਂਡ ਰਾਸ਼ਟਰ ਫਿਜੀ ਦੀ ਪੁਲਿਸ ਫੋਰਸ ਦੁਆਰਾ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਵਰਦੀ ਵਿੱਚ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਦੇ ਨਾਲ 20 ਸਾਲਾ ਨਵਜੀਤ ਸਿੰਘ ਫਿਜੀ ਪੁਲਿਸ ਦੀ ਵਰਦੀ 'ਚ ਪੁਲਿਸ ਕਰਾਊਨ ਦੇ ਨਾਲ ਦਸਤਾਰ ਸਜਾ ਸਕਣ ਵਾਲਾ ਪਹਿਲਾ ਕਾਂਸਟੇਬਲ ਬਣ ਗਿਆ ਹੈ।
ਇਸ ਸਬੰਧੀ ਹੋਰ ਵੇਰਵੇ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਹੋਰ ਖਬਰਾਂ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
Share





