ਸਿਡਨੀ ਦੇ 'ਲਿੱਟਲ ਇੰਡੀਆ ਆਸਟ੍ਰੇਲੀਆ' ਵਪਾਰਾਂ ਨੂੰ ਤਾਲਾਬੰਦੀ ਕਾਰਨ ਹੋ ਰਿਹਾ ਹੈ ਭਾਰੀ ਨੁਕਸਾਨ

Most of the businesses have suffered huge losses in Little India

Most of the businesses have suffered huge losses and are somehow surviving on the government relief package. Source: Gurmeet Singh

ਆਸਟ੍ਰੇਲੀਆ ਦੇ ਵਿਭਿੰਨ ਰਾਜਾਂ ਅਤੇ ਸ਼ਹਿਰਾਂ ਵਿੱਚ ਕਰੋਨਾਵਾਇਰਸ ਮਹਾਂਮਾਰੀ ਅਤੇ ਇਸ ਕਾਰਨ ਲਗਾਏ ਗਏ ਲਾਕਡਾਊਨਸ ਕਾਰਨ ਆਮ ਜਨਜੀਵਨ ਬਿਲਕੁੱਲ ਠੱਪ ਹੋਕੇ ਰਹਿ ਗਿਆ ਹੈ। ਪਰ ਇਸ ਦਾ ਜਿਆਦਾ ਨੁਕਸਾਨ ਵਪਾਰਾਂ ਨੂੰ ਹੋਇਆ ਹੈ ਅਤੇ ਉਹ ਵੀ ਖਾਸ ਕਰਕੇ ਉਹਨਾਂ ਨੂੰ ਜੋ ਕਿ ਆਨ-ਲਾਈਨ ਸੇਵਾਵਾਂ ਉਪਲਬੱਧ ਕਰਵਾਉਣ ਵਿੱਚ ਅਸਮਰਥ ਹਨ।


ਸਿਡਨੀ ਦੇ ਹੈਰਿਸ ਪਾਰਕ ਵਿਚਲਾ ‘ਲਿਟਲ ਇੰਡੀਆ ਆਸਟ੍ਰੇਲੀਆ’ ਜਿੱਥੇ ਜਿਆਦਾ ਤਾਦਾਦ ਭਾਰਤੀ ਮੂਲ ਦੇ ਵਪਾਰੀਆਂ ਦੀ ਹੈ, ਇਸ ਸਮੇਂ ਤਾਲਾਬੰਦੀ ਅਤੇ ਹੋਰ ਪਾਬੰਦੀਆਂ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ।

'ਲਿਟਲ ਇੰਡੀਆ ਆਸਟ੍ਰੇਲੀਆ' ਐਸੋਸ਼ਿਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਤੁੱਲੀ ਪਿਛਲੇ ਕਈ ਸਾਲਾਂ ਤੋਂ ਇਥੇ ਇੱਕ ਵਪਾਰੀ ਵਜੋਂ ਸਥਾਪਤ ਹਨ।

ਸ਼੍ਰੀ ਤੁੱਲੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਹੈਰਿਸ ਪਾਰਕ ਵਿੱਚ ਜਿਆਦਾ ਵਪਾਰ ਰੈਸਟੋਰੈਂਟ, ਫੈਸ਼ਨ, ਗਾਰਮੈਂਟਸ ਵਰਗੇ ਕਾਰੋਬਾਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਦਾ ਕੰਮ ਜਿਆਦਾਤਰ ਸਿਡਨੀ ਦੇ ਅਲੱਗ-ਅਲੱਗ ਹਿੱਸਿਆਂ ਤੋਂ ਇੱਥੇ ਘੁੰਮਣ ਆਉਣ ਵਾਲੇ ਲੋਕਾਂ ਉੱਤੇ ਹੀ ਨਿਰਭਰ ਕਰਦਾ ਹੈ”।

“ਪਰ ਹਾਲੀਆ ਤਾਲਾਬੰਦੀਆਂ ਕਾਰਨ ਲੋਕਾਂ ਘਰਾਂ ਵਿੱਚ ਹੀ ਰਹਿਣ ‘ਤੇ ਮਜ਼ਬੂਰ ਹੋਏ ਪਏ ਹਨ, ਜਿਸ ਕਾਰਨ ਵਪਾਰਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਹੈ”।

ਕਈ ਵਪਾਰਾਂ ਨੇ ਆਨ-ਲਾਈਨ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਬਹੁਤ ਸਾਰੇ ਅਜਿਹੇ ਹਨ ਜਿਹਨਾਂ ਦੀ ਸੇਵਾਵਾਂ ਆਨਲਾਈਨ ਨਹੀਂ ਹੋ ਸਕਦੀਆਂ।

ਸਰਕਾਰ ਨੇ ਤਾਲਾਬੰਦੀ ਦਾ ਸਾਹਮਣਾ ਕਰ ਰਹੇ ਵਪਾਰਾਂ ਵਾਸਤੇ ਇੱਕ ਵਿੱਤੀ ਮੱਦਦ ਐਲਾਨੀ ਹੈ ਜਿਸ ਅਧੀਨ ਉਹਨਾਂ ਵਪਾਰਾਂ ਨੂੰ ਇੱਕਮੁਸ਼ਤ 15,000 ਡਾਲਰ ਦੀ ਮੱਦਦ ਮਿਲ ਸਕਦੀ ਹੈ ਜਿਹਨਾਂ ਦੀ ਆਮਦਨ ਪਹਿਲਾਂ ਨਾਲੋਂ 50% ਤੋਂ ਜਿਆਦਾ ਘਟੀ ਹੋਵੇ।

“ਕਈ ਵਪਾਰਾਂ ਕੋਲ ਬਹੁਤ ਸਾਰੇ ਕਰਮਚਾਰੀ ਹੁੰਦੇ ਹਨ ਅਤੇ ਉਹਨਾਂ ਦੀਆਂ ਤਨਖਾਹਾਂ ਆਦਿ ਕਰਕੇ ਖਰਚੇ ਵੀ ਬਹੁਤ ਜਿਆਦਾ ਹੁੰਦੇ ਹਨ। ਸਰਕਾਰ ਵਲੋਂ ਮਿਲਣ ਵਾਲੀ ਮਾਲੀ ਮੱਦਦ ਨਾਲ ਇਹਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਸਕਦੇ”, ਸ਼੍ਰੀ ਤੁੱਲੀ ਨੇ ਦੱਸਿਆ।

ਸ਼੍ਰੀ ਤੁੱਲੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਕਾਰੋਬਾਰਾਂ ਨੂੰ ਆਪਣੀ 'ਹੋਂਦ ਬਚਾਉਣੀ' ਵੀ ਮੁਸ਼ਕਲ ਹੈ।

ਸਰਕਾਰ ਵਲੋਂ ਐਲਾਨੀ ਮੱਦਦ ਪ੍ਰਾਪਤ ਕਰਨ ਲਈ ਵਪਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਹੁੰਦਾ ਹੈ ਅਤੇ ਆਪਣੀ ਆਮਦਨ ਵਿੱਚ ਪਏ ਘਾਟੇ ਨੂੰ ਪਿਛਲੀਆਂ 'ਇਨਕਮ ਸਟੇਟਮੈਂਟਸ' ਦੁਆਰਾ ਸਿੱਧ ਕਰਨਾ ਹੁੰਦਾ ਹੈ। ਪਰ ਜਿਹੜੇ ਵਪਾਰ ਅਜੇ ਨਵੇਂ ਹਨ ਉਹ ਸਿਰਫ ਇੱਕ ‘ਸਟੇਚੂਟੇਰੀ ਸਟੇਟਮੈਂਟ’ ਵੀ ਦੇ ਸਕਦੇ ਹਨ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   


Share

Follow SBS Punjabi

Download our apps

Watch on SBS

Punjabi News

Watch now