ਸਾਲ 2002 ਤੋਂ ਬਾਅਦ ਸਿਡਨੀ ਦੇ ਹੈਰਿਸ ਪਾਰਕ ਇਲਾਕੇ ਵਿੱਚ ਭਾਰਤੀ ਮੂਲ ਦੇ ਵਪਾਰਾਂ ਵਿੱਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਕਈ ਸਾਲਾਂ ਤੋਂ ਇਸ ਇਲਾਕੇ ਨੂੰ 'ਲਿਟਲ ਇੰਡੀਆ' ਦਾ ਨਾਮ ਦਿੱਤੇ ਜਾਣ ਦੀ ਮੰਗ ਕੀਤੀ ਜਾਂਦੀ ਰਹੀ ਹੈ।
ਲਿਟਲ ਇੰਡੀਆ ਐਸੋਸ਼ਿਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਤੁੱਲੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਹੈਰਿਸ ਪਾਰਕ ਦੀਆਂ ਤਿੰਨ ਮੁਖ ਸੜਕਾਂ ਉੱਤੇ ਸਥਾਪਤ ਵਪਾਰਾਂ ਵਿੱਚੋਂ 90% ਦੇ ਕਰੀਬ ਭਾਰਤੀ ਲੋਕਾਂ ਨੇ ਸਥਾਪਤ ਕੀਤੇ ਹੋਏ ਹਨ”।
ਇਸ ਇਲਾਕੇ ਦੇ ਵਪਾਰਾਂ ਵਲੋਂ ਪਾਏ ਜਾਣ ਵਾਲੇ ਯੋਗਦਾਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਉਜਾਗਰ ਕਰਨ ਲਈ ਲਿਟਲ ਇੰਡੀਆ ਰੈਫਰੈਂਸ ਗਰੁੱਪ ਦੀ ਸਥਾਪਨਾ ਕਰਦੇ ਹੋਏ ਪੈਰਾਮਾਟਾ ਕਾਂਊਂਸਾਲ ਨਾਲ ਸਾਂਝ ਪਾਈ ਗਈ ਸੀ।
ਲਗਾਤਾਰ ਕਈ ਮੀਟਿੰਗਾਂ ਦੌਰਾਨ ਇਸ ਗਰੁੱਪ ਵਲੋਂ ਕਾਂਊਂਸਲ ਪ੍ਰਤੀ ਪਾਈਆਂ ਬੇਨਤੀਆਂ ਦੇ ਸਿੱਟੇ ਵਜੋਂ ਪੈਰਾਮਾਟਾ ਕਾਂਊਂਸਲ ਦੀ 16 ਜੂਨ ਨੂੰ ਹੋਈ ਮੀਟਿੰਗ ਵਿੱਚ ਇਸ ਮਤੇ ਨੂੰ ਬਹੁਮੱਤ ਨਾਲ ਪ੍ਰਵਾਨਗੀ ਦਿੱਤੀ ਗਈ ਹੈ।

Three main streets of Harris Park declared as Little India Pricinct. Source: Gurmeet Tulli
ਸ਼੍ਰੀ ਤੁੱਲੀ ਨੇ ਕਿਹਾ, “ਕਿਸੇ ਹੋਰ ਵੱਡੇ ਪਰੋਜੈਕਟ ਵਾਂਗ ਇਹ ਪ੍ਰਵਾਨਗੀ ਵੀ ਅਜੇ ਛੇ ਮਹੀਨਿਆਂ ਲਈ ਹੀ ਦਿੱਤੀ ਗਈ ਹੈ, ਪਰ ਉਮੀਦ ਹੈ ਕਿ ਇਸ ਨੂੰ ਹੋਰ ਅੱਗੇ ਵਧਾ ਦਿੱਤਾ ਜਾਵੇਗਾ”।
ਸ਼੍ਰੀ ਤੁੱਲੀ ਨੇ ਦੱਸਿਆ ਕਿ ਨੇ ਦੱਸਿਆ ਕਿ ਐਸੋਸ਼ਿਏਸ਼ਨ ਵਲੋਂ ਇਸ ਘੋਸ਼ਣਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਦੂਤ-ਘਰ ਤੱਕ ਪਹੁੰਚ ਕੀਤੀ ਗਈ ਹੈ ਜਿੰਨ੍ਹਾਂ ਵਲੋਂ ਇਸ ਵਿੱਚ ਬਣਦਾ ਯੋਗਦਾਨ ਪਾਉਣ ਦਾ ਵਚਨ ਵੀ ਦਿੱਤਾ ਗਿਆ ਹੈ।
ਸ਼੍ਰੀ ਤੁੱਲੀ ਅਨੁਸਾਰ, “ਭਾਰਤੀ ਦੂਤਘਰ ਨੇ ਲਿਟਲ ਇੰਡੀਆ ਵਿੱਚ ਦਿੱਲੀ ਸਥਿਤ ਇੰਡੀਆ ਗੇਟ ਵਰਗਾ ਇੱਕ ਵੱਡਾ ਦਰਵਾਜ਼ਾ ਉਸਾਰਨ ਦਾ ਪ੍ਰਸਤਾਵ ਵੀ ਦਿੱਤਾ ਹੈ”।

Parramatta council approved Little India Precinct in Harris Park with a majority approval. Source: Gurneet Tulli
“ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦੋ ਸਾਲਾਂ ਦੌਰਾਨ ਇਸ ਇਲਾਕੇ ਵਿੱਚ ਇਹ ਗੇਟ ਉਸਾਰਿਆ ਜਾਵੇ ਅਤੇ ਨਾਲ ਹੀ ਭਾਰਤੀ ਸਭਿਆਚਾਰ ਅਤੇ ਵਿਰਾਸਤ ਨੂੰ ਉਜਾਗਰ ਕਰਦਾ ਹੋਇਆ ਮਾਹੌਲ ਵੀ ਸਿਰਜਿਆ ਜਾਵੇ”।
ਸ਼੍ਰੀ ਤੁੱਲੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਇਸ ਇਲਾਕੇ ਨੂੰ ਭਾਰਤੀ ਦਿੱਖ ਵਾਲਾ ਸੈਰ-ਸਪਾਟਾ ਕੇਂਦਰ ਬਣਾਇਆ ਜਾ ਸਕੇਗਾ।
“ਇਸ ਸਮੇਂ ਹੈਰਿਸ ਪਾਰਕ ਵਿੱਚ ਭਾਰਤੀ ਮੂਲ ਦੇ ਨਵੇਂ ਆਏ ਪ੍ਰਵਾਸੀਆਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਵੀ ਬਹੁਤਾਤ ਹੈ। ਬੇਸ਼ਕ ਪਿਛਲੇ ਸਮੇਂ ਦੌਰਾਨ ਕੁੱਝ ਮਸਲੇ ਪੈਦਾ ਹੋਏ ਸਨ ਪਰ ਉਹਨਾਂ ਨੂੰ ਸਾਰਿਆਂ ਦੀ ਸਹਿਮਤੀ ਨਾਲ ਸੁਲਝਾ ਲਿਆ ਗਿਆ ਸੀ," ਸ਼੍ਰੀ ਤੁੱਲੀ ਨੇ ਦੱਸਿਆ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।