ਹਾਲ ਵਿੱਚ ਹੀ ਮੈਲਬਰਨ ਹੋਈ ਇੱਕ ਪਰੈਸ ਮਿਲਣੀ ਦੌਰਾਨ ਸ਼੍ਰੀ ਕੋਲਮਨ ਨੇ ਕਿਹਾ ਕਿ ਗ੍ਰਹਿ ਵਿਭਾਗ ਨੇ 150 ਵਧੇਰੇ ਕਰਮਚਾਰੀਆਂ ਨੂੰ ਅਰਜੀਆਂ ਵਿਚਾਰਨ ਉੱਤੇ ਲਗਾਇਆ ਹੈ ਜਿਸ ਨਾਲ ਇਸ ਕੰਮ ਵਿੱਚ ਕਾਫੀ ਤੇਜੀ ਆਈ ਹੈ।
"Student visas and economic visas are also being processed much faster this financial year," he said, adding, "processing time of short term visas is reduced to 31 days now, as compared to the earlier time of 224 days."
‘ਇਸ ਸਾਲ ਵਿਦਿਆਰਥੀ ਅਤੇ ਆਰਥਿਕ ਵੀਜ਼ਿਆਂ ਦੀ ਕਾਰਵਾਈ ਵਿੱਚ ਵੀ ਤੇਜੀ ਲਿਆਂਦੀ ਗਈ ਹੈ। ਸ਼ਾਰਟ ਟਰਮ ਵੀਜ਼ਿਆਂ ਵਿਚਲੀ ਕਾਰਵਾਈ ਹੁਣ 31 ਦਿਨਾਂ ਵਿੱਚ ਮੁਕੰਮਲ ਕੀਤੀ ਜਾ ਰਹੀ ਹੈ ਜੋ ਕਿ ਪਹਿਲਾਂ 241 ਦਿਨਾਂ ਵਿੱਚ ਕੀਤੀ ਜਾਂਦੀ ਸੀ’।
ਜਦੋਂ ਪ੍ਰਵਾਸ ਮੰਤਰੀ ਕੋਲੋਂ ਪ੍ਰਵਾਸ ਦੀ ਦਰ 20% ਤੱਕ ਘਟਾਏ ਜਾਣ ਦੇ ਸ਼ੱਕ ਬਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਬੇਸ਼ਕ ਮੀਡੀਆ ਵਿੱਚ ਕਈ ਥਾਈਂ ਅਜਿਹਾ ਕਿਹਾ ਗਿਆ ਹੈ ਪਰ ਇਹ ਸਹੀ ਨਹੀਂ ਹੈ।
"
ਜਦੋਂ ਉਹਨਾਂ ਨੂੰ ਪਿਛਲੇ ਸਾਲ ਦੀ ਪ੍ਰਵਾਸ ਜੋ ਕਿ 190,000 ਸੀ ਤੋਂ ਇਸ ਸਾਲ ਸਿਰਫ 163,000 ਤੱਕ ਘਟ ਹੋ ਜਾਣ ਬਾਰੇ ਪੁਛਿਆ ਗਿਆ ਤਾਂ ਸ਼੍ਰੀ ਕੋਲਮਨ ਨੇ ਕਿਹਾ ਕਿ, ‘ਅਸੀਂ ਕਈ ਪ੍ਰਕਾਰ ਦੇ ਨਵੇਂ ਸੁਰੱਖਿਆ ਨਿਯਮ ਲਾਗੂ ਕੀਤੇ ਹਨ ਜਿਨਾਂ ਕਰਕੇ ਅਰਜੀਆਂ ਵਿਚਾਰਨ ਉੱਤੇ ਸਮਾਂ ਜਿਆਦਾ ਲਗ ਰਿਹਾ ਹੈ, ਅਤੇ ਨਤੀਜਤਨ ਘੱਟ ਅਰਜੀਆਂ ਪਰੋਸੈਸ ਹੋ ਸਕੀਆਂ ਹਨ’।
ਉਹਨਾਂ ਨਾਲ ਹੀ ਕਿਹਾ ਕਿ, ‘ਅਸੀਂ ਆਸਟ੍ਰੇਲੀਆ ਦੀ ਸੁਰੱਖਿਆ ਨਾਲ ਕੋਈ ਵੀ ਸਮਝੋਤਾ ਨਹੀਂ ਕਰ ਸਕਦੇ – ਅਤੇ ਅਜਿਹਾ ਆਸਟ੍ਰੇਲੀਆ ਦੇ ਨਾਗਰਿਕ ਵੀ ਸਾਡੇ ਕੋਲੋਂ ਚਾਹੁੰਦੇ ਹਨ’।
He added, "We will not compromise on security checks - that's what the people of Australia expect of us."







