ਸਕੂਲ ਵਿਚਲੇ ਲੰਬੇ ਸਮੇਂ ਤੋਂ ਬਾਅਦ ਹੁਣ 12ਵੇਂ ਸਾਲ ਦੇ ਵਿਦਿਆਰਥੀ ਬ੍ਰੇਕ ਲੈ ਸਕਦੇ ਹਨ ਅਤੇ ਆਪਣੇ ਭਵਿੱਖ ਲਈ ਅਗਲੇ ਕਦਮ ਚੁੱਕਣ ਦੀ ਤਿਆਰੀ ਕਰ ਸਕਦੇ ਹਨ। ਦੇਸ਼ ਭਰ ਵਿੱਚ ਏ ਟੀ ਏ ਆਰ ਦੇ ਨਤੀਜੇ ਹੁਣ ਐਲਾਨੇ ਜਾ ਚੁੱਕੇ ਹਨ, ਜਿਸ ਦੌਰਾਨ ਜਿਥੇ ਕੁੱਝ ਬੱਚੇ ਆਪਣੀ ਸਫਲਤਾ ਦਾ ਜਸ਼ਨ ਮਨਾ ਰਹੇ ਸਨ ਉਥੇ ਹੀ ਕੁੱਝ ਬੱਚੇ ਨਿਰਾਸ਼ ਨਜ਼ਰ ਆਏ।
ਅੱਠ ਸਾਲਾਂ ਦੇ ਸਕੂਲ ਤੋਂ ਬਾਅਦ ਹੁਣ ਇਹ ਕੁੱਝ ਵਿਦਿਆਰਥੀਆਂ ਲਈ ਮੁਸ਼ਕਲ ਸਮ੍ਹਾਂ ਹੈ।
ਹਰ ਰਾਜ ਅਤੇ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਹੁਣ ਆਪਣੇ ਅੰਕ ਪ੍ਰਾਪਤ ਹੋ ਚੁੱਕੇ ਹਨ।
ਨੋਰਦਰਨ ਟੈਰੀਟਰੀ ਵਿੱਚ ਜਿਥੇ ਕੁੱਝ ਬੱਚੇ ਆਪਣੀ ਸਫਲਤਾ ਦਾ ਜਸ਼ਨ ਮਨਾ ਰਹੇ ਸਨ ਉਥੇ ਹੀ ਕੁੱਝ ਬੱਚੇ ਨਿਰਾਸ਼ ਨਜ਼ਰ ਆਏ।
ਅਜਿਹੇ ਵਿਦਿਆਰਥੀ ਜਿੰਨ੍ਹਾਂ ਨੇ ਆਪਣੇ ਮਨਪਸੰਦੀਦਾ ਕੋਰਸ ਦੇ ਹਿਸਾਬ ਨਾਲ ਏ ਟੀ ਏ ਆਰ ਨਤੀਜੇ ਪ੍ਰਾਪਤ ਨਹੀਂ ਕੀਤੇ ਉਹਨਾਂ ਲਈ ਮੌਕਿਆਂ ਦੀ ਕੋਈ ਕਮੀ ਨਹੀਂ ਹੈ।
ਦੂਜੇ ਦੌਰ ਦੀਆਂ ਪੇਸ਼ਕਸ਼ਾਂ ਜਨਵਰੀ ਵਿੱਚ ਉਪਲਬਧ ਹੋਣਗੀਆਂ ਅਤੇ ਵਿਦਿਆਰਥੀਆਂ ਕੋਲ਼ ਟੇਫ ਵਰਗੇ ਹੋਰ ਰਸਤੇ ਹੋਣਗੇ।
Share





