ਸੰਸਾਰ ਦਾ ਸਭ ਤੋਂ ਜਿਆਦਾ ਤਾਲਾਬੰਦੀਆਂ ਝੱਲਣ ਵਾਲਾ ਸ਼ਹਿਰ ਮੈਲਬੌਰਨ ਮਿੱਥੀ ਹੋਈ ਤਰੀਕ ਤੋਂ ਪੰਜ ਦਿਨ ਪਹਿਲਾਂ ਖੁੱਲਣ ਜਾ ਰਿਹਾ ਹੈ।
ਸ਼ੁੱਕਰਵਾਰ ਅੱਧੀ ਰਾਤ ਤੋਂ ਮੈਲਬੌਰਨ ਵਾਸੀ ਬਿਨਾਂ ਕਿਸੇ ਕਾਰਨ ਆਪਣੇ ਘਰਾਂ ਤੋਂ ਬਾਹਰ ਜਾ ਸਕਣਗੇ।
ਰਾਤ 9 ਵਜੇ ਵਾਲਾ ਕਰਫਿਊ ਵੀ ਖਤਮ ਹੋ ਜਾਵੇਗਾ ਅਤੇ ਲੋਕ ਆਪਣੇ ਘਰਾਂ ਵਿੱਚ 10 ਮਹਿਮਾਨਾਂ ਨੂੰ ਸੱਦਾ ਦੇ ਸਕਣਗੇ। ਬਾਹਰੀ ਇਕੱਠਾਂ ਵਿੱਚ 15 ਲੋਕਾਂ ਦੀ ਹੱਦ ਮਿੱਥੀ ਗਈ ਹੈ।
ਦੋਵੇਂ ਟੀਕੇ ਲਗਵਾ ਚੁੱਕੇ ਲੋਕ ਹੁਣ ਵਾਲ ਕਟਵਾਉਣ, ਜਾਂ ਕੈਫੇ ਅਤੇ ਪੱਬ ਵਿੱਚ ਜਾ ਕੇ ਅਨੰਦ ਮਾਣ ਸਕਣਗੇ।
ਖੇਤਰੀ ਵਿਕਟੋਰੀਆ ਵਿਚਲੇ ਰੈਸਟੋਰੈਂਟਾਂ, ਕੈਫੇਆਂ ਅਤੇ ਜਿੰਮਾਂ ਵਿੱਚ ਲੋਕਾਂ ਦੀ ਗਿਣਤੀ ਨੂੰ 10 ਤੋਂ ਵਧਾ ਕੇ 30 ਕਰ ਦਿੱਤਾ ਜਾਵੇਗਾ।
ਬੇਸ਼ਕ ਕਮਿਊਨਿਟੀ ਵਿੱਚ ਬਹੁਤ ਸਾਰੇ ਨਵੇਂ ਮਾਮਲੇ ਅਜੇ ਵੀ ਰੋਜ਼ਾਨਾ ਸਾਹਮਣੇ ਆ ਰਹੇ ਹਨ, ਪਰ ਪ੍ਰੀਮੀਅਰ ਅਨੁਸਾਰ ਹੁਣ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ, ਜੋ ਕਿ ਪਹਿਲਾਂ ਕੀਤੇ ਕਿਆਸ ਦੇ ਉਲਟ ਹੈ।
ਸ਼ੁੱਕਰਵਾਰ 22 ਅਕਤੂਬਰ ਤੋਂ ਮੈਲਬਰਨ ਵਾਸੀਆਂ ਉੱਤੇ 15 ਕਿਲੋਮੀਟਰ ਦੀ ਹੱਦਬੰਦੀ ਵਾਲੀ ਯਾਤਰਾ ਪਾਬੰਦੀ ਵੀ ਖਤਮ ਹੋ ਜਾਵੇਗੀ, ਪਰ ਖੇਤਰੀ ਵਿਕਟੋਰੀਆ ਵਿੱਚ ਜਾਣ ਲਈ ਅਜੇ ਕੁੱਝ ਦੇਰ ਹੋਰ ਇੰਤਜ਼ਾਰ ਕਰਨਾ ਪਵੇਗਾ ਅਤੇ ਘਰਾਂ ਅੰਦਰ ਤੇ ਬਾਹਰ ਹੋਣ ਵਾਲੇ ਇਕੱਠਾਂ ਸਮੇਂ ਮਾਸਕ ਪਾਉਣੇ ਲਾਜ਼ਮੀ ਰਹਿਣਗੇ।
ਪਰ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਏ ਨੇ ਇਨ੍ਹਾਂ ਮੌਜੂਦਾ ਮਾਸਕ ਨਿਯਮਾਂ ਵਿੱਚ ਵੀ ਤਬਦੀਲੀ ਦੀ ਮੰਗ ਕੀਤੀ ਹੈ।
ਰਿਟੇਲ ਵਾਲੇ ਵਪਾਰ 80% ਟੀਕਾਕਰਣ ਤੱਕ ਬੰਦ ਹੀ ਰਹਿਣਗੇ, ਜੋ ਕਿ ਅਗਲੇ 10 ਦਿਨਾਂ ਵਿੱਚ ਪੂਰਾ ਹੋਣ ਦੀ ਆਸ ਹੈ।
ਦਾ ਆਸਟ੍ਰੇਲੀਅਨ ਇੰਡਸਟਰੀ ਗਰੁੱਪ ਦੇ ਟਿਮ ਪਾਈਪਰ ਇਹਨਾਂ ਬੰਦਸ਼ਾਂ ਨੂੰ ਹੋਰ ਵੀ ਪਹਿਲਾਂ ਖਤਮ ਕਰਨ ਦੀ ਮੰਗ ਕਰਦੇ ਹਨ।
ਇਸ ਸਮੇਂ ਜਦੋਂ ਵਿਕਟੋਰੀਆ ਦੇ ਹਸਪਤਾਲਾਂ ਵਿੱਚ ਦਾਖਲ ਹੋਏ 777 ਲੋਕਾਂ ਵਿੱਚੋਂ 90% ਪੂਰੀ ਤਰਾਂ ਵੈਕਸੀਨੇਟਡ ਨਹੀਂ ਹਨ, ਮੁੱਖ ਸਿਹਤ ਅਫਸਰ ਪ੍ਰੋ ਬਰੈੱਟ ਸਟਨ ਨੇ ਲੋਕਾਂ ਨੂੰ ਦੋਵੇਂ ਟੀਕੇ ਤੁਰੰਤ ਲਗਵਾਉਣ ਦੀ ਅਪੀਲ ਕੀਤੀ ਹੈ।
ਟੀਕਾ ਨਾ ਲਗਵਾਉਣ ਵਾਲੇ ਲੋਕਾਂ ਨੂੰ ਸ਼ੁੱਕਰਵਾਰ ਤੋਂ ਬਾਅਦ ਵੀ ਬੰਦਸ਼ਾਂ ਦਾ ਸਾਹਮਣਾ ਕਰਨਾ ਪਵੇਗਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ https://www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
Other related podcasts

ਡਾਕਟਰਾਂ ਵਲੋਂ ਗਰਭਵਤੀ ਔਰਤਾਂ ਨੂੰ ਕੋਵਿਡ-19 ਵੈਕਸੀਨੇਸ਼ਨ ਕਰਵਾਉਣ ਲਈ ਅਪੀਲ




