ਫੌਰਮ ਦੇ ਇੱਕ ਬਾਨੀ ਮਨਜਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਮਹਾਂਮਾਰੀ ਤੋਂ ਪਹਿਲਾਂ ਅਸੀਂ ਮਿਲ ਬੈਠ ਕੇ ਸੈਮੀਨਾਰ ਕਰਦੇ ਹੁੰਦੇ ਸੀ ਅਤੇ ਹਰ ਸਾਲ ਕਈ ਨਾਮਵਰ ਅਤੇ ਉੱਭਰ ਰਹੇ ਪੰਜਾਬੀ ਲਿਖਾਰੀਆਂ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਨੂੰ ਭਾਈਚਾਰੇ ਦੇ ਸਨਮੁੱਖ ਕਰਦੇ ਹੁੰਦੇ ਸੀ”।
“ਪੰਜਾਬੀ ਸਾਹਿਤਕ ਫੌਰਮ ਦੀ ਸਥਾਪਨਾ ਇਸ ਮੰਤਵ ਨਾਲ ਕੀਤੀ ਗਈ ਸੀ ਤਾਂ ਕਿ ਪੰਜਾਬੀ ਭਾਸ਼ਾ, ਸਭਿਆਚਾਰ, ਵਿਰਸਾ ਅਤੇ ਇਤਿਹਾਸ ਦਾ ਸਹੀ ਪ੍ਰਸਾਰ ਹੁੰਦਾ ਰਹੇ”।
ਕੋਵਿਡ-19 ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਤੋਂ ਹਾਰ ਨਾ ਮੰਨਦੇ ਹੋਏ, ਪੰਜਾਬੀ ਸਾਹਿਤਕ ਫੌਰਮ ਸਿਡਨੀ ਦੇ ਕਾਰਜਕਰਤਾਵਾਂ ਨੇ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋਏ ਕਈ ਲੜੀਵਾਰ ਸੈਮੀਨਾਰ ਕਰਨੇ ਸ਼ੁਰੂ ਕਰ ਦਿੱਤੇ ਹਨ।

Maninder Singh, one of the founders of Punjabi Sahitak Forum Source: Manjinder Singh
ਇਨ੍ਹਾਂ ਆਨਲਾਈਨ ਸੈਮੀਨਾਰਾਂ ਵਿੱਚ ਗੁਰੂ ਸਾਹਿਬਾਨ ਦੇ ਸਮਿਆਂ ਤੋਂ ਬਾਅਦ ਵਾਲਾ ਸਿੱਖ ਇਤਿਹਾਸ ਵਿਚਾਰਿਆ ਅਤੇ ਭਾਈਚਾਰੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੌਰਮ ਨੇ ਇੱਕ ਹੋਰ ਲੜੀਵਾਰ ਗੱਲਬਾਤ ਵੀ ਸ਼ੁਰੂ ਕੀਤੀ ਹੈ ਜਿਸ ਵਿੱਚ ਭਖਦੇ ਸਮਾਜਕ ਮਸਲੇ ਵੀ ਵਿਚਾਰੇ ਜਾਂਦੇ ਹਨ।
ਪਰ ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਨੇ ਜਦੋਂ ਆਹਮੋ ਸਾਹਮਣੇ ਕਰਵਾਏ ਜਾਣ ਵਾਲੇ ਸੈਮੀਨਾਰਾਂ ਉੱਤੇ ਰੋਕ ਲਗਾ ਦਿੱਤੀ ਤਾਂ ਫੌਰਮ ਦੇ ਮੈਂਬਰਾਂ ਨੇ ਸਲਾਹ ਕਰਕੇ ਆਨਲਾਈਨ ਪਲੇਟਫਾਰਮਾਂ ਨੂੰ ਵਰਤਣ ਦਾ ਮਨ ਬਣਾਇਆ।
“ਇਸ ਸਮੇਂ ਪੰਜਾਬੀ ਸਾਹਿਤਕ ਫੌਰਮ ਵਲੋਂ ਲੜੀਵਾਰ ਦੋ ਸੈਮੀਨਾਰ ਆਨਲਾਈਨ ਕਰਵਾਏ ਜਾ ਰਹੇ ਹਨ। ਪਹਿਲਾ, ਸਿੱਖ ਗੁਰੂਆਂ ਦੇ ਸਮੇਂ ਤੋਂ ਬਾਅਦ ਵਾਲੇ ਸਿੱਖ ਇਤਿਹਾਸ ਨਾਲ ਜੋੜਦਾ ਹੈ। ਅਤੇ ਦੂਜਾ, ਭਾਈਚਾਰੇ ਦੇ ਭੱਖਦੇ ਮਸਲਿਆਂ ਜਿਵੇਂ ਘਰੇਲੂ ਹਿੰਸਾ, ਬੱਚਿਆਂ ਦਾ ਸ਼ੋਸ਼ਣ, ਮਾਨਸਿਕ ਅਤੇ ਸ਼ਰੀਰਕ ਸਿਹਤ ਆਦਿ ਨੂੰ ਵਿਚਾਰਦਾ ਹੈ”।
ਹਰ ਪੰਦਰਵਾੜੇ ਨੂੰ ਫੌਰਮ ਵਲੋਂ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਇਨ੍ਹਾਂ ਮੁੱਦਿਆਂ ਨੂੰ ਫੇਸਬੁੱਕ ਪੇਜ, ਜਿਸ ਦਾ ਪਤਾ ‘ਪੰਜਾਬੀ ਫੌਰਮ ਸਿਡਨੀ-ਆਸਟ੍ਰੇਲੀਆ’ ਹੈ, ‘ਤੇ ਲਾਈਵ ਹੋ ਕੇ ਵਿਚਾਰਿਆਂ ਜਾਂਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।